SCIENCE CITY VISIT: ਵਿਦਿਆਰਥੀ ਵਿਜਿਟ ਕਰਨਗੇ ਸਾਇੰਸ ਸਿਟੀ, 10 ਜੁਲਾਈ ਤੋਂ ਯਾਤਰਾ ਸ਼ੁਰੂ
ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਜਮਾਤ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਅੰਦਰ ਵਿਗਿਆਨ ਵਿਸ਼ੇ ਪ੍ਰਤੀ ਰੁਚੀ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਹਿੱਤ "ਮੁੱਖ ਮੰਤਰੀ ਵਿਗਿਆਨ ਯਾਤਰਾ" ਤਹਿਤ 9ਵੀਂ ਤੋਂ 12ਵੀਂ ਜਮਾਤ ਦੇ 61,000 ਅਤੇ 6ਵੀਂ ਤੋਂ ਲੈ ਕੇ 8ਵੀਂ ਜਮਾਤ ਦੇ 20,000 ਵਿਦਿਆਰਥੀਆਂ ਨੂੰ ਪੁਸਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ਵਿਜਿਟ ਕਰਵਾਈ ਜਾਵੇਗੀ। ਇਸ ਸਬੰਧੀ ਵਿਭਾਗ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ ਅਤੇ ਲਿਖਿਆ ਗਿਆ ਹੈ ਕਿ ਇਹ ਵਿਜ਼ਿਟ ਪੜ੍ਹਾਅਵਾਰ ਕਰਵਾਈ ਜਾਣੀ ਹੈ ਅਤੇ 10 ਜੁਲਾਈ, 2024 ਤੋਂ ਪਹਿਲੇ ਪੜਾਅ ਦੀ ਯਾਤਰਾ ਸ਼ੁਰੂ ਕੀਤੀ ਜਾਣੀ ਹੈ। ਹਰੇਕ ਪੜਾਅ ਸੰਬੰਧੀ ਜਾਣਕਾਰੀ ਸਮੇਂ -ਸਮੇਂ ਤੇ ਪੁਸਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਨਾਲ ਸਾਂਝੀ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਸਾਇੰਸ ਸਿਟੀ ਵਿਖੇ ਲੈ ਕੇ ਜਾਣ ਅਤੇ ਵਾਪਿਸ ਛੱਡਣ ਦਾ ਪ੍ਰਬੰਧ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਕੀਤਾ ਜਾਣਾ ਹੈ।
ਹਰੇਕ ਜ਼ਿਲ੍ਹੇ ਵਿੱਚੋਂ ਪਹਿਲੇ ਪੜਾਅ ਦੌਰਾਨ 9ਵੀਂ-12ਵੀਂ ਅਤੇ ਦੂਸਰੇ ਪੜਾਅ ਦੌਰਾਨ 6ਵੀਂ-8ਵੀਂ ਜਮਾਤ ਦੇ ਵਿਦਿਆਰਥੀ ਤੇਜੇ ਜਾਣੇ ਯਕੀਨੀ ਬਣਾਏ ਜਾਣ।
ਕੇਵਲ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਦਫ਼ਤਰ ਵੱਲੋਂ ਹੀ ਆਪਣੇ ਜਿਲ੍ਹੇ ਦੇ ਵਿਦਿਆਰਥੀਆਂ ਦੀ ਵਿਜਿਟ ਸੰਬੰਧੀ ਸਾਇੰਸ ਸਿਟੀ ਵਿਖੇ ਡਿਪਟੀ ਮੈਨੇਜਰ (ਪਬਲਿਕ ਰਿਲੇਸ਼ਨ), ਸ੍ਰੀ ਅਸ਼ਨੀ ਕੁਮਾਰ ਮੋਬਾਇਲ ਨੰਬਰ 9888056954, 9217946036 ID- pgscashni@gmail.com ਤੇ ਸੰਪਰਕ ਕੀਤਾ ਜਾਵੇ।
9ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀ ਲੋੜ ਅਨੁਸਾਰ ਭੋਜਨ ਆਪਣੇ ਨਾਲ ਲੈ ਕੇ ਆਉਣਗੇ ਅਤੇ 6ਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਕੀਤਾ ਜਾਵੇਗਾ।
ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਤੀ ਬੱਸ ਲੋੜ ਅਨੁਸਾਰ ਵਿਗਿਆਨ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਅਤੇ ਲੜਕੀਆਂ ਨਾਲ ਮਹਿਲਾ ਅਧਿਆਪਕ ਦੀ ਡਿਊਟੀ ਲਗਾਉਣੀ ਯਕੀਨੀ ਬਣਾਈ ਜਾਵੇ।
ਵਿਦਿਆਰਥੀਆਂ ਨੂੰ ਸਾਇੰਸ ਸਿਟੀ ਭੇਜਣ ਤੋਂ ਪਹਿਲਾਂ ਮਾਤਾ-ਪਿਤਾ ਵੱਲੋਂ NOC/ਸਹਿਮਤੀ ਪੱਤਰ ਲਿਆ ਜਾਵੇ।ਯਾਤਰਾਂ ਦੌਰਾਨ ਵਿਦਿਆਰਥੀਆਂ ਦਾ ਸਕੂਲ ਦੀ ਵਰਦੀ ਵਿੱਚ ਹੋਣਾ ਯਕੀਨੀ ਬਣਾਇਆ ਜਾਵੇ, ਵਿਦਿਆਰਥੀਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇ। ਇਸ ਦੌਰਾਨ first aid kit ਕੋਲ ਰੱਖਣੀ ਸੁਨਿਸਚਿਤ ਕੀਤਾ ਜਾਵੇ।
ਵਿਦਿਆਰਥੀ ਦਾ ਯਾਤਰਾ ਉਪਰੰਤ ਸਮੇਂ ਸਿਰ ਘਰ ਪਹੁੰਚਣਾ ਸਕੂਲ ਮੁੱਖੀ ਦੁਆਰਾ ਯਕੀਨੀ ਬਣਾਇਆ ਜਾਵੇ।