ROJGAR CAMP HOSHIARPUR:ਐਸ.ਆਈ.ਐਸ ਸਕਿਉਰਟੀ ਕੰਪਨੀ ਵਲੋਂ 27 ਨਵੰਬਰ ਤੋਂ 11 ਦਸੰਬਰ 2024 ਤੱਕ ਲਗਾਏ ਜਾਣਗੇ ਰੋਜਗਾਰ ਕੈਂਪ

 27 ਨਵੰਬਰ ਤੋਂ 11 ਦਸੰਬਰ 2024 ਤੱਕ ਲਗਾਏ ਜਾਣਗੇ ਰੋਜਗਾਰ ਕੈਂਪ


ਐਸ.ਆਈ.ਐਸ ਸਕਿਉਰਟੀ ਕੰਪਨੀ ਵਲੋਂ ਕੀਤੀ ਜਾਣੀ ਹੈ ਸਕਿਉਰਟੀ ਗਾਰਡ ਦੀ ਭਰਤੀ


ਗੁਰਦਾਸਪੁਰ, 25 ਨਵੰਬਰ (ਜਾਬਸ ਆਫ ਟੁਡੇ) ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਵਿੱਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਨੌਜਵਾਨਾਂ ਨੂੰ ਵੱਖ ਵੱਖ ਸੈਕਟਰਾਂ ਵਿੱਚ ਰੋਜਗਾਰ ਮੁਹੱਈਆ ਕਰਵਾਉਣ ਹਿੱਤ ਹਰ ਮਹੀਨੇ ਰੋਜਗਾਰ ਦਫਤਰ ਵਿਖੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ



ਜਿਲ੍ਹਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਆਈ.ਐਸ ਸਕਿਊਰਟੀ ਕੰਪਨੀ ਵਲੋਂ ਮਿਤੀ 27 ਨਵੰਬਰ 2024 ਤੋਂ 11 ਦਸੰਬਰ 2024 ਤੱਕ ਜਿਲ੍ਹਾ ਗੁਰਦਾਸਪੁਰ ਵਿੱਚ ਬਲਾਕ ਪੱਧਰ ਤੇ ਰੋਜਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ । 


ਉਨ੍ਹਾਂ ਦੱਸਿਆ ਕਿ 27.11.2024 ਨੂੰ ਬੀ.ਡੀ.ਪੀ.ੳ ਦਫਤਰ ਫਤੇਹਗੜ ਚੁੜੀਆਂ, ਮਿਤੀ 28.11.2024 ਨੂੰ ਬੀ.ਡੀ.ਪੀ.ੳ ਦਫਤਰ ਬਟਾਲਾ, ਮਿਤੀ 29.11.2024 ਨੂੰ ਬੀ.ਡੀ.ਪੀ.ੳ ਦਫਤਰ ਧਾਰੀਵਾਲ, ਮਿਤੀ 02.12.2024 ਨੂੰ ਬੀ.ਡੀ.ਪੀ.ੳ ਦਫਤਰ ਕਾਹਨੁੰਵਾਣ, ਮਿਤੀ 03.12.2024 ਨੂੰ ਬੀ.ਡੀ.ਪੀ.ੳ ਦਫਤਰ ਕਾਦੀਆਂ, ਮਿਤੀ 04.12.2024 ਨੂੰ ਬੀ.ਡੀ.ਪੀ.ੳ ਦਫਤਰ ਸ਼੍ਰੀ ਹਰਗੋਬਿੰਦਪੁਰ, ਮਿਤੀ 05.12.2024 ਨੂੰ ਬੀ.ਡੀ.ਪੀ.ੳ ਦਫਤਰ ਦੌਰਾਂਗਲਾ, ਮਿਤੀ 06.12.2024 ਨੂੰ ਬੀ.ਡੀ.ਪੀ.ੳ ਦਫਤਰ ਗੁਰਦਾਸਪੁਰ, ਮਿਤੀ 09.12.2024 ਨੂੰ ਬੀ.ਡੀ.ਪੀ.ੳ ਦਫਤਰ ਦੀਨਾਨਗਰ, ਮਿਤੀ 10.12.2024 ਨੂੰ ਬੀ.ਡੀ.ਪੀ.ੳ ਦਫਤਰ, ਡੇਰਾ ਬਾਬ ਨਾਨਕ ਅਤੇ ਮਿਤੀ 11.12.2024 ਨੂੰ ਬੀ.ਡੀ.ਪੀ.ਓ ਦਫਤਰ ਕਲਾਨੌਰ ਵਿਖੇ ਰੋਜਗਾਰ ਕੈਂਪ ਲਗਾਏ ਜਾ ਰਹੇ ਹਨ। 


 ਇਹਨਾਂ ਰੋਜਗਾਰ ਮੇਲਿਆ ਵਿੱਚ ਐਸ.ਆਈ.ਐਸ ਸਕਿਉਰਟੀ ਕੰਪਨੀ ਵਲੋਂ ਸਕਿਉਰਟੀ ਗਾਰਡ ਦੀ ਭਰਤੀ ਕੀਤੀ ਜਾਣੀ ਹੈ । ਐਸ.ਆਈ.ਐਸ ਸਕਿਉਰਟੀ ਕੰਪਨੀ ਨੂੰ ਸਕਿਉਰਟੀ ਗਾਰਡ ਦੀ ਅਸਾਮੀ ਲਈ ( ਕੇਵਲ ਲੜਕੇ ) ਉਮੀਦਵਾਰਾਂ ਦੀ ਜਰੂਰਤ ਹੈ । ਸਕਿਉਰਟੀ ਗਾਰਡ ਦੀ ਭਰਤੀ ਲਈ ਘੱਟ ਤੋਂ ਘੱਟ ਯੋਗਤਾ 10ਵੀ ਪਾਸ, ਉਮਰ 19 ਤੋਂ 40 ਸਾਲ, ਅਤੇ ਕੱਦ 5 ਫੁੱਟ 7 ਇੰਚ ਹੋਣਾ ਚਾਹੀਦਾ ਹੈ। 


ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਆਈ.ਐਸ ਸਕਿਉਰਟੀ ਕੰਪਨੀ ਵਲੋਂ ਉਪਰ ਦਰਸਾਈਆ ਗਈਆ ਮਿਤੀਆ ਅਨੁਸਾਰ ਦਰਸਾਏ ਗਏ ਸਥਾਨਾਂ ਤੇ ਪ੍ਰਾਰਥੀਆਂ ਦੀ ਇੰਟਰਵਿਊ ਕੀਤੀ ਜਾਵੇਗੀ । ਇੰਟਰਵਿਊ ਕਰਨ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ 1 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਟ੍ਰੇਨਿੰਗ ਮੁੰਕਮਲ ਕਰਨ ਉਪੰਰਤ 15000 ਤੋਂ 17000/- ਰੁਪਏ ਤਨਖਾਹ ਮਿਲਣਯੋਗ ਹੋਵੇਗੀ । ਇਸ ਤੋਂ ਇਲਾਵਾ ਕੰਪਨੀ ਵਲੋਂ ਫੰਡ, ਬੋਨਸ ਆਦਿ ਵੀ ਦਿੱਤੇ ਜਾਂਦੇ ਹਨ । ਚੁਣੇ ਗਏ ਪ੍ਰਾਰਥੀਆ ਨੂੰ ਵੱਖ ਵੱਖ ਮਾਲ, ਹੋਟਲ ਅਤੇ ਮਲਟੀਨੈਸ਼ਨਲ ਕੰਪਨੀਆ ਵਿੱਚ ਜਾਬ ਮੁਹੱਈਆ ਕਰਵਾਈ ਜਾਂਦੀ ਹੈ ।


ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਆਪਣੇ ਵਿਦਿਅਕ ਯੋਗਤਾ ਦੇ ਦਸਤਾਵੇਜ ਲੈ ਕੇ ਮਿਤੀ 27.11.2024 ਤੋਂ 11.12.2024 ਤੱਕ ਉਪਰ ਦਰਸਾਏ ਗਏ ਸਥਾਨਾਂ ਤੇ ਸਵੇਰੇ 9:30 ਵਜੇ ਪਹੁੰਚਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਉੱਠਾਉਣ ।

--------

Featured post

PSEB PRE BOARD EXAM 2025 : ਪਹਿਲੀ ਤੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਡੇਟ ਸੀਟ ਜਾਰੀ

PRE BOARD/TERM-2 DATESHEET 2025: ਪਹਿਲੀ ਤੋਂ ਬਾਰ੍ਹਵੀਂ ਵੀਂ ਜਮਾਤ ਦੀਆਂ ਪ੍ਰੀ ਬੋਰਡ/ਟਰਮ-2 ਪ੍ਰੀਖਿਆਵਾਂ 31 ਜਨਵਰੀ ਤੱਕ  Mohali, January 8 ,2025 (PBJOBSOF...

RECENT UPDATES

Trends