ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਹੋਈ ਮੀਟਿੰਗ

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਹੋਈ ਮੀਟਿੰਗ 

ਮੋਹਾਲੀ, 7 ਜੁਲਾਈ 2024

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਦੇ ਲੈਕਚਰਾਰ ਮਿਲਣੀ ਦੀ ਲੜੀ ਵਿੱਚ ਅੱਜ ਐੱਸ ਏ ਐੱਸ ਨਗਰ ਜ਼ਿਲ੍ਹੇ ਦੇ ਲੈਕਚਰਾਰਾ ਨਾਲ਼ ਮੀਟਿੰਗ ਕੀਤੀ ਗਈ | ਇਸ ਪ੍ਰੋਗਰਾਮ ਵਿੱਚ ਲੈਕਚਰਾਰ ਯੂਨੀਅਨ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣ ਦੇ ਨਾਲ਼-ਨਾਲ਼ ਉੱਥੇ ਹਾਜਰ ਲੈਕਚਰਾਰਾ ਪਾਸੋਂ ਉਹਨਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਸੁਣੇ ਗਏ ਅਤੇ ਧਰਾਤਲ ਪੱਧਰ ਤੇ ਵਰਗ ਦੇ ਹਾਲਾਤ ਨੂੰ ਵਿਚਾਰਿਆ ਗਿਆ| ਇਹਨਾਂ ਮੀਟਿੰਗਾਂ ਤੋਂ ਬਾਅਦ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 740 ਦੇ ਕਰੀਬ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖ਼ਾਲੀ ਹਨ ਇਸ ਦੇ ਨਾਲ਼ ਹੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਅਧਿਆਪਕਾ ਦੀ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਵੱਡੇ ਪੱਧਰ ਤੇ ਤਰੁੱਟੀਆਂ ਹਨ।



ਮੁਹਾਲੀ ਜ਼ਿਲ੍ਹੇ ਦੇ ਸਕੱਤਰ ਸ. ਭੁਪਿੰਦਰਪਾਲ ਸਿੰਘ ਨੇ ਕਿਹਾ ਕਿ ਮਾਸਟਰ ਕਾਡਰ ਦੀ ਸੀਨੀਅਰਤਾ ਸੂਚੀ ਦੀਆਂ ਤਰੁੱਟੀਆਂ ਕਾਰਨ ਹਜਾਰਾਂ ਦੀ ਗਿਣਤੀ ਵਿੱਚ ਲੈਕਚਰਾਰਾ ਦੀਆਂ ਅਸਾਮੀਆਂ ਖ਼ਾਲੀ ਹਨ ਜਿਸ ਕਾਰਨ ਵਿਦਿਆਰਥੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ |ਸੂਬਾ ਪ੍ਰੈਸ ਸਕੱਤਰ ਸ ਰਣਬੀਰ ਸਿੰਘ ਨੇ ਕਿਹਾ ਕਿ ਇਹਨਾਂ ਮੀਟਿੰਗਾਂ ਵਿੱਚ ਲੈਕਚਰਾਰ ਕਾਡਰ ਦੀਆਂ ਮੁੱਖ ਮੰਗਾਂ ਜਿਵੇਂ ਸੇਵਾ ਨਿਯਮ,ਵਿਭਾਗੀ ਤਰੱਕੀਆਂ, ਵਿਭਾਗੀ ਟੈਸਟ, ਰਿਵਰਸ਼ਨ ਜ਼ੋਨ ਦੀਆਂ ਸਮੱਸਿਆਵਾਂ ਅਤੇ ਵਿੱਤੀ ਮਸਲਿਆਂ ਵਿੱਚ ਜਿਵੇਂ ਪੇਂਡੂ ਭੱਤਾ ਤੇ ਹੋਰ ਭੱਤਿਆਂ ਨਾਲ਼ ਪੈਂਡਿੰਗ ਡੀ ਏ ਦੀਆਂ ਕਿਸ਼ਤਾਂ ਸੰਬੰਧਿਤ ਸਮੱਸਿਆਵਾਂ ਉੱਤੇ ਵਿਚਾਰ ਚਰਚਾ ਕੀਤੀ ਗਈ।


 ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੀਨੀਅਰਤਾ ਸੂਚੀ ਦੀਆਂ ਤਰੁੱਟੀਆਂ ਨੂੰ ਜਲਦੀ ਤੋਂ ਜਲਦੀ ਸੋਧਿਆ ਜਾਵੇ, ਵਿਭਾਗੀ ਟੈਸਟ ਖ਼ਤਮ ਕੀਤਾ ਜਾਵੇ ਅਤੇ ਲੈਕਚਰਾਰ ਕਾਡਰ ਨਾਲ਼ ਸੰਬੰਧਿਤ ਵਿੱਤੀ ਮਸਲੇ ਹੱਲ ਕੀਤੇ ਜਾਣ| ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਬਹੁਤ ਸਾਰੇ ਲੈਕਚਰਾਰਾ ਦੀਆਂ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਵਿੱਚ ਬਿਨਾਂ ਸਹਿਮਤੀ ਲਏ ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ ਜੋ ਕਿ ਸਰਾਸਰ ਬੇਇਨਸਾਫੀ ਹੈ ਇਸ ਲਈ ਉਹਨਾਂ ਮੰਗ ਕੀਤੀ ਕਿ ਇਹ ਬਿਨਾਂ ਸਹਿਮਤੀ ਤੋਂ ਕੀਤੀਆਂ ਗਈਆਂ ਬਦਲੀਆਂ ਤੁਰੰਤ ਪ੍ਰਭਾਵ ਤੋਂ ਰੱਦ ਕੀਤੀਆਂ ਜਾਣ ਅਤੇ ਜੇ ਕਰ ਜ਼ਰੂਰਤ ਹੈ ਤਾਂ ਲੈਕਚਰਾਰਾ ਦੀ ਸਹਿਮਤੀ ਲੈ ਕੇ ਤੇਨਾਤੀਆਂ ਕੀਤੀਆਂ ਜਾਣ|ਇਸ ਮੀਟਿੰਗ ਵਿੱਚ ਸ੍ਰੀ ਮਤੀ ਪਰਮਵੀਰ ਕੌਰ, ਕੁਮਾਰੀ ਨਵਨੀਤ ਕੌਰ, ਸ੍ਰੀਮਤੀ ਖੁਸ਼ਬੀਰ ਕੌਰ, ਸ੍ਰੀ ਮਤੀ ਹਰਮੀਰ ਕੌਰ, ਸ੍ਰੀਮਤੀ ਜਸਕਰਨਜੀਤ ਕੌਰ, ਸ੍ਰੀਮਤੀ ਬਿਨਾਕਸ਼ੀ ਸੋਢੀ ਤੇ ਹੋਰ ਹਾਜਰ ਸਨ

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends