ਪੰਜਾਬੀ ਸਵਾਲ ਪੱਤਰ
ਵਿਸ਼ਾ - ਗਣਿਤ
ਜਮਾਤ - 7ਵੀਂ
ਕੁੱਲ ਅੰਕ - 20
ਸਮਾਂ - 40 ਮਿੰਟ
ਭਾਗ-ੳ (ਹਰੇਕ ਪ੍ਰਸ਼ਨ ਦਾ 1 ਅੰਕ ਹੈ)
1. (ਸਹੀ ਉੱਤਰ ਚੁਣੋ, ਸਹੀ/ਗਲਤ ਦੱਸੋ ਅਤੇ ਖਾਲੀ ਥਾਵਾਂ ਭਰੋ)
(i) ਇੱਕ ਤਿਭੁਜ ਦੇ ਦੋ ਕੋਣ ------ਹੋ ਸਕਦੇ ਹਨ | |
---|---|
(a) ਨਿਊਨ ਕੌਣ | (b) ਅਧਿਕ ਕੌਣ |
(c) ਸਮਕੋਣ | (d) ਇਹਨਾਂ ਵਿੱਚੋਂ ਕੋਈ ਨਹੀਂ |
(ii) ΔABC ਵਿੱਚ ਜੇਕਰ ∠A = 10° ਅਤੇ ∠B = 55° ਤਾਂ ∠C ਦਾ ਮੁੱਲ ਕੀ ਹੋਵੇਗਾ?
(a) 75° | (b) 80° |
(c) 95° | (d) 85° |
(iii) (-5)³ ਦਾ ਮੁੱਲ ਕੀ ਹੋਵੇਗਾ?
(a) 125 | (b) -125 |
(c) 625 | (d) -625 |
(iv) ਵਿਅੰਜਕ 2z - 5xz ਦੇ ਗੁਣਨਖੰਡ x ਵਾਲੇ ਪਦ ਵਿੱਚ x ਦਾ ਗੁਣਾਂਕ:
(a) 5z | (b) -5 |
(c) -5z | (d) -5x |
(v) ਆਇਤ ਦਾ ਖੇਤਰਫ਼ਲ = ਭੁਜਾ × ਭੁਜਾ (ਸਹੀ / ਗਲਤ)
(vi) 6x² + 7x + 9x³ ਇੱਕ ਪਦੀ ਹੈ। (ਸਹੀ / ਗਲਤ)
(vii) 2⁰ × 3⁰ × 4⁰ = _______ ਹੋਵੇਗਾ। (ਖਾਲੀ ਥਾਂ ਭਰੋ)
(viii) ਚੱਕਰ ਦਾ ਘੇਰਾ = _______ (ਖਾਲੀ ਥਾਂ ਭਰੋ)
ਭਾਗ-ਅ (ਹਰੇਕ ਪ੍ਰਸ਼ਨ ਦੇ 2 ਅੰਕ ਹਨ)
2. ਦਿੱਤੇ ਚਿੱਤਰ ਵਿੱਚ X ਦਾ ਮੁੱਲ ਪਤਾ ਕਰੋ।
ਭਾਗ-ੲ (ਹਰੇਕ ਪ੍ਰਸ਼ਨ ਦੇ 4 ਅੰਕ ਹਨ)
3. ਵਿਅੰਜਕ p²q² + 3mn² - 2pqr ਦੇ ਪਦ ਅਤੇ ਉਹਨਾਂ ਦੇ ਗੁਣਨਖੰਡਾਂ ਨੂੰ ਪਛਾਣੋ ਅਤੇ ਦਰੱਖਤ ਚਿੱਤਰ ਦੁਆਰਾ ਦਰਸਾਉ।
ਜੇਕਰ m = 1, n = 2 ਅਤੇ p = -1 ਹੋਵੇ ਤਾਂ 2m + 3n - p + 7m - 2n ਦਾ ਮੁੱਲ ਪਤਾ ਕਰੋ।
ਭਾਗ-ਸ (ਹਰੇਕ ਪ੍ਰਸ਼ਨ ਦੇ 6 ਅੰਕ ਹਨ)
4. ਸਮਾਂਤਰ ਚਤੁਰਭੁਜ ਦੀਆਂ ਲਾਗਵੀਆਂ ਭੁਜਾਵਾਂ 28 ਸਮ ਅਤੇ 45 ਸਮ ਹਨ ਅਤੇ ਵੱਡੀ ਭੁਜਾ 'ਤੇ ਲੱਬ 18 ਸਮ ਹੈ। ਸਮਾਂਤਰ ਚਤੁਰਭੁਜ ਦਾ ਖੇਤਰਫ਼ਲ ਪਤਾ ਕਰੋ।
ਜਾਂ
ਇੱਕ ਮਾਲੀ 15 ਮੀਟਰ ਅਰਧ ਵਿਆਸ ਵਾਲੇ ਚੱਕਰਾਕਾਰ ਬਾਗ ਨੂੰ ਵਾੜ ਲਗਾਉਣਾ ਚਾਹੁੰਦਾ ਹੈ। ਤਾਰ ਦੀ ਲੰਬਾਈ ਪਤਾ ਕਰੋ, ਜੇਕਰ ਉਹ ਵਾੜ ਦੇ ਤਿੰਨ ਚੱਕਰ ਲਗਾਉਂਦਾ ਹੈ ਤਾਂ ₹5 ਪ੍ਰਤੀ ਮੀਟਰ ਦੀ ਦਰ ਨਾਲ ਤਾਰ ਲਗਾਉਣ ਦਾ ਖਰਚ ਪਤਾ ਕਰੋ। (π = 3.14 ਲਉ)