SCHOOL NEWS : 5ਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਿਕਾ ਤੇ ਲਾਏ ਕੁਟਮਾਰ ਦੇ ਦੋਸ਼, ਲਾਇਆ ਧਰਨਾ

SCHOOL NEWS : 5ਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਿਕਾ ਤੇ ਲਾਏ ਕੁਟਮਾਰ ਦੇ ਦੋਸ਼, ਲਾਇਆ ਧਰਨਾ 

Ludhiana, 9 August 2024 ( ਜਾਬਸ ਆਫ ਟੁਡੇ)ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰ ਅਵਾਣਾ , ਜ਼ਿਲ੍ਹਾ ਲੁਧਿਆਣਾ ਦੇ ਜਮਾਤ ਪੰਜਵੀਂ ਦੇ ਵਿਦਿਆਰਥੀਆਂ ਅਤੇ ਮਾਪਿਆਂ ਨੇ ਵੀਰਵਾਰ ਸਵੇਰੇ 8.30 ਵਜੇ ਸਕੂਲ ਤੋਂ ਚੰਡੀਗੜ੍ਹ ਰੋਡ 'ਤੇ ਆਪਣੇ ਮਾਪਿਆਂ ਨਾਲ ਮਿਲ ਕੇ ਧਰਨਾ ਲਗਾਇਆ। ਇਸ ਧਰਨੇ ਕਾਰਨ ਟ੍ਰੈਫਿਕ  ਤੇ ਅਸਰ ਪਿਆ।

ਸਾਂਕੇਤਿਕ ਤਸਵੀਰ 


 ਮਾਪਿਆਂ ਅਤੇ ਬੱਚਿਆਂ ਨੇ ਦੋਸ਼ ਲਗਾਏ  ਕਿ ਬੁੱਧਵਾਰ ਨੂੰ ਸਕੂਲ ਅਧਿਆਪਕਾ ਨੇ ਪੂਰੀ ਕਲਾਸ ਦੇ ਬੱਚਿਆਂ ਨੂੰ ਡੰਡਿਆਂ ਨਾਲ ਮਾਰਿਆ। ਥਾਣਾ ਜਮਾਲਪੁਰ ਤੋਂ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਮਾਪਿਆਂ ਨੂੰ ਧਰਨਾ ਖਤਮ ਕਰਕੇ ਸਕੂਲ ਵਿੱਚ ਗੱਲਬਾਤ ਕਰਨ ਲਈ ਪ੍ਰੇਰਿਤ ਕੀਤਾ। 

ਇਸ ਉਪਰੰਤ ਸਿੱਖਿਆ ਅਧਿਕਾਰੀ ਐਲੀਮੈਂਟਰੀ ਰਵਿੰਦਰ ਕੌਰ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਕੂਲ ਪਹੁੰਚੇ  ਅਤੇ ਬੱਚਿਆਂ ਨਾਲ ਗੱਲ ਕੀਤੀ ਅਤੇ ਮਾਪਿਆਂ ਤੋਂ ਲਿਖਤੀ ਸ਼ਿਕਾਇਤਾਂ ਪ੍ਰਾਪਤ ਕੀਤੀਆਂ। ਡੀਈਓ ਨੇ ਕਿਹਾ ਕਿ ਵਿਭਾਗ ਕਿਸੇ ਵੀ ਬੱਚੇ ਦੀ ਕੁੱਟਮਾਰ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ 'ਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ। 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends