ETT TO HT PROMOTION: ਮੋਗਾ ਜ਼ਿਲ੍ਹੇ ਵਿੱਚ ਤੇਜ਼ ਕੀਤੀ ਈ.ਟੀ.ਟੀ. ਤੋਂ ਐਚ.ਟੀ. ਅਧਿਆਪਕਾਂ ਦੀ ਤਰੱਕੀ ਪ੍ਰਕਿਰਿਆ


ਮੋਗਾ ਜ਼ਿਲ੍ਹੇ ਵਿੱਚ ਤੇਜ਼ ਕੀਤੀ ਈ.ਟੀ.ਟੀ. ਤੋਂ ਐਚ.ਟੀ. ਅਧਿਆਪਕਾਂ ਦੀ ਤਰੱਕੀ ਪ੍ਰਕਿਰਿਆ 

ਚੰਡੀਗੜ੍ਹ, 2 ਜੁਲਾਈ 2024 ( ਜਾਬਸ ਆਫ ਟੁਡੇ) 

ਪੰਜਾਬ ਸਰਕਾਰ ਨੇ ਮੋਗਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਈਟੀਟੀ. ਤੋਂ  ਐਚ.ਟੀ.  ਅਧਿਆਪਕਾਂ ਦੀ ਤਰੱਕੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਦ ਹੈ। ਇਹ ਕਦਮ ਸਿੱਖਿਆ ਵਿਭਾਗ ਵੱਲੋਂ ਸੂਬੇ ਵਿੱਚ ਅਧਿਆਪਕਾਂ ਦੀਆਂ ਤਰੱਕੀਆਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਵਾਅਦੇ ਤਹਿਤ ਚੁੱਕਿਆ ਗਿਆ ਹੈ।

ਪ੍ਰਮੋਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨਾ

ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮੋਗਾ ਵੱਲੋਂ ਜਾਰੀ ਇੱਕ ਪੱਤਰ ਵਿੱਚ ਸਾਰੇ ਸਬੰਧਤ ਅਧਿਕਾਰੀਆਂ ਨੂੰ 3 ਜੁਲਾਈ 2024 ਤੱਕ ਯੋਗ ਉਮੀਦਵਾਰਾਂ ਦੇ ਪੂਰੇ ਪ੍ਰਮੋਸ਼ਨ ਕੇਸ ਤਿਆਰ ਕਰਕੇ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪ੍ਰਮੋਸ਼ਨ ਲਈ ਲੋੜੀਂਦੇ ਦਸਤਾਵੇਜ਼

ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਹਰੇਕ ਪ੍ਰਮੋਸ਼ਨ ਕੇਸ ਵਿੱਚ ਹੇਠ ਲਿਖੇ ਦਸਤਾਵੇਜ਼  ਹੋਣੇ ਚਾਹੀਦੇ ਹਨ:

  • ਪਿਛਲੇ 5 ਸਾਲਾਂ ਦੀਆਂ ਏ.ਸ਼ੀ.ਆਰ (Annual Confidential Reports) ਦੀਆਂ ਕਾਪੀਆਂ
  • ਦੋਸ ਸੂਚੀ/ਕਾਰਨ ਦੱਸੋ ਨੋਟਿਸ/ਵਿਭਾਗੀ ਪੜਤਾਲ ਪੈਂਡਿੰਗ ਸਬੰਧੀ ਸਰਟੀਫਿਕੇਟ (ਜੇ ਕੋਈ ਹੋਵੇ)
  • ਸ਼ਿਕਾਇਤ/ਇਨਕੁਆਰੀ ਪੈਂਡਿੰਗ ਸਬੰਧੀ ਸਰਟੀਫਿਕੇਟ (ਜੇ ਕੋਈ ਹੋਵੇ)
  • ਕੋਰਟ ਕੇਸ ਸਬੰਧੀ ਸਰਟੀਫਿਕੇਟ (ਜੇ ਕੋਈ ਹੋਵੇ)
  • ਡੀ-ਬਾਰ ਸਬੰਧੀ ਸਰਟੀਫਿਕੇਟ (ਜੇ ਕੋਈ ਹੋਵੇ)
  • ਸਵੈ-ਘੋਸ਼ਣਾ ਪੱਤਰ
  • ਤਜਰਬਾ ਸਰਟੀਫਿਕੇਟ
  • ਨੌਕਰੀ ਦੀ ਨਿਯੁਕਤੀ ਪੱਤਰ ਦੀ ਕਾਪੀ
  • ਪਿਛਲੇ ਤਿੰਨ ਸਾਲਾਂ ਦੌਰਾਨ ਕੋਈ ਸਜ਼ਾ ਜਾਂ ਵਿਭਾਗ ਵੱਲੋਂ ਕੋਈ ਤਾੜਨਾ ਨਾ ਮਿਲਣ ਸਬੰਧੀ ਸਰਟੀਫਿਕੇਟ


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends