PROMOTION FROM MASTER TO LECTURER: ਸਿੱਖਿਆ ਵਿਭਾਗ ਵੱਲੋਂ ਪਦ ਉਨਤੀਆਂ ਲਈ ਨਵਾਂ ਫੈਸਲਾ

PROMOTION FROM MASTER TO LECTURER: ਸਿੱਖਿਆ ਵਿਭਾਗ ਵੱਲੋਂ ਪਦ ਉਨਤੀਆਂ ਲਈ ਨਵਾਂ ਫੈਸਲਾ 

ਚੰਡੀਗੜ੍ਹ, 23 ਜੁਲਾਈ 2024 ( ਜਾਬਸ ਆਫ ਟੁਡੇ)  :ਸਿੱਖਿਆ ਵਿਭਾਗ ਵੱਲੋਂ ਲੈਕਚਰਾਰ ਕਾਡਰ ਦੇ ਵੱਖ-ਵੱਖ ਵਿਸ਼ਿਆ ਵਿੱਚ ਪਦ- ਉਨਤੀ ਲਈ ਲੈਫਟ ਆਉਟ ਕੇਸ ਵਿਚਾਰੇ ਜਾ ਰਹੇ ਹਨ। ਇਸ ਮੰਤਵ ਲਈ ਸਬੰਧਤ ਅਧਿਆਪਕਾਂ ਵੱਲੋਂ ਆਪਣੇ ਕੇਸ ਵੀ ਸਿੱਖਿਆ ਵਿਭਾਗ ਦਫਤਰ ਵਿੱਚ ਜਮ੍ਹਾ ਕਰਵਾ ਦਿੱਤੇ ਗਏ ਹਨ। ਇਹ ਕੰਮ ਦਫਤਰ ਦੇ ਪ੍ਰਮੋਸ਼ਨ ਸੈੱਲ ਵੱਲੋਂ ਕੀਤਾ ਜਾ ਰਿਹਾ ਹੈ। PBJOBSOFTODAY 




ਪ੍ਰਮੋਸ਼ਨ ਸੈੱਲ ਵੱਲੋਂ ਇਹਨਾਂ ਪਦ-ਉਨਤੀਆਂ ਸਬੰਧੀ ਤਿਆਰ ਕੀਤੀ ਗਈ ਤਜਵੀਜ਼ ਨੂੰ ਸੀਨੀਆਰਤਾ/ਨਿਯਮਾਂ/ਹਦਾਇਤਾਂ ਅਨੁਸਾਰ ਵਿਚਾਰਨ ਲਈ ਇੱਕ  ਕਮੇਟੀ ਦਾ ਗਠਨ ਕੀਤਾ ਗਿਆ ਹੈ।‌ ਇਸ ਕਮੇਟੀ ਵਿੱਚ ਰਜਿਸਟਰਾਰ ਸਿੱਖਿਆ ਵਿਭਾਗ ਅਤੇ ਸਹਾਇਕ ਡਾਇਰੈਕਟਰ ਅਤੇ ਇੱਕ ਸੁਪਰਡੈਂਟ (ਸਕੈਂਡਰੀ ਸਿੱਖਿਆ ਵਿਭਾਗ)  ਨੂੰ ਲਗਾਇਆ ਗਿਆ ਹੈ । 
ਇਹ ਕਮੇਟੀ ਪ੍ਰਮੋਸ਼ਨ ਸੈੱਲ ਵੱਲੋਂ  ਪਦ-ਉਨਤੀਆਂ ਸਬੰਧੀ ਤਿਆਰ ਕੀਤੀ ਗਈ ਤਜਵੀਜ਼ ਨੂੰ ਸੀਨੀਆਰਤਾ/ਨਿਯਮਾਂ/ਹਦਾਇਤਾਂ  ਅਨੁਸਾਰ ਵਿਚਾਰ ਕਰੇਗੀ ਤਾਂ ਜ਼ੋ ਕੋਈ ਗਲਤੀ ਨਾਂ ਹੋਵੇ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends