SGPC ਵੋਟਾਂ ਵਿੱਚ ਅਣਗਹਿਲੀ ਕਾਰਨ ਕਲਰਕ ( BLO) ਮੁਅੱਤਲ

ਕਲਰਕ (BLO) SGPC ਵੋਟਾਂ ਵਿੱਚ ਅਣਗਹਿਲੀ ਕਰਨ ਲਈ ਮੁਅੱਤਲ।



ਚੰਡੀਗੜ੍ਹ, 31 ਜੁਲਾਈ 2024 ( ਜਾਬਸ ਆਫ ਟੁਡੇ)  ਡਾਇਰੈਕਟਰ ਸਥਾਨਕ ਸਰਕਾਰ, ਪੰਜਾਬ ਵੱਲੋਂ ਐਸਜੀਪੀਸੀ ਚੋਣਾਂ ਵਿੱਚ ਕੁਤਾਹੀ ਵਰਤਣ ਦੇ ਦੋਸ਼ ਵਿੱਚ ਨਗਰ ਪੰਚਾਇਤ ਰਈਆ ਦੇ ਇੱਕ ਕਲਰਕ ਨੂੰ ਤੁਰੰਤ ਪ੍ਰਭਾਵ ਤੋਂ ਮੁਅਤਲ ਕੀਤਾ ਗਿਆ ਹੈ ।



ਇਹ ਕਾਰਵਾਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜਾਰੀ ਪੱਤਰ ਦੇ ਅਨੁਸਾਰ ਕੀਤੀ ਗਈ ਹੈ । ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਕਤ ਕਲਰਕ ਵੱਲੋਂ ਗੁਰਦੁਆਰਾ ਵੋਟਰ ਸੂਚੀ ਨਾਲ ਸੰਬੰਧਿਤ ਅਹਿਮ ਕੰਮ ਵਿੱਚ ਅਣਗਹਿਲੀ ਵਰਤੀ ਗਈ ਅਤੇ ਕਰਮਚਾਰੀ ਨੂੰ ਉਕਤ ਕੁਤਾਹੀ ਕਾਰਨ ਤੁਰੰਤ ਪ੍ਰਭਾਵ ਤੋਂ ਡਿਊਟੀ ਤੋਂ ਮੁਅਤਲ ਕੀਤਾ ਗਿਆ ਹੈ।




 ਇਸ ਦੇ ਨਾਲ ਹੀ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਰ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਸਬੰਧੀ ਮਤਾ ਹਾਊਸ ਦੀ ਮੀਟਿੰਗ ਵਿੱਚ ਪਾਸ ਕਰਵਾਇਆ ਜਾਵੇ।

 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends