Punjab School Teachers' Extension in Service Act, 2015 : ਸੇਵਾ ਕਾਲ ਵਿੱਚ ਵਾਧੇ ਦੌਰਾਨ ਅਧਿਆਪਕਾਂ ਦੇ ਵਿੱਤੀ ਲਾਭਾਂ ਸਬੰਧੀ ਅਹਿਮ ਹਦਾਇਤਾਂ

Punjab School Teachers' Extension in Service Act, 2015 : ਸੇਵਾ ਕਾਲ ਵਿੱਚ ਵਾਧੇ ਦੌਰਾਨ ਅਧਿਆਪਕਾਂ ਦੇ ਵਿੱਤੀ ਲਾਭਾਂ ਸਬੰਧੀ ਅਹਿਮ ਹਦਾਇਤਾਂ 


Punjab School Teachers' Extension in Service Act, 2015 ਤਹਿਤ  ਉਹਨਾਂ ਅਧਿਆਪਕਾਂ ਨੂੰ (31 ਮਾਰਚ) ਤੱਕ ਸੇਵਾਕਾਲ ਵਾਧਾ ਦਿੱਤਾ ਜਾਂਦਾ ਹੈ, ਜੇ ਅਧਿਆਪਕ ਮਿਤੀ 01 ਅਗਸਤ ਤੋਂ ਲੈ ਕੇ 28/29 ਫਰਵਰੀ ਤੱਕ ਸੇਵਾ-ਨਿਵਿਰਤ ਹੋ ਰਹੇ ਹੁੰਦੇ ਹਨ।

 ਉਕਤ ਸੇਵਾਕਾਲ ਵਾਧੇ ਦੇ ਕੇਸ ਜੋ ਕਿ ਮੁੱਖ ਦਫਤਰ ਵਿੱਚ ਪ੍ਰਵਾਨਗੀ ਲਈ ਪ੍ਰਾਪਤ ਹੁੰਦੇ ਹਨ, ਨੂੰ ਘੋਖਦੇ ਸਮੇਂ ਸਿੱਖਿਆ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਕੂਲ ਮੁਖੀਆਂ ਵੱਲੋਂ ਕਰਮਚਾਰੀ/ ਕਰਮਚਾਰਨ ਦਾ ਪੈਨਸ਼ਨ ਕੇਸ ਅਸਲ ਸੇਵਾ-ਨਿਵਿਰਤੀ ਦੀ ਮਿਤੀ ਤੋਂ ਪਹਿਲਾਂ ਹੀ ਏ.ਜੀ. ਪੰਜਾਬ ਨੂੰ ਭੇਜ ਦਿੱਤਾ ਜਾਂਦਾ ਹੈ। ਅਤੇ ਬਾਅਦ ਵਿੱਚ ਕਰਮਚਾਰੀ/ ਕਰਮਚਾਰਨ ਦਾ ਸੇਵਾਕਾਲ ਵਾਧਾ ਕੇਸ ਮੁੱਖ ਦਫਤਰ ਨੂੰ ਪ੍ਰਵਾਨਗੀ ਲਈ ਭੇਜ ਦਿੱਤਾ ਜਾਂਦਾ ਹੈ। ਕਈ ਵਾਰ ਏ.ਜੀ. ਪੰਜਾਬ ਵੱਲੋਂ ਕਰਮਚਾਰੀਆਂ ਦੇ ਪੈਨਸ਼ਨ ਅਤੇ ਡੀ.ਸੀ.ਆਰ.ਜੀ. ਕੇਸ ਉਹਨਾਂ ਦੀ ਅਸਲ ਸੇਵਾ ਨਿਵਿਰਤੀ ਦੀ ਮਿਤੀ ਅਨੁਸਾਰ ਪ੍ਰਵਾਨ ਵੀ ਕਰ ਦਿੱਤੇ ਜਾਂਦੇ ਹਨ, ਜਿਸ ਕਾਰਣ ਬਾਅਦ ਵਿੱਚ ਕਰਮਚਾਰੀ/ ਕਰਮਚਾਰਨ ਦਾ ਸੇਵਾਕਾਲ ਵਾਧਾ ਪ੍ਰਵਾਨ ਹੋਣ ਕਾਰਣ ਕਾਨੂੰਨੀ ਅਤੇ ਪ੍ਰਬੰਧਕੀ ਔਕੜਾਂ ਪੈਦਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।



ਅਜਿਹੇ ਕੇਸਾ ਸਬੰਧੀ ਡਾਇਰੈਕਟਰ ਸਕੂਲ ਐਜੂਕੇਸ਼ਨ ਵੱਲੋਂ ਸਮੂਹ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਸੈਸਿ) ਅਤੇ ਸਬੰਧਤ ਡੀ.ਡੀ.ਓ. ਇਹ ਸੁਨਿਸ਼ਚਿਤ ਕਰਨਗੇ ਕਿ ਕਿਸੇ ਵੀ ਅਜਿਹੇ ਕਰਮਚਾਰੀ,  ਜੋ ਕਿ The Punjab School Teachers Extension in Service Act, 2015 ਤਹਿਤ ਸੇਵਾਕਾਲ ਦੇ ਵਾਧੇ ਤੇ ਹੋਵੇ ਨੂੰ ਉਸਦੇ ਸੇਵਾ-ਨਿਵਿਰਤੀ ਲਾਭਾਂ ਦੀ ਅਦਾਇਗੀ ਉਸਦੀ ਅਸਲ ਸੇਵਾ-ਨਿਵਿਰਤੀ ਦੀ ਮਿਤੀ ਨੂੰ ਆਧਾਰ ਮੰਨ ਕੇ ਨਾ ਕੀਤੀ ਜਾਵੇ, ਬਲਕਿ ਕਰਮਚਾਰੀ ਦੇ ਸੇਵਾਕਾਲ ਵਾਧੇ ਦੀ ਅੰਤਿਮ ਮਿਤੀ (31 ਮਾਰਚ) ਨੂੰ ਆਧਾਰ ਮੰਨ ਕੇ ਕੀਤੀ ਜਾਈ ਹੈ। ਜੇਕਰ ਕਿਸੇ ਵੀ ਕਰਮਚਾਰੀ/ ਕਰਮਚਾਰਨ ਨੂੰ 31 ਮਾਰਚ ਤੋਂ ਪਹਿਲਾਂ ਸੇਵਾ-ਨਿਵਿਰਤੀ ਲਾਭਾਂ ਦੀ ਅਦਾਇਗੀ ਕੀਤੀ ਜਾਂਦੀ ਹੈ ਤਾਂ ਇਸ ਲਈ ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਸੈਸਿ) ਅਤੇ ਸਬੰਧਤ ਡੀ.ਡੀ.ਓ. ਜਿੰਮੇਵਾਰ ਹੋਣਗੇ।

Featured post

PSEB 8TH ,10TH AND 12TH DATESHEET 2025 : ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends