KHEDAN WATAN PUNJAB DIYAN KAPURTHALA: ਬਲਾਕ ਪੱਧਰੀ ਮੁਕਾਬਲੇ 5400 ਦੇ ਕਰੀਬ ਖਿਡਾਰੀ ਲੈਣਗੇ ਭਾਗ


ਖੇਡਾਂ ਵਤਨ ਪੰਜਾਬ ਦੀਆਂ 2024

ਬਲਾਕ ਪੱਧਰੀ ਮੁਕਾਬਲੇ ਅੱਜ ਤੋਂ -5400 ਦੇ ਕਰੀਬ ਖਿਡਾਰੀ ਲੈਣਗੇ ਭਾਗ


ਜਿਲ੍ਹਾ ਪ੍ਰਸ਼ਾਸ਼ਨ ਵਲੋਂ ਮੁਕੰਮਲ ਤਿਆਰੀ-ਡਿਪਟੀ ਕਮਿਸ਼ਨਰ ਵਲੋਂ ਖਿਡਾਰੀਆਂ ਨੂੰ ਵੱਧ ਚੜਕੇ ਹਿੱਸਾ ਲੈਣ ਦਾ ਸੱਦਾ


ਕਪੂਰਥਲਾ, 3 ਸਤੰਬਰ 

ਪੰਜਾਬ ਸਰਕਾਰ ਵਲੋਂ ਨਰੋਏ ਸਮਾਜ ਦੀ ਸਿਰਜਣਾ ਲਈ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2024 ਤਹਿਤ ਕਪੂਰਥਲਾ ਜਿਲ੍ਹੇ ਦੇ ਬਲਾਕ ਪੱਧਰੀ ਮੁਕਾਬਲੇ ਕੱਲ੍ਹ 4 ਸਤੰਬਰ ਤੋਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੂਰੂ ਹੋਣਗੇ। 


ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਖੇਡਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। 5400 ਦੇ ਕਰੀਬ ਖਿਡਾਰੀ ਬਲਾਕ ਤੇ 7000 ਦੇ ਕਰੀਬ ਖਿਡਾਰੀ ਜਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੇ ,ਜਿਨ੍ਹਾਂ ਦੀ ਰਿਹਾਇਸ਼, ਖਾਣ-ਪੀਣ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ 350 ਆਫੀਸ਼ੀਅਲਜ਼ ਦੀ ਡਿਊਟੀ ਵੀ ਲਗਾਈ ਗਈ ਹੈ। 


ਉਨ੍ਹਾਂ ਖਿਡਾਰੀਆਂ ਨੂੰ ਵੱਧ ਚੜਕੇ ਹਿੱਸਾ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਖੇਡਾਂ ਨਾ ਸਿਰਫ ਖੇਡ ਸੱਭਿਆਚਾਰ ਪੈਦਾ ਕਰਨ ਵਿਚ ਮਦਦਗਾਰ ਹੋਣਗੀਆਂ ਸਗੋਂ ਉਭਰਦੇ ਖਿਡਾਰੀਆਂ ਨੂੰ ਤਰਾਸ਼ਣ ਲਈ ਇਕ ਪਲੇਟਫਾਰਮ ਵੀ ਮੁਹਈਆ ਕਰਵਾਉਣਗੀਆਂ ।


ਬਲਾਕ ਪੱਧਰੀ ਮੁਕਾਬਲਿਆਂ ਵਿਚ ਅਥਲੈਟਿਕਸ, ਕਬੱਡੀ (ਨੈਸ਼ਨਲ ਸਟਾਇਲ) , ਕਬੱਡੀ (ਸਰਕਲ ਸਟਾਇਲ), ਖੋ-ਖੋ, ਫੁੱਟਬਾਲ, ਵਾਲੀਬਾਲ, ਸਮੈਸ਼ਿੰਗ ਤੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਹੋਣਗੇ। ਇਹ ਮੁਕਾਬਲੇ ਅੰਦਰ-14, ਅੰਦਰ-17, ਅੰਡਰ-21, 21-30 ਸਾਲ, 31-40 ਸਾਲ, 41-50 ਸਾਲ, 51-60 ਸਾਲ, 61-70 ਸਾਲ, 70 ਸਾਲ ਤੋਂ ਉੱਪਰ ਦੇ ਉਮਰ ਵਰਗ ਹੋਣਗੇ। 


ਬਲਾਕ ਕਪੂਰਥਲਾ ਦੇ ਲੜਕੀਆਂ ਦੇ ਮੁਕਾਬਲੇ 4 ਸਤੰਬਰ ਤੋਂ ਹੋਣਗੇ ਜਦਕਿ ਲੜਕਿਆਂ ਦੇ ਮੁਕਾਬਲੇ 5 ਸਤੰਬਰ ਤੋਂ ਗੁਰੂ ਨਾਨਕ ਸਟੇਡੀਅਮ ਵਿਖੇ ਹੋਣਗੇ। ਫਗਵਾੜਾ ਬਲਾਕ ਦੇ ਲੜਕੀਆਂ ਦੇ ਮੁਕਾਬਲੇ ਸਰਕਾਰੀ ਸੀ. ਸਕੂਲ ਫਗਵਾੜਾ ਵਿਖੇ 6 ਸਤੰਬਰ ਤੋਂ ਜਦਕਿ ਲੜਕਿਆਂ ਦੇ 7 ਸਤੰਬਰ ਤੋਂ ਹੋਣਗੇ। ਫੁੱਟਬਾਲ ਦੇ ਮੁਕਾਬਲੇ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਹੋਣਗੇ। 


ਬਲਾਕ ਸੁਲਤਾਨਪੁਰ ਲੋਧੀ ਲਈ ਲੜਕੀਆਂ ਦੇ ਮੁਕਾਬਲੇ 9 ਸਤੰਬਰ ਤੇ ਲੜਕਿਆਂ ਦੇ 10 ਸਤੰਬਰ ਨੂੰ ਸਰਕਾਰੀ ਸਕੂਲ ਡਡਵਿੰਡੀ ਵਿਖੇ, ਨਡਾਲਾ ਬਲਾਕ ਲਈ ਲੜਕੀਆਂ ਦੇ ਮੁਕਾਬਲੇ 11 ਸਤੰਬਰ ਤੇ ਲੜਕਿਆਂ ਦੇ 12 ਸਤੰਬਰ ਨੂੰ ਸਰਕਾਰੀ ਹਾਈ ਸਕੂਲ ਖੱਸਣ ਵਿਖੇ ਹੋਣਗੇ। 


ਢਿਲਵਾਂ ਬਲਾਕ ਦੇ ਲੜਕੀਆਂ ਦੇ ਮੁਕਾਬਲੇ 11 ਸਤੰਬਰ ਨੂੰ ਤੇ ਲੜਕਿਆਂ ਦੇ 12 ਸਤੰਬਰ ਨੂੰ ਸਰਕਾਰੀ ਸੀ. ਸੈ. ਸਕੂਲ ਢਿਲਵਾਂ ਵਿਖੇ ਹੋਣਗੇ।


 

ਕੈਪਸ਼ਨ-ਖੇਡਾਂ ਵਤਨ ਪੰਜਾਬ ਦੀਆਂ 2024 ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ।

#KhedanWatanPunjabDiyan

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends