ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਪਰੀਖਿਆ 2024 ਦੇ ਸਰਟੀਫਿਕੇਟ 12 ਜੁਲਾਈ ਤੋਂ ਖੇਤਰੀ ਦਫਤਰਾਂ ਤੋਂ ਪ੍ਰਾਪਤ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਪਰੀਖਿਆ 2024 ਦੇ ਸਰਟੀਫਿਕੇਟ 12 ਜੁਲਾਈ ਤੋਂ ਖੇਤਰੀ ਦਫਤਰਾਂ ਤੋਂ ਪ੍ਰਾਪਤ ਕੀਤੇ ਜਾ ਸਕਣਗੇ। ਬੋਰਡ ਵੱਲੋਂ ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਅਨੁਸਾਰ, ਸਰਟੀਫਿਕੇਟ ਮਿਤੀ 11 ਜੁਲਾਈ ਨੂੰ ਜਿਲ੍ਹਾ ਪੱਧਰ 'ਤੇ ਸਥਿਤ ਬੋਰਡ ਦੇ ਖੇਤਰੀ ਦਫਤਰਾਂ ਵਿੱਚ ਭੇਜੇ ਜਾ ਰਹੇ ਹਨ।
ਸਬੰਧਤ ਸਕੂਲਾਂ ਦੇ ਮੁੱਖੀ/ਨੁਮਾਇੰਦੇ ਆਪਣੇ ਸਕੂਲ ਦੇ ਸਰਟੀਫਿਕੇਟ ਜਿਲ੍ਹੇ ਵਿੱਚ ਸਥਿਤ ਖੇਤਰੀ ਦਫਤਰਾਂ ਤੋਂ 12 ਜੁਲਾਈ ਤੋਂ ਪ੍ਰਾਪਤ ਕਰ ਸਕਦੇ ਹਨ। ਜਿਲ੍ਹਾ ਮਲੇਰਕੋਟਲਾ ਦੇ ਸਰਟੀਫਿਕੇਟ ਖੇਤਰੀ ਦਫਤਰ ਸੰਗਰੂਰ, ਜਿਲ੍ਹਾ ਫਾਜ਼ਿਲਕਾ ਦੇ ਸਕੂਲ ਪਰੀਖਿਆਰਥੀਆਂ ਦੇ ਸਰਟੀਫਿਕੇਟ ਖੇਤਰੀ ਦਫਤਰ ਅਬੋਹਰ ਤੋਂ ਅਤੇ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਰਟੀਫਿਕੇਟ ਮੁੱਖ ਦਫ਼ਤਰ ਤੋਂ ਪ੍ਰਾਪਤ ਕਰਨਗੇ।