ਬਾਈ-ਮੰਥਲੀ ਪ੍ਰੀਖਿਆ - ਦਸੰਬਰ 2024
ਕਲਾਸ ਗਿਆਰ੍ਹਵੀਂ
ਵਿਸ਼ਾ : ਸਰੀਰਕ ਸਿੱਖਿਆ ਅਤੇ ਖੇਡਾਂ
ਕੁੱਲ ਅੰਕ : 20
ਨੋਟ : ਸਾਰੇ ਪ੍ਰਸ਼ਨ ਜ਼ਰੂਰੀ ਹਨ।
1-6 ਤੱਕ 1-1 ਅੰਕ ਅਤੇ ਬਾਕੀ 2-2 ਅੰਕ ਦੇ ਪ੍ਰਸ਼ਨ ਹਨ।
ਇੱਕ ਜਾਂ ਦੋ ਲਾਈਨ ਵਿੱਚ ਉੱਤਰ ਲਿਖੋ : -
- ਨਸ਼ੇ ਕੀ ਹੁੰਦੇ ਹਨ ?
- ਨਸ਼ਿਆਂ ਦੀਆਂ ਕੋਈ ਦੋ ਕਿਸਮਾ ਦੇ ਨਾਂ ਲਿਖੋ
- ਡੋਪਿੰਗ ਕਿੰਨੇ ਪ੍ਰਕਾਰ ਦੀ ਹੁੰਦੀ ਹੈ ।
- ਅਫੀਮ ਦਾ ਸਰੀਰ ਉੱਪਰ ਪੈਣ ਵਾਲ਼ਾ ਕੋਈ ਇੱਕ ' ਮਾਰੂ ਪ੍ਰਭਾਵ ਲਿਖੋ ।
- ਖੇਡ ਮਨੋਵਿਗਿਆਨ ਸ਼ਬਦ ਕਿਹੜੇ ਤਿੰਨ ਸ਼ਬਦਾਂ ਦਾ ਮੇਲ਼ ਹੈ ?
- ਖੇਡ ਮਨੋਵਿਗਿਆਨ ਦੀਆਂ ਕਿੰਨੀਆਂ ਸ਼ਾਖਾਵਾਂ ਹਨ ?
ਦੋ ਜਾਂ ਤਿੰਨ ਲਾਈਨ ਵਿੱਚ ਉੱਤਰ ਲਿਖੋ : -
- ਠੰਢੇ ਦੇ ਕੀ ਕਾਰਨ ਹਨ ? ਕੋਈ ਦੋ ਕਾਰਨ ਲਿਖੋ ।
- ਡੋਪਿੰਗ ਤੋਂ ਕੀ ਭਾਵ ਹੈ ?
- ਨਸ਼ੇ ਕਰਨ ਕਾਰਨ ਇੱਕ ਖਿਡਾਰੀ ਉੱਪਰ ਪੈਣ ਵਾਲ਼ੇ ਕੋਈ ਦੋ ਮਾੜੇ ਪ੍ਰਭਾਵ ਲਿਖੋ ।
- ਤੰਬਾਕੂ ਦੀ ਵਰਤੋਂ ਨਾਲ਼ ਸਰੀਰ ਨੂੰ ਕਿਹੜੇ ਰੋਗ ਲੱਗ ਜਾਂਦੇ ਹਨ ?
- ਖੇਡ ਮਨੋਵਿਗਿਆਨ ਦੀ ਪਰਿਭਾਸ਼ਾ ਲਿਖੋ ।
- ਪ੍ਰੇਰਣਾ ਕੀ ਹੈ ?
- ਖੇਡ ਮਨੋਵਿਗਿਆਨ ਦੀਆਂ ਕੋਈ ਦੋ ਸ਼ਾਖਾਵਾਂ ਦੇ ਨਾਂ ਲਿਖੋ।