AADHAR FREE UPDATE:ਆਧਾਰ ਨੂੰ ਮੁਫ਼ਤ ਵਿੱਚ ਇੰਝ ਕਰੋ ਅਪਡੇਟ, UIDAI ਨੇ ਕੀਤਾ ਮਿਤੀ ਵਿੱਚ ਵਾਧਾ

 

AADHAR FREE UPDATE:ਆਧਾਰ ਨੂੰ ਮੁਫ਼ਤ ਵਿੱਚ ਕਰੋ ਅਪਡੇਟ, UIDAI ਨੇ ਕੀਤਾ ਮਿਤੀ ਵਿੱਚ ਵਾਧਾ 

ਆਧਾਰ ਕਾਰਡ 'ਚ ਜਾਣਕਾਰੀ ਅਪਡੇਟ ਕਰਨ ਦੀ ਅਖੀਰਲੀ ਮਿਤੀ 14 ਜੂਨ 2025


ਭਾਰਤ ਸਰਕਾਰ ਨੇ ਆਧਾਰ ਕਾਰਡ 'ਚ ਜਾਣਕਾਰੀ ਅਪਡੇਟ ਕਰਨ ਦੀ ਅਖੀਰਲੀ ਮਿਤੀ 14 ਜੂਨ 2025 ਤੱਕ ਵਧਾ ਦਿੱਤੀ ਹੈ। ਜੇਕਰ ਤੁਹਾਡੇ ਆਧਾਰ ਕਾਰਡ 'ਚ ਕੋਈ ਗਲਤੀ ਹੈ ਜਾਂ ਤੁਸੀਂ ਆਪਣੀ ਜਾਣਕਾਰੀ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਜਾ ਕੇ ਆਪਣੇ ਪਛਾਣ ਪੱਤਰ ਅਤੇ ਪਤੇ ਦੇ ਸਬੂਤ ਅਪਲੋਡ ਕਰ ਸਕਦੇ ਹੋ। ਇਹ ਸੇਵਾ 14 ਜੂਨ 2025 ਤੱਕ ਮੁਫ਼ਤ ਹੈ।

ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਨ ਲਈ myaadhaar.uidai.gov.in 'ਤੇ ਜਾਓ ਜਾਂ 1947 'ਤੇ ਕਾਲ ਕਰੋ

#UIDAl extends free online document upload facility till 14th June 2025; to benefit millions of Aadhaar Number Holders. This free service is available only on #myAadhaar portal. UIDAl has been encouraging people to keep documents updated in their #Aadhaar. 



HOW TO UPDATE AADHAR CARD ONLINE : ਆਧਾਰ ਨੂੰ ਆਨਲਾਈਨ ਇੰਜ ਕਰੋ  ਅਪਡੇਟ 

Step -1 : ਆਧਾਰ ਨੂੰ ਆਨਲਾਈਨ ਅੱਪਡੇਟ ਕਰਨ ਲਈ, ਤੁਹਾਨੂੰ Self Service Update ਪੋਰਟਲ   'ਤੇ ਜਾਣ ਦੀ ਲੋੜ ਹੈ ਅਤੇ ਅੱਪਡੇਟ ਯੂਅਰ ਐਡਰੈੱਸ ਔਨਲਾਈਨ ( Update your address online ) 'ਤੇ ਕਲਿੱਕ ਕਰੋ।  ਐਡਰੈੱਸ ਨੂੰ ਅੱਪਡੇਟ ਕਰਨ ਲਈ,  Update Address  ਟੈਬ 'ਤੇ ਕਲਿੱਕ ਕਰੋ।


Step-2 :   Update Address  ਟੈਬ 'ਤੇ ਕਲਿੱਕ ਕਰਨ ਉਪਰੰਤ  ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲ੍ਹੇਗਾ। ਆਪਣਾ 12-ਅੰਕਾਂ ਵਾਲਾ ਆਧਾਰ ਨੰਬਰ ਦਰਜ ਕਰੋ ਅਤੇ Send OTP 'ਤੇ ਕਲਿੱਕ ਕਰੋ। ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ, ਇਸ ਨੂੰ ਦਰਜ ਕਰੋ। ਇਸ ਤੋਂ ਬਾਅਦ, ਤੁਹਾਨੂੰ ਐਡਰੈੱਸ ਪਰੂਫ ( Address proof)  ਜਾਂ ਸੀਕ੍ਰੇਟ ਕੋਡ ਦੇ ਨਾਲ ਐਡਰੈੱਸ ਨੂੰ ਅਪਡੇਟ ਕਰਨ ਦਾ ਵਿਕਲਪ ਚੁਣਨਾ ਹੋਵੇਗਾ।


Step-3 , ਇਸ ਸਟੈਪ ਵਿੱਚ  ਤੁਹਾਨੂੰ ਪਤੇ ਦੇ ਸਬੂਤ ਸਬੰਧੀ ਕਾਲਮ  ਵਿੱਚ ਦਿੱਤਾ ਗਿਆ ਆਪਣਾ ਪਤਾ ਦਰਜ ਕਰੋ ਇਸ ਉਪਰੰਤ  ਪ੍ਰੀਵਿਊ ਵਿਕਲਪ 'ਤੇ ਕਲਿੱਕ ਕਰੋ ਜੇਕਰ ਤੁਸੀਂ ਐਡਰੈੱਸ ਨੂੰ ਐਡਿਟ ਕਰਨਾ ਚਾਹੁੰਦੇ ਹੋ, ਤਾਂ ਮੋਡੀਫਾਈ 'ਤੇ ਕਲਿੱਕ ਕਰੋ ਅਤੇ ਘੋਸ਼ਣਾ ( Declaration ) 'ਤੇ ਟਿਕ ਕਰੋ ਅਤੇ ਸਬਮਿਟ 'ਤੇ ਕਲਿੱਕ ਕਰੋ।


Step-4 : ਇਸ ਸਟੈਪ  ਵਿੱਚ, ਤੁਹਾਨੂੰ ਦਸਤਾਵੇਜ਼ ਕਿਸਮ ਨੂੰ ਚੁਣਨਾ ਹੋਵੇਗਾ, ਜੋ ਤੁਸੀਂ ਤਸਦੀਕ ਲਈ ਦੇ ਰਹੇ ਹੋ। ਇਸ ਤੋਂ ਬਾਅਦ ਤੁਹਾਨੂੰ ਐਡਰੈੱਸ ਪਰੂਫ ਦੀ ਕਾਪੀ ਅੱਪਲੋਡ ਕਰਕੇ ਜਮ੍ਹਾ ਕਰਨੀ ਹੋਵੇਗੀ। ਤੁਹਾਡੀ ਆਧਾਰ ਅਪਡੇਟ ਦੀ ਬੇਨਤੀ ਸਵੀਕਾਰ ਕਰ ਲਈ ਜਾਵੇਗੀ, ਅਤੇ ਤੁਹਾਨੂੰ 14 ਅੰਕਾਂ ਦਾ URN ਦਿੱਤਾ ਜਾਵੇਗਾ, ਜਿਸ ਨਾਲ ਤੁਸੀਂ ਪਤਾ ਕਰ ਸਕੋਗੇ ਕਿ ਐਡਰੈੱਸ  ਅਪਡੇਟ ਹੋਇਆ ਕਿ ਨਹੀਂ।  


ਆਧਾਰ ਕਾਰਡ ਵਿੱਚ ਅਪਡੇਟ ਕਰਨ ਲਈ ਲਿੰਕ ਇਥੇ ਕਲਿੱਕ ਕਰੋ 



Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends