BREAKING NEWS: ਸਿੱਖਿਆ ਵਿਭਾਗ ਦੇ ਗਰੁੱਪ ਏ ਦੇ ਸਰਵਿਸ ਰੂਲਾਂ ਵਿੱਚ ਹੋਵੇਗੀ ਸੋਧ, ਅਹਿਮ ਮੀਟਿੰਗ 25 ਜੂਨ ਨੂੰ
ਚੰਡੀਗੜ੍ਹ, 20 ਜੂਨ 2024 ( ਜੌਬਸ ਆਫ ਟੁਡੇ)
ਚਰਚਿਲ ਕੁਮਾਰ, ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਵੱਲੋਂ ਸਿੱਖਿਆ ਵਿਭਾਗ ਦੇ ਗਰੁੱਪ ਏ ਦੇ ਸਰਵਿਸ ਰੂਲਾਂ ਵਿੱਚ ਸੋਧ ਕਰਨ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਮਿਤੀ 25.06.2024 ਨੂੰ ਸਮਾਂ ਸਵੇਰੇ 11:30 ਵਜੋਂ ਉਨ੍ਹਾਂ ਦੇ ਦਫਤਰੀ ਕਮਰਾ ਨੰ. 217, ਦੂਜੀ ਮੰਜਿਲ, ਪੰਜਾਬ ਸਿਵਲ ਸਕੱਤਰੇਤ-2, ਸੈਕਟਰ-9 ਏ, ਚੰਡੀਗੜ੍ਹ ਵਿੱਖੇ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸਮੇਂ ਸਿਰ ਹਾਜਰ ਹੋਣ ਲਈ ਲਿਖਿਆ ਗਿਆ ਹੈ।