PSEB CLASS 7 SST SAMPLE QUESTION PAPER SEPTEMBER EXAM 2024

   PSEB CLASS 7 SST SAMPLE QUESTION PAPER SEPTEMBER EXAM 2024

ਸਤੰਬਰ ਪ੍ਰੀਖਿਆ  ਜਮਾਤ ਸੱਤਵੀਂ  ਵਿਸ਼ਾ ਸਮਾਜਿਕ ਸਿੱਖਿਆ  ਕੁੱਲ  ਅੰਕ 80


ਨੋਟ :  ਸਾਰੇ ਪ੍ਰਸ਼ਨ ਹੱਲ ਕਰਨੇ  ਜ਼ਰੂਰੀ ਹਨ:-  16 x 1 =16  

i ) ਵਾਤਾਵਰਨ ਦੇ ਕਿੰਨੇ ਮੰਡਲ ਹਨ ? 
a)2 b)3 c)4  

ii) ਭਾਰਤ ਵਿੱਚ  ਮਿੱਟੀ ਦੀਆਂ ਕਿੰਨੀਆਂ  ਕਿਸਮਾਂ  ਹਨ ? 
a) 4 b) 5 c) 6 

iii) ਧਰਤੀ ਦਾ ਕਿੰਨਾ ਭਾਗ ਥਲ ਹੈ ?  
a) 29% b) 30% c) 71 % 

iv) ਹਵਾ ਵਿੱਚ ਆਰਜ਼ੀਜਨ ਗੈਸ ਦੀ ਮਾਤਰਾ  ਕਿੰਨੀ ਹੈ ?
 a) 78.03% b) 20.99% c) 0.01 %.

v) ਓਜੋਨ ਗੈਸ ਕਿਹੜੀਆਂ ਕਿਰਨਾਂ ਨੂੰ ਆਪਣੇ ਵਿਚ ਸਮਾ ਲੈਂਦੀ ਹੈ?
 a) ਪਾਰਵੈਂਗਣੀ ਕਿਰਨਾਂ b) ਪਰਾ ਵੈਂਗਣੀ ਕਿਰਨਾਂ 

vi) ਵਾਯੂ ਮੰਡਲ ਦੇ ਕਿੰਨੇ  ਮੰਡਲ ਹਨ?
 a) 3 b) 4  c) 2 

vii) ਤਾਨਸੈਨ ਕੌਣ ਸੀ ?
 (a) ਲੇਖਕ b) ਕਵੀ c)  ਸੰਗੀਤਕਾਰ 

viii) ਗੰਗਾਈਕੋਂਡ ਚੋਲ ਦੀ ਉਪਾਧੀ ਕਿਸਨੇ ਧਾਰਨ ਕੀਤੀ?  
a)ਰਾਜਿੰਦਰ ਚੋਲ b) ਰਾਮਾਨੁਜ c) ਬਾਸਵ 

ix)ਚੀਨੀਆਂ ਨੇ ਭਾਰਤ ਨੂੰ ਕਿਹੜਾ ਨਾਮ ਦਿੱਤਾ ?
a)ਤਾਇਨ ਚੂ  b) ਹੋਡੂ   c)   ' ਇੰਡਸ

x) ਇਲਤੁਤਮਿਸ਼ ਦੀ ਪੁੱਤਰੀ  ਦਾ ਕੀ ਨਾਮ ਸੀ ?
  a)ਬੇਗਮ ਨੂਰਜਹਾਂ b) ਰਜੀਆ ਸੁਲਤਾਨ 

xi) ਲਾਲ ਕਿਲ੍ਹਾ ਕਿੱਥੇ  ਸਥਿਤ ਹੈ?
  a) ਮੁੰਬਈ b) ਮਦਰਾਸ c) ਦਿੱਲੀ .
xii) ਤਾਜ ਮਹਿਲ ਕਿੱਥੇ ਬਣਿਆ ਹੋਇਆ ਹੈ? 
a) ਦਿੱਲੀ b) ਆਗਰੇ c)ਕੋਲਕਾਤਾ 
xiii) ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ?  
  a)ਤਾਨਾਸ਼ਾਹੀ ਸਰਕਾਰ b) ਲੋਕਤੰਤਰੀ ਸਰਕਾਰ  c) ਸੈਨਿਕ ਸ਼ਾਸਨ
xiv) ਸੰਸਦੀ ਸ਼ੌਕਤੰਤਰੀ ਸਰਕਾਰਾਂ  ਵਾਲੇ ਦੇਸ਼ਾਂ ਵਿੱਚ ਦੇਸ਼ ਦੇ  ਮੁਖੀ ਕਿੰਨੀ ਤਰ੍ਹਾਂ ਦੇ ਹੁੰਦੇ ਹਨ ? 
a) ਚਾਰ b) ਪੰਜ  c) ਦੋ 

xv) ਭਾਰਤ ਵਿੱਚ ਬਾਲਗ  ਹੋਣ ਦੀ ਉਮਰ ਕਿੰਨੀ ਹੈ? 
 a) 18 ਸਾਲ b) 21 ਸਾਲ c) 24 ਸਾਲ 

xvi)  ਲੋਕ ਸਭਾ ਦੇ ਮੈਂਬਰਾਂ  ਦੀ ਚੋਣ ਕਿੰਨੇ ਸਾਲ ਲਈ ਕੀਤੀ ਜਾਂਦੀ ਹੈ? 
a) ਚਾਰ ਸਾਲ b) ਪੰਜ ਸਾਲ c) ਦੋ ਸਾਲ 

ਭਾਗ-ਅ 12X1=12

i) ਧਰਤੀ ਦੀ ਸਤਾ ਦਾ _____ਭਾਗ ਪਾਣੀ ਨੇ ਘੇਰਿਆ ਹੋਇਆ ਹੈ।
ii)ਧਰਤੀ ਦੀ ਸਿਆਲ  ਪਰਤ__ ਅਤੇ __ ਬਣੀ ਹੋਈ ਹੈ। 
iii) ਜਿਉਂ-ਜਿਉਂ ਪਹਾੜਾਂ ਦੇ  ਓਪਰ ਚੜ੍ਹਦੇ  ਹਾਂ ਤਾਪਮਾਨ___ ਜਾਂਦਾ ਹੈ।  
iv) ਵਾਯੂਮੰਡਲ ਵਿੱਚ ਸਭ ਤੋਂ ਵੱਧ ਮਾਤਰਾ __ ਗੈਸ ਦੀ ਹੁੰਦੀ ਹੈ। 

ਸਹੀ ਜਾਂ ਗਲਤ   

i) ਮੋਹਨਜੋਦੜੋ ਸਿੰਧੂ ਘਾਟੀ ਦੇ ਲੋਕਾਂ ਦੀ ਰਾਜਧਾਨੀ ਨਗਰ ਸੀ।  
ii) ਸੂਰਤ ਇੱਕ ਮਹੱਤਵਪੂਰਨ ਤੀਰਥ ਸਥਾਨ ਸੀ।
iii) ਇਲਤੁਤਮਿਸ਼, ਕੁਤਬਦੀਨ ਦਾ ਦਾਸ ਸੀ ।
iv) ਫਤਿਹਪੁਰ ਸੀਕਰੀ 'ਮੁਗਲਾਂ ਦਾ ਇਕ ਰਾਜਧਾਨੀ ਨਗਰ ਸੀ । 

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ  ਸਬਦ ਜਾਂ ਇਕ ਲਾਇਨ ਵਿੱਚ ਦਿਓ 
 i) ਭੂ-ਮੱਧ ਰੇਖਾ 'ਤੇ ਤਾਪਮਾਨ ਵੱਧ  ਕਿਉਂ ਹੁੰਦਾ ਹੈ ? 
 ii) ਧਰਤੀ ਦੀਆਂ ਤਹਿਆਂ ਦੇ ਨਾਮ ਲਿਖੋ। 
iii) ਭਾਰਤੀ ਇਤਿਹਾਸ ਦੇ ਸ੍ਰੋਤ ਕਿੰਨੀ ਪ੍ਰਕਾਰ ਦੇ ਹਨ ?
 iv) ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਕਿਸ ਨੂੰ ਹੁੰਦਾ ਹੈ ?

ਭਾਗ    ੲ ਪ੍ਰਸ਼ਨਾਂ ਦੇ ਉੱਤਰ 30 ਤੋਂ 50 ਸ਼ਬਦਾਂ ਵਿੱਚ ਲਿਖੋ । 6X2-12 
i) ਹਵਾ ਦੇ ਪ੍ਰਦੂਸ਼ਣ  ਦੇ ਮੁੱਖ ਕਾਰਕ/ਕਾਰਨ ਕਿਹੜੇ ਕਿਹੜੇ ਹਨ ਦੇ ਨਾਮ ਲਿਖੋ?  
 ii) ਧਰਤੀ ਨੂੰ ਭੋਂ -ਖੁਰਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?
 iii) ਪੁਰਾਤਤਵ  ਸ਼੍ਰੋਤਾਂ ਵਿੱਚ ਕਿਹੜੀਆਂ ਚੀਜਾਂ ਨੂੰ ਸ਼ਾਮਿਲ ਕੀਤਾ ਜਾਂਦਾ  ਹੈ?
iv)  ਉੱਤਰੀ ਭਾਰਤ ਦੇ ਦੋ ਮੁੱਖ ਮੰਦਰ ਕਿਹੜੇ ਹਨ ? 
v) ਲੋਕਤੰਤਰ ਸਰਕਾਰ  ਸਭ ਤੋਂ ਪਹਿਲਾਂ ਕਿਹੜੇ ਦੇਸ ਵਿੱਚ ਸਥਾਪਿਤ ਹੋਈ? '
vi)  ਗੁਪਤ ਮੱਦਦਾਨ ਕੀ ਹੁੰਦਾ ਹੈ ?
(ਭਾਗ-ਸ): ਪ੍ਰਸ਼ਨਾਂ  ਦੇ ਉੱਤਰ 80 -100  ਸ਼ਬਦਾਂ ਚ ਲਿਖੋ  4x 5 = 20 
i) ਵਾਯੂਮੰਡਲ  ਦੀਆਂ ਤਹਿਆਂ / ਪਰਤਾਂ ਦੇ ਨਾਮ ਲਿਖੋ ? 
ii) ਤਰਲ ਸੋਨਾ  ਕਿਸਨੂੰ ਆਖਦੇ  ਹਨ। ਇਸ ਦਾ ਕੀ ਲਾਭ ਹੈ? 
iii) ਮਹਿਮੂਦ ਗਜਨਵੀ ਨੇ ਭਾਰਤ ਤੇ ਹਮਲਾ ਕਿਉਂ ਕੀਤਾ ਸੀ? ਜਾਂ 
ਇਤਿਹਾਸ ਵਿੱਚ ਭਾਰਤੀ ਉਪਹਾਂਦੀਪਾਂ  ਦੇ ਕਿਹੜੇ -ਕਿਹੜੇ ਨਾਂ ਰੱਖੇ ਗਏ?  
iv) ਕੋਈ  ਪੰਜ ਤੀਰਥ ਸਥਾਨਾਂ ਦੇ ਨਾਂ ਲਿਖੋ ? ਜਾਂ  ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਗੁਰੂ ਸਾਹਿਬਾਨ ਨੇ ਅਤੇ ਕਦੋਂ ਰੱਖੀ ਸੀ?
v) ਲੋਕਤੰਤਰ 'ਸਰਕਾਰ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੇ।
vi) ਵਿਰੋਧੀ ਦਲਾਂ ਦੇ ਕੋਈ ਦੋ ਕੰਮ ਲਿਖੋ? 
(ਭਾਗ- ਹ ) 5x2= 10
ਪੈਗ ਪੜ੍ਹਨ ਉਪਰੰਤ ਪ੍ਰਸ਼ਨਾਂ  ਦੇ ਉੱਤਰ ਦਿੳ।
 ਵਣਾਂ ਦਾ  ਸਾਡੇ ਲਈ ਬਹੁਤ ਮਹੱਤਵ ਹੈ ਕਿਉਂਕਿ ਇਹ ਸਾਡੀਆਂ ਬਹੁਤ ਸਾਰੀਆਂ ਲੋੜ੍ਹਾਂ ਪੂਰੀਆਂ ਕਰਦੇ ਹਨ । ਵਣਾਂ ਦੀਲਕੜੀ ਦੀ ਵਧੇਰੇ ਵਰਤੋਂ  ਬਾਲਣ ਦੇ ਰੂਪ ਵਿੱਚ ਹੁੰਦੀ ਹੈ। ਕੁੱਲ ਵਰਤੀ ਜਾਣ ਵਾਲੀ ਲੱਕੜੀ ਦਾ 50% ਬਾਲਣ ਦੇ ਤੌਰ ਤੇ ਅਤੇ 33% ਮਕਾਨ  ਉਸਾਰੀ ਵਿੱਚ ਵਰਤ ਲਈ ਜਾਂਦੀ  ਹੈ । ਬਾਕੀ ਹੋਰ ਸਾਰੇ ਕਮਾਂ ਜਿਵੇਂ ਕਾਗਜ਼ ਬਣਾਉਣ ਲਈ, ਰੇਲ ਦੇ ਡੱਬੇ ਤੇ ਸਲੀਪਰ , ਬਣਾਉਣ, ਕੱਪੜਾ ਬਨਾਉਣ ਲਈ ਵਰਤੀ ਜਾਂਦੀ ਹੈ । ਵਸੋਂ ਵਧਣ ਨਾਲ ਖਪਤ ਵਧ ਰਹੀ ਹੈ ਪਰ  ਵਣ ਖੇਤਰ ਘੱਟ ਰਿਹਾ ਹੈ । ਇਸ ਲਈ 'ਵਣਾਂ ਵੀ ਸੰਭਾਲ ਤੇ ਨਵੇਂ ਰੁੱਖ  ਲਗਾਉਣ ਵੱਲ  ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
i) ਵਣਾਂ ਦਾ ਸਾਡੇ ਲਈ ਕੀ  ਮਹੱਤਵ ਹੈ?
ii) ਲੱਕੜੀ ਦੀ ਜ਼ਿਆਦਾ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ  ਹੈ?
iii) ਵਸੋਂ  ਵਧਣ ਨਾਲ ਕਿਸ  ਚੀਜ ਦੀ ਵਰਤੋਂ/ਖਪਤ ਵੱਧ  ਰਹੀ ਹੈ?
iv) ਵਣਾਂ ਦੀ ਸੰਭਾਲ ਲਈ ਕੀ ਕਰਨਾ ਚਾਹੀਦਾ ਹੈ?
v) ਵਸੋਂ  'ਵਧਣ ਨਾਲ ਕਿਸਦਾ ਖੇਤਰ ਘੱਟ ਰਿਹਾ ਹੈ? 
ਭਾਗ- ਕ  ਭਾਰਤ ਦੇ ਨਕਸ਼ੇ ਵਿੱਚ  10 ਸਥਾਨ ਭਰੋ 
i) ਕਾਲੀ ਮਿੱਟੀ ii)ਰੇਤਲੀ ਮਿੱਟੀ  iii) ਪੰਜਾਬ iv) ਅਰੁਣਾਚਲ ਪ੍ਰਦੇਸ਼ v) ਨੇਪਾਲ (vi) ਸ਼੍ਰੀਲੰਕਾ vii)  ਬੰਗਾਲ ਦੀ ਖਾੜੀ viii) ਪਾਲ ਰਾਜ  ix)  ਅਰਬ ਸਾਗਰ x)  ਕੋਲਕੱਤਾ xi)   ਦਿੱਲੀ xii) ਮੁੰਬਈ  xiii)  ਪਾਕਿਸਤਾਨ xiv) ਕਨੌਜ 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends