PSEB SEPTEMBER EXAM 2024 SAMPLE PAPER SOCIAL SCIENCE CLASS 8
ਸਤੰਬਰ ਪਰੀਖਿਆਵਾਂ ਸਮਾਜਿਕ ਵਿਗਿਆਨ VIII ..
Time : 3 Hours M. M.: 70
- ਮਨੁੱਖੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਕੀ ਕਿਹਾ ਜਾਂਦਾ ਹੈ?
1. ਕੁਦਰਤੀ ਸਾਧਨ
2. ਮਨੁੱਖੀ ਸਾਧਨ
3. ਪਰਮਾਣੂ ਸਾਧਨ
4. ਖਿਣਜ ਸਾਧਨ - ਹੇਠ ਲਿਖਿਆਂ ਵਿਚੋਂ ਧਾਤੂ ਖਿਣਜ ਦੀ ਚੋਣ ਕਰੋ:
1. ਪੈਟਰੋਲੀਅਮ
2. ਅਬਰਕ
3. ਐਲੂਮੀਨੀਅਮ
4. ਮੈਗਨੀਜ਼ - ਹੇਠ ਲਿਖਿਆਂ ਵਿਚੋਂ ਕਿਹੜੇ ਸਾਧਨ ਕਿਸੇ ਦੇਸ਼ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਅਖਵਾਉਂਦੇ ਹਨ ਅਤੇ ਉਸ ਦੀ ਤਾਕਤ ਅਤੇ ਖੁਸ਼ਹਾਲੀ ਦਾ ਆਧਾਰ ਮੰਨੇ ਜਾਂਦੇ ਹਨ:
1. ਕੁਦਰਤੀ ਸਾਧਨ
2. ਮਨੁੱਖੀ ਸਾਧਨ
3. ਪਰਮਾਣੂ ਸਾਧਨ
4. ਖਿਣਜ ਸਾਧਨ - ਕੁਦਰਤੀ ਬਨਸਪਤੀ ਦੇ ਸੰਬੰਧ ਵਿੱਚ ਹੇਠ ਲਿਖਿਆ ਕਿਹੜਾ ਤੱਥ ਸਹੀ ਨਹੀਂ ਹੈ?
1. ਸਦਾਬਹਾਰ ਬਨਸਪਤੀ ਜਾਂ ਜੰਗਲ ਸਾਰਾ ਸਾਲ ਹੀ ਹਰੇ ਰਹਿੰਦੇ ਹਨ।
2. ਪੱਤਝੜੀ ਜੰਗਲ ਲੱਕੜ ਦੀ ਪ੍ਰਾਪਤੀ ਦੇ ਪੱਖੋਂ ਬਹੁਤ ਮਹੱਤਤਾ ਰੱਖਦੇ ਹਨ।
3. ਕੁਦਰਤੀ ਬਨਸਪਤੀ ਬਹੁਤ ਸਾਰੇ ਜੰਗਲੀ ਜਾਨਵਰਾਂ ਅਤੇ ਪੰਛੀਆਂ ਦੇ ਕੁਦਰਤੀ ਘਰਾਂ ਦੇ ਤੌਰ ਤੇ ਕੰਮ ਆਉਂਦੀ ਹੈ।
4. ਅਸਾਮ ਤੋਂ ਲੈ ਕੇ ਕਸ਼ਮੀਰ ਤੱਕ ਇਲਾਕਿਆਂ ਦੀਆਂ ਢਲਾਣਾਂ ਤੇ ਮਾਰੂਥਲੀ ਬਨਸਪਤੀ ਪਾਈ ਜਾਂਦੀ ਹੈ। - ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ?
1. ਆਸਟਰੇਲੀਆ
2. ਅਮਰੀਕਾ
3. ਦੱਖਣੀ ਅਫਰੀਕਾ
4. ਫਰਾਂਸ - ਕੋਲੇ ਦੀਆਂ ਚਾਰ ਕਿਸਮਾਂ ਵਿਚੋਂ ਸਭ ਤੋਂ ਵਧੀਆ ਕਿਸਮ ਕਿਹੜੀ ਹੈ?
1. ਐਬਸਾਈਟ
2. ਬਿਟੂਮੀਨਸ
3. ਲਿਗਨਾਈਟ
4. ਪੀਟ - ਹੇਠ ਲਿਖਿਆਂ ਵਿਚੋਂ ਗਲਤ ਤੱਥ ਦੀ ਪਹਿਚਾਣ ਕਰੋ:
1. ਪੁਸਤਕਾਂ ਤੋਂ ਸਾਨੂੰ ਸਾਹਿਤ, ਕਲਾ, ਵਿਗਿਆਨ, ਇਤਿਹਾਸ ਅਤੇ ਸੰਗੀਤ ਦੇ ਖੇਤਰਾਂ ਵਿੱਚ ਤਰੱਕੀ ਬਾਰੇ ਜਾਣਕਾਰੀ ਮਿਲਦੀ ਹੈ।
2. ਸਰਕਾਰੀ ਦਸਤਾਵੇਜ਼ ਦਾ ਅਧਿਐਨ ਕਰਨ ਨਾਲ ਵੱਖ-ਵੱਖ ਭਾਰਤੀ ਤਾਕਤਾਂ ਅਤੇ ਵਿਦੇਸ਼ੀ ਤਾਕਤਾਂ ਦੇ ਆਪਸੀ ਵਿਵਹਾਰ ਬਾਰੇ ਜਾਣਕਾਰੀ ਮਿਲਦੀ ਹੈ।
3. ਇਤਿਹਾਸਕ ਇਮਾਰਤਾਂ ਸਾਨੂੰ ਭਾਰਤ ਦੀ ਭਵਨ ਉਸਾਰੀ ਕਲਾ ਦੇ ਵੱਖ-ਵੱਖ ਪਹਲੂਆਂ ਬਾਰੇ ਜਾਣਕਾਰੀ ਦਿੰਦੇ ਹਨ।
4. ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ 16ਵੀਂ ਸਦੀ ਵਿੱਚ ਹੋਇਆ। - ਹੇਠ ਲਿਖਿਆਂ ਵਿਚੋਂ ਕਿਹੜੀ ਲੜਾਈ 23 ਅਕਤੂਬਰ, 1764 ਈ. ਨੂੰ ਅੰਗਰੇਜ਼ਾਂ ਅਤੇ ਮੀਰ ਕਾਸਿਮ, ਸੂਜਾ-ਉਦ ਦੌਲਾ ਅਤੇ ਸ਼ਾਹ ਆਲਮ ਦੂਜੇ ਵਿਚਕਾਰ ਲੜੀ ਗਈ?
1. ਪਲਾਸੀ ਦੀ ਲੜਾਈ
2. ਬਕਸਰ ਦੀ ਲੜਾਈ
3. ਪਾਈਪਤ ਦੀ ਲੜਾਈ
4. ਕਰਨਾਟਕ ਦੀ ਲੜਾਈ - ਕਿਹੜੇ ਐਕਟ ਦੁਆਰਾ ਕੰਪਨੀ ਨੂੰ ਵਪਾਰ ਦਾ ਸਾਰਾ ਕੰਮ ਛੱਡਣ ਨੂੰ ਕਿਹਾ ਗਿਆ ਤਾਂ ਜੋ ਉਹ ਆਪਣਾ ਸਾਰਾ ਧਿਆਨ ਸ਼ਾਸਨ ਪ੍ਰਬੰਧ ਵੱਲ ਲਗਾ ਸਕੇ?
1. ਚਾਰਟਰ ਐਕਟ 1853 ਈ.
2. ਚਾਰਟਰ ਐਕਟ 1833 ਈ.
3. ਪਿਟਸ ਇੰਡੀਆ ਐਕਟ 1784 ਈ.
4. ਰੈਗੂਲੈਟਿੰਗ ਐਕਟ 1773 ਈ. - ਕਿਹੜੇ ਪ੍ਰਬੰਧ ਦੇ ਅਧੀਨ ਸਰਕਾਰ ਨੇ ਕਿਸਾਨਾਂ ਤੋਂ ਸਿੱਧਾ ਭੂਮੀ ਲਗਾਨ ਲੈਣ ਦਾ ਫੈਸਲਾ ਕੀਤਾ ਅਤੇ ਕਿਸਾਨਾਂ ਨੂੰ ਜਮੀਨਾਂ ਦੇ ਮਾਲਕ ਬਣਾ ਦਿੱਤਾ ਗਿਆ?
1. ਇਜ਼ਾਰੇਦਾਰੀ ਪ੍ਰਬੰਧ
2. ਰੱਈਅਤਵਾੜੀ ਪ੍ਰਬੰਧ
3. ਸਥਾਈ ਬੰਦੋਬਸਤ
4. ਮਿਹਲਵਾੜੀ ਪ੍ਰਬੰਧ - ਛੋਟੇ ਨਾਗਪੁਰ ਇਲਾਕੇ ਵਿੱਚ ਅੰਗਰੇਜ਼ਾਂ ਵਿਰੁੱਧ ਸਭ ਤੋਂ ਪਹਿਲਾਂ ਕਿਸ ਕਬੀਲੇ ਨੇ ਅਤੇ ਕਦੋਂ ਵਿਦਰੋਹ ਕੀਤਾ?
1. ਸੰਥਾਲ ਕਬੀਲੇ ਨੇ, 1820 ਈ.
2. ਭੀਲ ਕਬੀਲੇ ਨੇ, 1820 ਈ.
3. ਕੌਲ ਕਬੀਲੇ ਨੇ, 1820 ਈ.
4. ਮਿਜੋ ਕਬੀਲੇ ਨੇ, 1820 ਈ. - 1857 ਈ. ਦੇ ਵਿਦਰੋਹ ਦਾ ਤਤਕਾਲੀ ਕਾਰਨ ਕੀ ਸੀ?
1. ਭਾਰਤੀ ਲੋਕਾਂ ਨਾਲ ਭੈੜਾ ਵਰਤਾਓ
2. ਚਰਬੀ ਵਾਲੇ ਕਾਰਤੂਸ
3. ਭਾਰਤੀ ਸੈਨਿਕਾਂ ਨੂੰ ਯੁੱਧ ਵਿੱਚ ਭਾਗ ਲੈਣ ਲਈ ਸਮੁੰਦਰਾਂ ਪਾਰ ਭੇਜਣਾ
4. ਸਮਾਜਿਕ ਤੇ ਧਾਰਮਿਕ ਕੰਮਾਂ ਵਿੱਚ ਦਖ਼ਲਅੰਦਾਜ਼ੀ - ਹੇਠ ਲਿਖਿਆਂ ਵਿਚੋਂ ਭਾਰਤ ਵਿੱਚ ਕੋਣ ਸਰਵਉੱਚ ਹੈ?
1. ਰਾਸ਼ਟਰਪਤੀ
2. ਪ੍ਰਧਾਨ ਮੰਤਰੀ
3. ਮੁੱਖ ਮੰਤਰੀ
4. ਸੰਵਿਧਾਨ - ਭਾਰਤੀ ਸੰਵਿਧਾਨ ਨੂੰ ਮੌਲਿਕ ਅਧਿਕਾਰ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਸ਼ਾਮਲ ਕੀਤੇ?
1. ਰੂਸ
2. ਅਮਰੀਕਾ
3. ਦੱਖਣੀ ਅਫਰੀਕਾ
4. ਇੰਗਲੈਂਡ - ਕਿਹੜੇ ਅਧਿਕਾਰ ਤਹਿਤ ਮਨੁੱਖ ਦਾ ਵਪਾਰ ਕਰਨ, ਤਨਖਾਹ ਦਿੱਤੇ ਬਿਨਾਂ ਕੰਮ ਕਰਾਉਣ ਅਤੇ ਦੂਜਿਆਂ ਤੋਂ ਜ਼ਬਰਦਸਤੀ ਕੰਮ ਕਰਾਉਣ ਦੀ ਮਨਾਹੀ ਹੈ?
1. ਸਮਾਨਤਾ ਦਾ ਅਧਿਕਾਰ
2. ਸੁਤੰਤਰਤਾ ਦਾ ਅਧਿਕਾਰ
3. ਸ਼ੋਸ਼ਣ ਵਿਰੁੱਧ ਅਧਿਕਾਰ
4. ਸਿੱਖਿਆ ਦਾ ਅਧਿਕਾਰ 1 X 15 =15
ਵਸਤੂਨਿਸ਼ਠ ਪ੍ਰਸ਼ਨ
- ਮਿੱਟੀ, ਮੂਲ ਚਟਾਨ ਦੇ ਟੁਟਣ ਭੱਜਣ, ਜਲਵਾਯੂ, ਜੀਵਾਂ ਅਤੇ ਰੁੱਖਾਂ ਦੇ ਗਲਣ-ਸੜਣ ਆਦਿ ਤੱਤਾਂ ਦੇ ਅਸਰ ਕਾਰਨ ਬਣਦੀ ਹੈ। (ਸਹੀ/ਗਲਤ)
- ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨਾ % ਹਿੱਸਾ ਜੰਗਲਾਂ ਹੇਠ ਹੈ?
- ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ?
- ਲਾਰਡ ਵਿਲੀਅਮ ਬੈਟਿੰਗ ਨੇ 1832 ਈ. ਵਿੱਚ ਬੰਗਾਲ ਵਿੱਚ ਨਿਆਂ ਪੱਥਾ ਦੀ ਸਥਾਪਨਾ ਕੀਤੀ। (ਸਹੀ/ਗਲਤ)
- ਰਾਈਗੰਜ ਵਿੱਚ ਕਿਹੜੀਆਂ ਖਾਣਾਂ ਹਨ?
- ______ ਉਹ ਕਾਨੂੰਨੀ ਦਸਤਾਵੇਜ ਹੈ ਜਿਸ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ।
- ਭਾਰਤ ਛੱਡੋ ਅੰਦੋਲਨ ਕਦੋਂ ਚਲਾਇਆ ਗਿਆ?
- ਸੰਵਿਧਾਨ ਅਨੁਸਾਰ ਧਰਮ, ਜਾਤ, ਲਿੰਗ, ਨਸਲ ਦੇ ਆਧਾਰ ਤੇ ਭੇਦਭਾਵ ਕੀਤਾ ਜਾ ਸਕਦਾ ਹੈ। (ਸਹੀ/ਗਲਤ)
- ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ ਕਦੋਂ ਤੋਂ ਲਾਗੂ ਹੈ?
- ਇਤਿਹਾਸ........................ ਦਾ ਅਧਿਐਨ ਹੈ।
- ਭਾਰਤ ਨਾਲ ਵਪਾਰ ਕਰਨ ਲਈ ਸਭ ਤੋਂ ਪਹਿਲੀ ਕਿਹੜੀ ਯੂਰਪੀ ਸੰਸਥਾ ਭਾਰਤ ਪਹੁੰਚੀ?
- ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ___________ ਹੈ। 1 X 12 =12
ਛੋਟੇ ਉੱਤਰਾਂ ਵਾਲੇ ਪ੍ਰਸ਼ਨ
- ਸਮੁੰਦਰਾਂ ਤੋਂ ਸਾਨੂੰ ਕੀ-ਕੀ ਪ੍ਰਾਪਤ ਹੁੰਦਾ ਹੈ?
- ਭਾਰਤ ਵਿੱਚ ਕੱਚਾ ਲੋਹਾ ਕਿੱਥੇ ਕਿੱਥੇ ਮਿਲਦਾ ਹੈ?
- ਸੰਵਿਧਾਨ ਤੋਂ ਕੀ ਭਾਵ ਹੈ?
- ਧਰਮ ਨਿਰਪੱਖਤਾ ਸ਼ਬਦ ਦਾ ਅਰਥ ਲਿਖੋ।
- ਕਦੋਂ ਅਤੇ ਕਿਹੜਾ ਪਹਿਲਾ ਭਾਰਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰ ਸਕਿਆ ਸੀ?
- ਭਾਰਤ ਦੇ ਲਘੂ (ਛੋਟੇ) ਉਦਯੋਗਾਂ ਦੇ ਪਤਨ ਦੇ ਦੋ ਕਾਰਨ ਲਿਖੋ। 2 X 6 =12
ਵੱਡੇ ਉੱਤਰਾਂ ਵਾਲੇ ਪ੍ਰਸ਼ਨ
- ਵਿਕਸਿਤ ਅਤੇ ਸੰਭਾਵਤ ਸਾਧਨਾਂ ਨੂੰ ਉਦਾਹਰਣ ਸਹਿਤ ਸਮਝਾਓ। ਜਾਂ
ਖਿਣਜ ਪਦਾਰਥ ਸਾਨੂੰ ਕਿੱਥੋਂ ਪ੍ਰਾਪਤ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? - ਮਿੱਟੀ ਦੀਆਂ ਕਿਸਮਾਂ ਦੱਸ ਕੇ ਜਲੌਢੀ ਮਿੱਟੀ ਦੀ ਮਹੱਤਤਾ ਬਾਰੇ ਲਿਖੋ। ਜਾਂ
ਕੱਚਾ ਲੋਹਾ ਮੁੱਖ ਤੌਰ ਤੇ ਕਿਹੜੇ ਦੇਸ਼ਾਂ ਵਿੱਚੋਂ ਮਿਲਦਾ ਹੈ? ਇਸ ਦੀਆਂ ਕਿਸਮਾਂ ਦੇ ਨਾਮ ਲਿਖੋ। - ਲੈਪਸ ਦੀ ਨੀਤੀ ਕੀ ਸੀ? ਜਾਂ
ਪਿਟਸ ਇੰਡੀਆ ਐਕਟ ਤੇ ਨੋਟ ਲਿਖੋ। - ਸਥਾਈ ਬੰਦੋਬਸਤ ਕੀ ਸੀ ਅਤੇ ਉਸ ਦੇ ਕੀ ਆਰਥਿਕ ਪ੍ਰਭਾਵ ਪਏ? ਜਾਂ
ਬਿਰਸਾ ਮੁੰਡਾ ਬਾਰੇ ਤੁਸੀਂ ਕੀ ਜਾਣਦੇ ਹੋ? - 19ਵੀਂ ਸਦੀ ਵਿੱਚ ਲਘੂ ਉਦਯੋਗਾਂ ਦੇ ਪਤਨ ਬਾਰੇ ਲਿਖੋ। ਜਾਂ
1857 ਈ. ਦੇ ਵਿਦਰੋਹ ਦੀ ਅਸਫਲਤਾ ਦੇ ਕਾਰਨ ਦੱਸੋ। - 1858 ਈ. ਤੋਂ ਬਾਅਦ ਸੈਨਾ ਵਿੱਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ? ਜਾਂ
ਬੰਗਾਲ ਦੀ ਦੋਹਰੀ ਸ਼ਾਸਨ ਪ੍ਰਣਾਲੀ ਤੇ ਨੋਟ ਲਿਖੋ। - ਭਾਰਤੀ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ? ਜਾਂ
ਸੰਵਿਧਾਨ ਦੀ ਪ੍ਰਸਤਾਵਨਾ ਦੀ ਕੀ ਮਹੱਤਤਾ ਹੈ? - ਸ਼ੋਸ਼ਣ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ। ਜਾਂ
ਸਮਾਨਤਾ ਤੋਂ ਕੀ ਭਾਵ ਹੈ? ਸੰਵਿਧਾਨ ਅਨੁਸਾਰ ਕਿਹੜੀਆਂ ਸਮਾਨਤਾਵਾਂ ਦਿੱਤੀਆਂ ਗਈਆਂ ਹਨ? 3X 8 =24
ਭਾਰਤ ਦੇ ਨਕਸ਼ੇ ਵਿੱਚ ਹੇਠ ਲਿਖੇ ਕੋਈ 7 ਸਥਾਨ ਦਰਸਾਓ:
- ਭਾਰਤ ਦੇ ਤਟਰੀ ਮੈਦਾਨ
- ਗੰਗਾ ਅਤੇ ਬ੍ਰਹਮਪੁੱਤਰ ਦਰਿਆ
- ਜਲੰਢੀ ਮਿੱਟੀ ਦਾ ਇੱਕ ਖੇਤਰ
- ਕਾਲੀ ਮਿੱਟੀ ਵਾਲਾ ਇੱਕ ਰਾਜ
- ਸਦਾਬਹਾਰ ਜੰਗਲਾਂ ਵਾਲਾ ਇੱਕ ਖੇਤਰ
- ਸੋਨਾ ਉਤਪਾਦਨ ਦਾ ਇੱਕ ਖੇਤਰ
- ਕੱਚਾ ਲੋਹਾ ਪੈਦਾ ਕਰਨ ਵਾਲਾ ਖੇਤਰ
- ਤੰਬਾ ਪੈਦਾ ਕਰਨ ਵਾਲਾ ਖੇਤਰ
- ਮੈਗਨੀਜ਼ ਪੈਦਾ ਕਰਨ ਵਾਲਾ ਖੇਤਰ
- ਬਾਕਸਾਈਟ ਪੈਦਾ ਕਰਨ ਵਾਲਾ ਖੇਤਰ 1 X 7 = 7