BREAKING NEWS: ਵੱਖ ਵੱਖ ਯੂਨੀਅਨਾਂ ਦੀਆਂ ਮੁੱਖ ਮੰਤਰੀ ਨਾਲ 22 ਅਗਸਤ ਦੀਆਂ ਮੀਟਿੰਗਾਂ ਮੁਲਤਵੀ, ਨਵੀਂ ਮਿਤੀ ਜਾਰੀ

 ਪੰਜਾਬ ਸਰਕਾਰ ਵੱਲੋਂ 12 ਸਤੰਬਰ, 2024 ਨੂੰ ਵੱਖ-ਵੱਖ ਯੂਨੀਅਨਾਂ ਨਾਲ ਮੀਟਿੰਗਾਂ ਦਾ ਆਯੋਜਨ


ਚੰਡੀਗੜ੍ਹ, 21 ਅਗਸਤ 2024:( ਜਾਬਸ ਆਫ ਟੁਡੇ) ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਯੂਨੀਅਨਾਂ ਨਾਲ 12 ਸਤੰਬਰ, 2024 ਨੂੰ ਪੰਜਾਬ ਭਵਨ, ਸੈਕਟਰ 3, ਚੰਡੀਗੜ੍ਹ ਵਿਖੇ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੁੱਖ ਮੰਤਰੀ ਦਫਤਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, ਮੀਟਿੰਗਾਂ ਦਾ ਆਯੋਜਨ ਪਹਿਲਾਂ 22 ਅਗਸਤ, 2024 ਨੂੰ ਨਿਸ਼ਚਿਤ ਕੀਤਾ ਗਿਆ ਸੀ, ਪਰ ਹੁਣ ਇਨ੍ਹਾਂ ਮੀਟਿੰਗਾਂ ਨੂੰ ਸਬ-ਕਮੇਟੀ ਦੀ ਸਿਫਾਰਸ਼ ‘ਤੇ 12 ਸਤੰਬਰ, 2024 ਨੂੰ ਕਰਵਾਇਆ ਜਾਵੇਗਾ।




ਮੀਟਿੰਗਾਂ ਵਿੱਚ ਹਿੱਸਾ ਲੈਣ ਵਾਲੀਆਂ ਯੂਨੀਅਨਾਂ ਵਿੱਚ ਠੇਕਾ ਮੁਲਾਜਮ ਸੰਘਰਸ਼ ਮੋਰਚਾ, ਪੰਜਾਬ, ਪੰਜਾਬ ਮੁਲਾਜਮ ਅਤੇ ਪੈਨਸ਼ਨਰਜ ਸਾਝਾ ਮੋਰਚਾ, ਸੀ.ਪੀ.ਐਫ. ਕਰਮਚਾਰੀ ਯੂਨੀਅਨ, ਪੰਜਾਬ ਅਤੇ 3704 ਅਧਿਆਪਕ ਯੂਨੀਅਨ, ਪੰਜਾਬ ਸ਼ਾਮਲ ਹਨ। ਮੀਟਿੰਗਾਂ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ 11:30 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ।


ਪੰਜਾਬ ਸਰਕਾਰ ਵੱਲੋਂ ਸਬੰਧਤ ਵਿਭਾਗਾਂ ਅਤੇ ਯੂਨੀਅਨਾਂ ਨੂੰ ਮੀਟਿੰਗ ਸਬੰਧੀ ਨੋਟਿਸ ਜਾਰੀ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends