**ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਲੰਧਰ ਨਾਲ ਸਦਭਾਵਨਾ ਭਰੇ ਮਾਹੌਲ ਵਿੱਚ ਮੀਟਿੰਗ ਵਿੱਚ ਕਈ ਮੰਗਾਂ ਦਾ ਮੌਕੇ ਤੇ ਨਿਪਟਾਰਾ: ਕਰਨੈਲ ਫਿਲੌਰ**
ਜਲੰਧਰ:16 ਜੂਨ ( ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਵਲੋਂ ਅਧਿਆਪਕਾਂ ਦੇ ਮੰਗਾਂ ਮਸਲਿਆਂ ਦੇ ਹੱਲ ਲਈ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਸੁਰੇਸ਼ ਕੁਮਾਰ ਨਾਲ ਸਦਭਾਵਨਾ ਭਰੇ ਮਾਹੌਲ ਵਿੱਚ ਮੀਟਿੰਗ ਜਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਅਧਿਆਪਕਾਂ ਦੀਆਂ ਮੰਗਾਂ ਤੇ ਚਰਚਾ ਹੋਈ ਜਿਸ ਵਿੱਚ ਬਹੁਤੇ ਮਸਲੇ ਮੌਕੇ ਤੇ ਹੱਲ ਹੋ ਗਏ ਅਤੇ ਬਾਕੀ ਰਹਿ ਗਏ ਮਸਲਿਆਂ ਲਈ ਦੁਬਾਰਾ ਵਿਚਾਰ ਚਰਚਾ ਤੇ ਸਹਿਮਤੀ ਬਣੀ। ਇਸ ਸਮੇਂ ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਮੱਕੜ ਤੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਨੇ ਮੰਗਾਂ ਸਬੰਧੀ ਕਿਹਾ ਕਿ ਵਿਦੇਸ਼ ਛੁੱਟੀ ਦੇ ਕੇਸ ਬਿਨਾਂ ਦੇਰੀ ਹੈਡਕੁਆਰਟਰ ਨੂੰ ਭੇਜੇ ਜਾਣ ਤੇ ਸਹਿਮਤੀ ਬਣੀ, ਬਾਊਂਂਡਰੀ ਵਾਲ ਗ੍ਰਾਂਟ ਦੇ ਵਰਤੋਂ ਸਰਟੀਫਿਕੇਟ ਸਬੰਧੀ ਸਮੱਸਿਆਵਾਂ ਦਾ ਮੌਕੇ ਤੇ ਸਾਰਥਕ ਹੱਲ ਕੱਢਿਆ ਗਿਆ। ਜਿਸ ਅਨੁਸਾਰ ਜਿਹਨਾਂ ਸਕੂਲਾਂ ਨੇ ਪਹਿਲਾਂ ਹੀ 100% ਗ੍ਰਾਂਟ ਖਰਚ ਦਾ ਸਰਟੀਫਿਕੇਟ ਜਮ੍ਹਾਂ ਕਰਵਾ ਦਿੱਤਾ ਹੈ ਉਹ ਹੁਣ ਦੁਬਾਰਾ ਉਹੀ ਵਰਤੋਂ ਸਰਟੀਫਿਕੇਟ ਦੀਆਂ ਤਿੰਨ ਪਰਤਾਂ ਕਰਮਵਾਰ ਅਸਲ ਤੇ 65%ਤੇ ਬਾਕੀ ਤੇ 20% ਅਤੇ 15% ਦੇ ਬਿੱਲ ਪਾਸ ਕਰਕੇ ਦੁਬਾਰਾ ਜਮ੍ਹਾਂ ਕਰਾਉਣਗੇ। ਸਕੂਲ਼ਾਂ ਵਿੱਚ ਆਡਿਟ ਜੁਲਾਈ ਵਿੱਚ ਕਰਾਉਣ ਲਈ ਬੀ ਪੀ ਈ ਓ ਦਫਤਰਾਂ ਨੂੰ ਕਹਿਣ ਲਈ ਆਖਿਆ ਗਿਆ, ਸਕੂਲਾਂ ਵਿੱਚ ਬੱਚਿਆਂ ਦੇ ਅੱਠਵੀਂ, ਦਸਵੀਂ ਤੇ ਬਾਹਰਵੀਂ ਦੇ ਸਰਟੀਫਿਕੇਟਾਂ ਤੇ ਨਾਵਾਂ ਦੇ ਸੋਧ ਤੇ ਦਾਖਲਾ ਖਾਰਜ ਰਜਿਸਟਰ ਪ੍ਰਤੀ ਹਸਤਾਖਰ ਕਰਾਉਣ ਲਈ ਜ਼ਿਲ੍ਹਾ ਅਧਿਕਾਰੀ ਹਫ਼ਤੇ ਵਿੱਚ ਇੱਕ ਦਿਨ ਪੱਕਾ ਮੁਕੱਰਰ ਕਰਨ ਵਾਸਤੇ ਵਿਚਾਰ ਕਰਨ ਦੀ ਗੱਲ ਕਹੀ ਗਈ, ਬਿਜਲੀ ਦੇ ਬਿੱਲਾਂ ਦੀ ਜਿੰਨੀ ਰਾਸ਼ੀ ਜ਼ਿਲ੍ਹੇ ਨੂੰ ਆਈ ਸੀ,ਉਹ ਸਕੂਲਾਂ ਨੂੰ ਭੇਜ ਦਿੱਤੀ ਗਈ ਹੈ, ਨਵੇ ਰੱਖੇ ਗਏ ਸਵੀਪਰ ਤੇ ਚੌਕੀਦਾਰਾਂ ਦੀ ਤਨਖਾਹ ਦਾ ਬਜਟ ਮੌਕੇ ਤੇ ਹੀ ਸਕੂਲਾਂ ਨੂੰ ਭੇਜ ਦਿੱਤਾ ਗਿਆ। ਇਸ ਸਮੇਂ ਪਸਸਫ ਦੇ ਸੂਬਾਈ ਆਗੂ ਤੀਰਥ ਸਿੰਘ ਬਾਸੀ, ਨਿਰਮੋਲਕ ਸਿੰਘ ਹੀਰਾ, ਵਿਨੋਦ ਭੱਟੀ, ਜੋਗਿੰਦਰ ਸਿੰਘ ਜੋਗੀ, ਜਸਵੀਰ ਸਿੰਘ ਨਕੋਦਰ, ਬੂਟਾ ਰਾਮ ਅਕਲ ਪੁਰ, ਪ੍ਰੇਮ ਖਲਵਾੜਾ, ਸੁਖਵਿੰਦਰ ਰਾਮ, ਕੁਲਵੰਤ ਰੁੜਕਾ, ਲੇਖ ਰਾਜ ਪੰਜਾਬੀ, ਬਖਸ਼ੀ ਰਾਮ ਕੰਗ, ਰਜਿੰਦਰ ਕੰਗ, ਸੰਦੀਪ ਕੁਮਾਰ, ਰਾਮ ਰੂਪ, ਯੋਗੇਸ਼ਵਰ ਕਾਲੀਆ, ਕਰਨੈਲ ਸਿੰਘ, ਰਜਿੰਦਰ ਕੌਰ ਤੇ ਵਿਜੇ ਲਕਸ਼ਮੀ ਆਦਿ ਹਾਜਰ ਸਨ।