ਸ਼ਹੀਦ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਦਾ ਅੱਠਵੀਂ, ਦਸਵੀਂ ਤੇ ਬਾਰਵੀਂ ਦਾ ਨਤੀਜਾ 100% ਰਿਹਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੇ ਦਿਨੀ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮੱਲਾਂ ਮਾਰੀਆਂ ਹਨ। ਇਸ ਸਮੇਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਤੇ ਸਮੂਹ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਦੱਸਿਆ ਗਿਆ ਕਿ ਸਕੂਲ ਦੇ ਉੱਚ ਯੋਗਤਾ ਪ੍ਰਾਪਤ ਸਟਾਫ ਵੱਲੋਂ ਸਖਤ ਮਿਹਨਤ ਕਰਵਾ ਕੇ ਪੜ੍ਹਾਈ ਕਰਵਾਈ ਗਈ ਤੇ ਵਿਦਿਆਰਥੀਆਂ ਵੱਲੋਂ ਵੀ ਤਨ ਦੇਹੀ ਨਾਲ ਮਿਹਨਤ ਕੀਤੀ ਗਈ। ਇਸ ਸਮੇਂ ਸਕੂਲ ਦੇ ਬੁਲਾਰੇ ਮਾਸਟਰ ਟਹਿਲ ਸਿੰਘ ਸਰਾਭਾ ਵਲੋਂ ਬੱਚਿਆਂ ਵਲੋਂ ਪ੍ਰਾਪਤ ਪੁਜੀਸ਼ਨਾਂ ਬਾਰੇ ਦੱਸਿਆ ਗਿਆ ਕਿ ਅੱਠਵੀਂ ਜਮਾਤ ਵਿੱਚੋਂ ਕਿਰਨਜੋਤ ਕੌਰ ਨੇ ਪਹਿਲਾ ਸਥਾਨ, ਖੁਸ਼ਪ੍ਰੀਤ ਕੌਰ ਨੇ ਦੂਸਰਾ ਸਥਾਨ ਤੇ ਰਵੀ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।
ਦਸਵੀਂ ਜਮਾਤ ਵਿੱਚ ਸੁਖਦੀਪ ਕੌਰ ਨੇ ਪਹਿਲਾ, ਅਰਸ਼ਜੋਤ ਕੌਰ ਨੇ ਦੂਸਰਾ, ਗੁਰਲੀਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਾਰ੍ਹਵੀਂ (ਵੋਕੇਸ਼ਨਲ ਟੈਕਸਟਾਇਲ ਕਮਿਸਟਰੀ ਗਰੁੱਪ) ਵਿੱਚੋਂ ਲਵਨੀਤ ਕੌਰ ਨੇ ਪਹਿਲਾਂ, ਨਵਪ੍ਰੀਤ ਸਿੰਘ ਦੂਸਰਾ, ਮਨਿੰਦਰ ਸਿੰਘ ਤੀਸਰਾ ਸਥਾਨ , ਬਾਰ੍ਹਵੀਂ (ਵੋਕੇਸ਼ਨਲ ਇੰਪੋਰਟ ਐਕਸਪੋਰਟ ਗਰੁੱਪ) ਵਿੱਚੋਂ ਸਤਨਾਮ ਸਿੰਘ ਨੇ ਪਹਿਲਾ, ਭੁਪਿੰਦਰ ਸਿੰਘ ਦੂਸਰਾ, ਵਰਿੰਦਰ ਗਿਰ ਤੀਸਰਾ ਸਥਾਨ, ਬਾਰ੍ਹਵੀਂ (ਆਰਟਸ ਗਰੁੱਪ) ਪ੍ਰਭਜੋਤ ਸਿੰਘ ਢੇਪਈ ਨੇ ਪਹਿਲਾ, ਪ੍ਰਭਜੋਤ ਸਿੰਘ ਜੋਧਾਂ ਦੂਸਰਾ, ਸੁਖਮਨ ਜੋਤ ਸਿੰਘ ਸਹੋਲੀ ਤੀਸਰਾ ਸਥਾਨ, ਬਾਰਵੀਂ (ਸਾਇੰਸ ਗਰੁੱਪ) ਕੋਮਲਪ੍ਰੀਤ ਕੌਰ ਪਹਿਲਾ, ਮਨਜੋਤ ਕੌਰ ਦੂਸਰਾ, ਰਮਨਪ੍ਰੀਤ ਕੌਰ ਤੀਸਰਾ ਸਥਾਨ, ਬਾਰ੍ਹਵੀਂ (ਕਾਮਰਸ ਗਰੁੱਪ) ਵਰਿੰਦਰ ਕੌਰ ਨੇ ਪਹਿਲਾ, ਸਵੇਥਾ ਦੂਸਰਾ , ਲਵਪ੍ਰੀਤ ਸਿੰਘ ਤੀਸਰਾ ਸਥਾਨ ਹਾਸਲ ਕੀਤਾ। ਵੋਕੇਸ਼ਨਲ ਟੈਕਸਟਾਈਲ ਕਮਿਸਟਰੀ ਗਰੁੱਪ ਦੀ ਵਿਦਿਆਰਥਣ ਲਵਪ੍ਰੀਤ ਕੌਰ 500 ਵਿੱਚੋਂ 466 ਅੰਕ (93.2%) ਪ੍ਰਾਪਤ ਕਰਕੇ ਸਾਰੇ ਸਕੂਲ/ਗਰੁੱਪਾਂ ਵਿੱਚੋਂ ਪਹਿਲੇ ਸਥਾਨ ਤੇ ਰਹੀ।
ਇਸ ਤੋਂ ਇਲਾਵਾ ਮੈਰੀਟੋਰੀਅਸ ਦੀ ਦਾਖਲਾ ਪ੍ਰੀਖਿਆ ਵਿੱਚ ਵੀ ਮੱਲਾਂ ਮਾਰਦੇ ਹੋਏ ਦਸਵੀਂ ਜਮਾਤ ਦੀਆਂ ਅਰਸ਼ਜੋਤ ਕੌਰ, ਸੁਖਦੀਪ ਕੌਰ, ਮਨਜੋਤ ਕੌਰ, ਗੁਰਲੀਨ ਕੌਰ, ਜਸਕਰਨਦੀਪ ਕੌਰ, ਜਸਪ੍ਰੀਤ ਕੌਰ ਛੇ ਵਿਦਿਆਰਥਣਾਂ ਵਲੋਂ ਵੀ ਦਾਖਲਾ ਪ੍ਰੀਖਿਆ ਪਾਸ ਕਰ ਲਈ ਹੈ। ਇਸ ਸਮੇਂ ਮੈਡਮ ਸੇਵਿਕਾ ਮਲਹੋਤਰਾ, ਟਹਿਲ ਸਿੰਘ ਸਰਾਭਾ, ਜਗਜੀਤ ਸਿੰਘ, ਮਨਪ੍ਰੀਤ ਕੌਰ, ਸਤਵਿੰਦਰ ਕੌਰ, ਲਖਵੀਰ ਕੌਰ, ਹਰਜਿੰਦਰ ਸਿੰਘ, ਵਿਕਾਸ ਕੁਮਾਰ, ਕਮਲਜੋਤ ਕੌਰ, ਅਨੁਰਾਧਾ,ਸੁਰਿੰਦਰ ਕੌਰ, ਰੁਪਿੰਦਰ ਕੌਰ , ਕਮਲਦੀਪ ਕੌਰ,ਪਵਨਦੀਪ ਕੌਰ, ਹਰਪ੍ਰੀਤ ਕੌਰ, ਪਰਮਿੰਦਰ ਸਿੰਘ (ਕੈਂਪਸ ਮੈਨੇਜਰ) , ਹਰਮੇਲ ਸਿੰਘ, ਗੁਰਪ੍ਰੀਤ ਕੌਰ , ਮਨਪ੍ਰੀਤ ਕੌਰ ਮਿਡ ਡੇ ਮੀਲ ਵਰਕਰ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।