ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਵਿਸ਼ੇਸ਼ ਸਕੱਤਰ ਨਾਲ ਅਹਿਮ ਮੀਟਿੰਗ

 ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ

ਚੰਡੀਗੜ੍ਹ, 25 ਜੂਨ 2024 ( ਜਾਬਸ ਆਫ ਟੁਡੇ)

ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ , ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਸਕੱਤਰ ਸ੍ਰੀ ਚਰਚਲ ਕੁਮਾਰ ਜੀ ਨਾਲ਼ ਇੱਕ ਅਹਿਮ ਮੀਟਿੰਗ ਹੋਈ|ਇਸ ਸੰਬੰਧੀ ਦੱਸਦਿਆਂ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਮੀਟਿੰਗ ਬਹੁਤ ਹੀ ਖੁਸ਼ਨੁਮਾ ਮਾਹੌਲ ਵਿੱਚ ਹੋਈ ਜਿਸ ਵਿੱਚ ਲੈਕਚਰਾਰ ਕਾਡਰ ਨਾਲ਼ ਸੰਬੰਧਿਤ ਮਸਲਿਆਂ ਨੂੰ ਤਫਸੀਲ ਨਾਲ਼ ਵਿਚਾਰਿਆ ਗਿਆ ਇਸ ਵਿੱਚ 2018 ਦੇ ਪੀ ਈ ਐੱਸ -A ਸਿੱਖਿਆ ਨਿਯਮਾਂ ਵਿਚਲੀਆਂ ਖ਼ਾਮੀਆਂ, ਵਿੱਦਿਅਕ ਯੋਗਤਾ, ਪ੍ਰਮੋਸ਼ਨ ਕੋਟਾ, ਤਜ਼ਰਬਾ ਅਤੇ ਪ੍ਰਮੋਸ਼ਨਾ ਜਲਦੀ ਕਰਨ ਤੇ ਵਿਚਾਰ ਚਰਚਾ ਕੀਤੀ ਗਈ ਇਸ ਦੇ ਨਾਲ਼ ਹੀ ਉਹਨਾਂ ਦੱਸਿਆ ਕਿ ਪੰਜਾਬ ਵਿੱਚ ਪ੍ਰਿੰਸੀਪਲ ਦੀਆਂ ਤਕਰੀਬਨ 740 ਪੋਸਟਾਂ ਖ਼ਾਲੀ ਹਨ।



 ਜਿਸ ਨਾਲ਼ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ ਹੈ ਇਸ ਕਰਕੇ ਬਤੌਰ ਪ੍ਰਿੰਸੀਪਲ ਜਲਦੀ ਤਰੱਕੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਇਸ ਸੰਬੰਧੀ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਦੱਸਿਆ ਕਿ ਵਿਸ਼ੇਸ਼ ਸਕੱਤਰ ਚਰਚਲ ਕੁਮਾਰ ਜੀ ਵੱਲੋਂ ਇਹਨਾਂ ਮਸਲਿਆਂ ਨੂੰ ਸਕਾਰਾਤਮਿਕ ਰੂਪ ਵਿੱਚ ਹੱਲ ਕਰਨ ਲਈ ਸਰਕਾਰ ਪੱਧਰ ਤੇ ਗੱਲਬਾਤ ਕਰਨ ਦਾ ਭਰੋਸਾ ਦਿੱਤਾ ।


ਇਸ ਮੌਕੇ ਤੇ , ਸ ਜਗਜੀਤ ਸਿੰਘ ਡਾਇਟ ਦਿਉਣ ਬਠਿੰਡਾ,ਸ. ਰਵਿੰਦਰਪਾਲ ਸਿੰਘ ਜਲੰਧਰ, ਸ੍ਰੀ ਹਰਮੰਦਰ ਸਿੰਘ, ਬਾਬੂ ਸਿੰਘ ਬਠਿੰਡਾ ਤੇ ਹੋਰ ਮੈਂਬਰ ਹਾਜਰ ਸਨ

Featured post

Punjab Board Class 10th Result 2025 LINK soon : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 20 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖਿਆ ...

RECENT UPDATES

Trends