ਮੁਲਜ਼ਮਾਂ ਦੇ ਬਾਬਾ ਬੋਹੜ ਸਾਥੀ ਰਣਵੀਰ ਢਿੱਲੋਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ -
ਰਣਵੀਰ ਢਿੱਲੋਂ ਵਲੋਂ ਲਗਪਗ 62 ਸਾਲ ਆਧਿਆਪਕ ਤੇ ਮੁਲਾਜ਼ਮ ਹੱਕਾਂ ਲੇਖੇ ਲਾਏ - ਸੁਰਿੰਦਰ ਪੁਆਰੀ
-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਗੁਰਪ੍ਰੀਤ ਮਾੜੀਮੇਘਾ, ਸਰਪਰਸਤ ਚਰਨ ਸਰਾਭਾ, ਸੀਨੀ. ਮੀਤ ਪ੍ਰਧਾਨ ਪਰਵੀਨ ਕੁਮਾਰ ਲੁਧਿਆਣਾ, ਸੁਖਜਿੰਦਰ ਸਿੰਘ ਖ਼ਾਨਪੁਰ, ਵਿੱਤ ਸਕੱਤਰ ਨਵੀਨ ਜ਼ੀਰਾ, ਸਲਾਹਕਾਰ ਪ੍ਰੇਮ ਚਾਵਲਾ, ਬਲਕਾਰ ਵਲਟੋਹਾ, ਸੰਜੀਵ ਸ਼ਰਮਾ, ਜਿੰਦਰ ਪਾਇਲਟ, ਜਸਪਾਲ ਸੰਧੂ, ਟਹਿਲ ਸਿੰਘ ਸਰਾਭਾ ਤੇ ਸਮੂਹ ਸੂਬਾ ਕਮੇਟੀ ਵਲੋਂ ਮੁਲਜ਼ਮਾਂ ਦੇ ਬਾਬਾ ਬੋਹੜ ਸਾਥੀ ਰਣਵੀਰ ਢਿੱਲੋਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮੇਂ ਆਗੂਆਂ ਵੱਲੋਂ ਦੱਸਿਆ ਗਿਆ ਕਿ ਰਣਵੀਰ ਢਿੱਲੋਂ ਵਲੋਂ ਆਪਣੇ ਜੀਵਨ ਦੇ ਲਗਪਗ 62 ਸਾਲ ਆਧਿਆਪਕ, ਮੁਲਾਜ਼ਮ, ਆਮ ਲੋਕਾਂ ਦੇ ਹੱਕਾਂ ਲੇਖੇ ਲਾਏ ਹਨ।
ਉਹ ਪੰਜਾਬ ਸੁਬਾਡੀਨੇਟ ਸਰਵਿਸ ਫੈਡਰੇਸ਼ਨ ਦੀ ਮੁੱਖ ਦਫਤਰ 1680- ਬੀ ਚੰਡੀਗੜ੍ਹ ਵਿਖੇ ਰੋਜ਼ਾਨਾ ਹਾਜ਼ਰ ਰਹਿੰਦੇ ਸਨ , ਜਿੱਥੇ ਫੈਡਰੇਸ਼ਨ ਦੀਆਂ ਪੰਜਾਬ ਪੱਧਰ ਦੀਆਂ ਮੀਟਿੰਗਾਂ ਤੇ ਅਹਿਮ ਫੈਸਲੇ ਲਏ ਜਾਂਦੇ ਸਨ। ਜਿਸ ਵਿੱਚ ਉਨਾਂ ਦਾ ਯੋਗਦਾਨ ਤੇ ਅਗਵਾਈ ਮਹੱਤਵਪੂਰਨ ਹੁੰਦੀ ਸੀ। ਇਸ ਸਮੇਂ ਉਹ ਆਲ ਇੰਡੀਆ ਸਟੇਟ ਗੌਰਮਿੰਟ ਮੁਲਾਜ਼ਮ ਕਨਫੈਡਰੇਸ਼ਨ ਦੇ ਚੀਫ਼ ਅਡਵਾਇਜ਼ਰ, ਆਲ ਇੰਡੀਆ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਪ੍ਰਧਾਨ ਤੇ ਪੰਜਾਬ ਸੁਬਾਡੀਨੇਟ ਸਰਵਿਸਜ਼ ਫੇਡਰੇਸ਼ਨ 1680-22 ਬੀ ਚੰਡੀਗੜ੍ਹ ਦੇ ਚੇਅਰਮੈਨ ਵਜੋਂ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਵਲੋਂ ਆਧਿਆਪਕਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਆਵਾਜ਼ ਬੁਲੰਦ ਕਰਨ ਲਈ 'ਕਰਮਚਾਰੀ ਲਹਿਰ' ਵੀ ਮੋਹਰੀ ਰੋਲ ਅਦਾ ਕਰਕੇ ਚਲਾਇਆ ਗਿਆ। ਆਪਣੀ ਬਤੌਰ ਅਧਿਆਪਕ ਦੀ ਸੇਵਾ ਦੌਰਾਨ ਉਨ੍ਹਾਂ ਵਲੋਂ ਆਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਮਸਲਿਆਂ ਸਬੰਧੀਂ ਸ਼ਾਨਦਾਰ ਯੋਗਦਾਨ ਪਾਇਆ ਗਿਆ ਤੇ ਨਿੱਜੀਕਰਨ, ਉਦਾਰੀਕਰਨ ਤੇ ਖੁੱਲ੍ਹੀ ਮੰਡੀ ਦੀਆਂ ਲੋਕ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਗਿਆ। ਸਰਕਾਰੀ ਵਿਭਾਗਾਂ ਨੂੰ ਖ਼ਤਮ ਹੋਣ ਤੋਂ ਬਚਾਉਣ ਲਈ ਹਰ ਸੰਗਰਸ਼ ਵਿੱਚ ਅੱਗੇ ਹੋ ਕੇ ਅਗਵਾਈ ਕੀਤੀ। ਸੰਘਰਸ਼ ਕਰਦੇ ਹੋਏ ਜੇਲ੍ਹਾਂ ਵੀ ਕੱਟੀਆਂ। ਉਨ੍ਹਾਂ ਦਾ ਸਾਰਾ ਜੀਵਨ ਹੱਕ, ਸੱਚ ਇਨਸਾਫ਼ ਦੇ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ।