ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਜਿਲ੍ਹਾ ਸਿੱਖਿਆ ਅਫਸਰ ਦੇ ਅੜੀਅਲ ਰਵਈਏ ਦੇ ਰੋਸ਼ ਵਜੋਂ ਨੇ ਫੂਕਿਆ ਪੁਤਲਾ,ਡੀ.ਸੀ.ਨੂੰ ਦਿੱਤਾ ਸ਼ਿਕਾਇਤ ਪੱਤਰ।
ਤਨਖਾਹ ਕਟੌਤੀ ਦਾ ਵਾਪਿਸ ਕਰਨ ਦਾ ਪੱਤਰ ਨਾ ਜਾਰੀ ਕਰਨ ਦੀ ਸੂਰਤ ਵਿਚ 3 ਜੁਲਾਈ ਨੂੰ ਮੁੜ ਘੇਰਿਆ ਜਵੇਗਾ ਜਿਲ੍ਹਾ ਸਿੱਖਿਆ ਦਫਤਰ।
ਫਾਜ਼ਿਲਕਾ
ਮਿਤੀ 27-06-2024
16 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਵਿਚ ਸ਼ਾਮਲ ਅਧਿਆਪਕ ਦੀ ਦੀ ਤਨਖਾਹ ਕਟੌਤੀ ਨੂੰ ਵਾਪਸ ਕਰਵਾਉਣ ਲਈ ਬੀਤੇ ਦਿਨੀਂ ਜਿਲ੍ਹਾ ਦਫਤਰ ਦਾ ਘੇਰਾਵ ਕੀਤਾ ਗਿਆ ਸੀ। ਸਿੱਖਿਆ ਅਫਸਰ ਵੱਲੋਂ ਮਸਲਾ ਹੱਲ ਕਰਨ ਦੀ ਬਜਾਏ ਅਧਿਆਪਕਾਂ ਨੂੰ ਡਰਾਉਣ ਧਮਕਾਉਣ ਲਈ ਪੁਲਿਸ ਫੋਰਸ ਬੁਲਾ ਕੇ ਮਸਲਾ ਹੱਲ ਕਰਨ ਤੋਂ ਮੁਨਕਰ ਹੋ ਗਿਆ।
ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਲੋਂ ਬਾਕੀ ਜਿਲਿਆਂ ਦਾ ਹਵਾਲਾ ਦੇ ਕੇ ਤਨਖਾਹ ਕਟੌਤੀ ਵਾਪਸ ਕਰਨ ਅਤੇ ਹੜਤਾਲ ਦਾ ਸੰਵਿਧਾਨਕ ਹਕ਼ ਦਸਦਿਆਂ ਅਧਿਆਪਕ ਦੀ ਤਨਖਾਹ ਵਾਪਸ ਕਰਨ ਲਈ ਮੰਗ ਰੱਖੀ ਲੇਕਿਨ ਸਿੱਖਿਆ ਅਫਸਰ ਕੋਈਂ ਵੀ ਵਾਜਬ ਦਲੀਲ ਨਾ ਹੋਣ ਦੇ ਬਾਵਜੂਦ ਤਨਖਾਹ ਕਟੌਤੀ ਵਾਪਸ ਕਰਨ ਤੋਂ ਮੁਨਕਰ ਰਿਹਾ।
ਅੱਜ ਰੋਸ਼ ਵਜੋਂ ਡੀ. ਟੀ.ਐਫ. ਵੱਲੋ ਸਿੱਖਿਆ ਅਫਸਰ ਦਾ ਪੁਤਲਾ ਸਾੜਿਆ ਗਿਆ ਅਤੇ ਡੀ.ਸੀ. ਫਾਜ਼ਿਲਕਾ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ ਅਤੇ ਜਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿਚ ਤਨਖਾਹ ਕਟੌਤੀ ਵਾਪਸੀ ਦਾ ਪੱਤਰ ਜਾਰੀ ਨਾ।ਕੀਤਾ ਤਾਂ 3 ਜੁਲਾਈ ਨੂੰ ਮੁੜ ਤੋਂ ਜਿਲ੍ਹਾ ਸਿੱਖਿਆ ਦਫਤਰ ਦਾ ਘੇਰਾਵ ਕੀਤਾ ਜਵੇਗਾ।
ਡੀ ਟੀ ਐਫ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ ਅਤੇ ਸਕੱਤਰ ਕੁਲਜੀਤ ਡੰਗਰਖੇੜਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਧਿਆਪਕਾਂ ਦੀ ਵੱਡੀ ਲਾਮਬੰਦੀ ਕਰਦੇ ਹੋਏ ਇਨਸਾਫ ਲੈਣ ਲਈ ਵੱਡਾ ਅਤੇ ਤਿੱਖਾ ਘੋਲ ਵਿੱਢਿਆ ਜਵੇਗਾ।
ਇਸ ਮੌਕੇ ਅੱਜ ਪੰਜਾਬ ਸਬੋਰਡੀਨੈਂਟ ਸਰਵਿਸਿਜ਼ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਹਰੀਸ਼ ਕੰਬੋਜ, ਪੰਜਾਬ ਸਟੂਡੈਂਸ ਯੂਨੀਅਨ ਤੋਂ ਧੀਰਜ ,ਕਮਲਜੀਤ,ਦਿਲਕਰਣ, ਮਮਤਾ ਲਾਧੂਕਾ,ਗੁਰਪ੍ਰੀਤ ਅਤੇ ਡੀ ਟੀ ਐਫ ਦੇ ਵਿੱਤ ਸਕੱਤਰ ਰਿਸ਼ੂ ਸੇਠੀ,ਭਾਰਤ ਭੂਸ਼ਣ,ਵਰਿੰਦਰ ਲਾਧੂਕਾ,ਰਾਕੇਸ਼ ਕੰਬੋਜ ਨਵਜੋਤ,ਰਾਜਿੰਦਰ ਕੁਮਾਰ,ਵਰਿੰਦਰ ਕੁੱਕੜ,ਮਨਦੀਪ ਸੈਣੀ,ਰਮੇਸ਼ ਸੁਧਾ,ਅਮਰ ਲਾਲ, ਹਰੀਸ਼ ਕੁਮਾਰ,ਗਗਨਦੀਪ,ਬਲਜਿੰਦਰ ਗਰੇਵਾਲ, ਸੁਰਿੰਦਰ ਕੁਮਾਰ,ਗੁਰਵਿੰਦਰ ਸਿੰਘ ਅਤੇ ਹੋਰਨਾਂ ਸਾਥੀ ਹਾਜਰ ਸਨ।