ਸਕੂਲਾਂ ਲਈ ਆਰਕੀਟੈਕਚਰਲ ਡਰਾਇੰਗਜ਼ ਤਿਆਰ ਕਰਨ ਲਈ ਹਦਾਇਤਾਂ
ਚੰਡੀਗੜ੍ਹ, 4 ਸਤੰਬਰ 2024: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ 40 ਚੁਣੇ ਹੋਏ ਸਕੂਲਾਂ ਵਿੱਚ ਸਕੂਲ ਆਫ ਅਪਲਾਈਡ ਲਰਨਿੰਗ (SoAL) ਪ੍ਰਾਜੈਕਟ ਦੇ ਤਹਿਤ ਲੈਬਾਂ ਅਤੇ ਕਮਰਿਆਂ ਦੇ ਨਿਰਮਾਣ ਲਈ ਆਰਕੀਟੈਕਚਰਲ ਡਰਾਇੰਗਜ਼ ਤਿਆਰ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ।
ਬੋਰਡ ਨੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਜ਼ਿਲ੍ਹੇ ਦੇ ਜੂਨੀਅਰ ਇੰਜਨੀਅਰਾਂ (JE) ਨੂੰ ਸਬੰਧਤ ਸਕੂਲਾਂ ਦੇ ਕੈਂਪਸ ਦੀ ਸਾਈਟ ਪਲਾਨ ਦੀਆਂ ਆਰਕੀਟੈਕਚਰਲ ਡਰਾਇੰਗਜ਼ ਆਟੋਕੈਡ ਵਿੱਚ ਤਿਆਰ ਕਰਨ ਲਈ ਕਹਿਣ। ਇਹ ਡਰਾਇੰਗਜ਼ 10 ਸਤੰਬਰ, 2024 ਤੱਕ ਸਿੱਖਿਆ ਵਿਭਾਗ ਦੇ ਨਿਸ਼ਚਿਤ ਈਮੇਲ ਪਤੇ 'ਤੇ ਭੇਜੀਆਂ ਜਾਣੀਆਂ ਚਾਹੀਦੀਆਂ ਹਨ।
ਇਹ ਕਦਮ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਉਦੇਸ਼ ਨਾਲ ਉਠਾਇਆ ਗਿਆ ਹੈ। ਸਰਕਾਰ ਵੱਲੋਂ ਸਕੂਲਾਂ ਨੂੰ ਜਲਦੀ ਹੀ ਗ੍ਰਾਂਟ ਜਾਰੀ ਕੀਤੀ ਜਾਵੇਗੀ, ਜਿਸ ਨਾਲ ਇਹ ਪ੍ਰਾਜੈਕਟ ਲਾਗੂ ਕੀਤਾ ਜਾ ਸਕੇਗਾ।