ਸਾਲ 2024 ਦੌਰਾਨ ਜੋ ਅਧਿਆਪਕ, ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਪਾਲਿਸੀ ਅਨੁਸਾਰ ਕਵਰ ਹੁੰਦੇ ਹਨ ਅਤੇ ਬਦਲੀ ਕਰਵਾਉਣਾ ਚਾਹੁੰਦੇ ਹਨ ਉਹ ਆਪਣੇ ਵੇਰਵੇ तिरे' वि General Details, Results, Service Record भिडी 12.03.2024 19.03.2024 डॅर epunjabschoolportal के आपटे employee login Id login ਕਰਕੇ ਭਰ ਸਕਦੇ ਹਨ। ਵੇਰਵੇ ਕੇਵਲ Online ਹੀ ਭਰੇ ਜਾ ਸਕਦੇ ਹਨ।
ਦਰਖਾਸਤ ਕਰਤਾਵਾਂ ਵੱਲੋਂ ਆਪਣੀ ਪ੍ਰਤੀਬੇਨਤੀਆਂ ਸਬੰਧੀ ਵੱਖ-ਵੱਖ Modules ਭਰੇ ਜਾਣੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:
- (i) Update General Details
- (ii) Update Results
- (iii) Update Service Record
ਉਪਰੋਕਤ modules ਵਿੱਚ ਮੁਕੰਮਲ ਵੇਰਵੇ ਭਰਨ ਉਪਰੰਤ Approve Data ਦਾ Button ਕਲਿਕ ਕੀਤਾ ਜਾਣਾ ਹੈ।
ਅਧਿਆਪਕ/ ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਜਿਨ੍ਹਾਂ ਨੇ ਵੱਖ-ਵੱਖ ਜੋਨਾਂ ਵਿੱਚ ਸੇਵਾ ਕੀਤੀ ਹੈ ਉਹ ਡਾਟਾ Approve ਕਰਨ ਤੋਂ ਪਹਿਲਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਕਿ ਉਨ੍ਹਾਂ ਵੱਲੋਂ ਵੱਖ-ਵੱਖ ਜੋਨਾਂ ਵਿੱਚ ਕੀਤੀ ਸੇਵਾ ਅਤੇ ਸਿੱਖਿਆ ਵਿਭਾਗ ਵਿੱਚ ਕੀਤੀ ਗਈ ਕੁੱਲ ਸੇਵਾ ਦੇ ਸਮੇਂ
ਅਧੂਰੇ ਜਾਂ ਗਲਤ ਵੇਰਵੇ ਪਾਏ ਜਾਣ ਤੇ ਸਬੰਧਤ ਦੀ ਬਦਲੀ ਦੀ ਬੇਨਤੀ ਤੇ ਵਿਚਾਰ ਨਹੀਂ ਕੀਤਾ ਜਾਵੇਗਾ।
Special Category/Exempted Category ਅਧੀਨ ਅਪਲਾਈ ਕਰਨ ਵਾਲੇ ਅਧਿਆਪਕ/ ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਆਪਣੀ Category ਸਬੰਧੀ ਦਸਤਾਵੇਜ ਨਾਲ ਨੱਥੀ ਕਰਨਗੇ। ਦਸਤਾਵੇਜ ਨੱਥੀ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੀ ਬੇਨਤੀ ਨੂੰ Special Category/Exempted Category ਅਧੀਨ ਨਹੀਂ ਵਿਚਾਰਿਆ ਜਾਵੇਗਾ। । Special Category/Exempted Category ਦੇ ਅਧਿਆਪਕ/ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਸਟਾਫ ਦੀਆਂ ਬਦਲੀਆਂ ਕੇਵਲ Online ਹੀ ਵਿਚਾਰੀਆਂ ਜਾਣਗੀਆਂ, ਆਫਲਾਈਨ ਵਿਧੀ ਰਾਹੀਂ ਪ੍ਰਾਪਤ ਪ੍ਰਤੀਬੇਨਤੀਆਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।
ਦਰਖਾਸਤ ਕਰਤਾ ਅਧਿਆਪਕ/ ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਸਟਾਫ ਜਿੰਨਾਂ ਦੇ ਵੇਰਵੇ ਸਹੀ ਪਾਏ ਜਾਣਗੇ ਉਨ੍ਹਾਂ ਤੋਂ ਹੀ ਬਦਲੀ ਲਈ Station Choice ਲਈ ਜਾਵੇਗੀ। ਵੱਖ-ਵੱਖ ਗੇੜ ਦੀਆਂ ਬਦਲੀਆਂ ਲਈ ਅਧਿਆਪਕ, ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਤੋਂ ਵਾਰ-ਵਾਰ ਡਾਟਾ ਨਹੀਂ ਭਰਵਾਇਆ ਜਾਵੇਗਾ, ਬਦਲੀ ਲਈ ਡਾਟਾ ਕੇਵਲ ਮਿਤੀ 12.03.2024 ਤੋਂ 19.03.2024 ਤੱਕ ਹੀ ਭਰਿਆ ਜਾ ਸਕੇਗਾ, ਇਸ ਉਪਰੰਤ ਕੋਈ ਦਰਖਾਸਤ ਨਹੀਂ ਲਈ ਜਾਵੇਗੀ। ਇਸ ਡਾਟਾ ਅਤੇ Station Choice ਦੇ ਅਧਾਰ ਤੇ ਹੀ ਵੱਖ-ਵੱਖ ਗੇੜ ਦੀਆਂ ਬਦਲੀਆਂ ਪਾਲਿਸੀ ਅਨੁਸਾਰ ਕੀਤੀਆਂ ਜਾਣਗੀਆਂ।
Station Choice ਲੈਣ ਲਈ ਵੱਖਰੇ ਤੌਰ ਤੇ ਜਨਤਕ ਸੂਚਨਾਂ ਜਾਰੀ ਕੀਤੀ ਜਾਵੇਗੀ।
ਬਦਲੀਆਂ ਲਈ ਸਾਲ 2022-23 ਦੀ ACR ਵਿਚਾਰੀ ਜਾਵੇਗੀ।
ਜੇਕਰ ਕਿਸੇ ਅਧਿਆਪਕ/ ਕੰਪਿਊਟਰ ਫੈਕਲਟੀ/ ਨਾਨ ਟੀਚਿੰਗ ਨੂੰ ਬਦਲੀ ਲਈ ਆਨ ਲਾਇਨ ਬੇਨਤੀ ਕਰਨ ਵਿੱਚ ਦਿਕੱਤ ਪੇਸ਼ ਆਉਂਦੀ ਹੈ ਤਾਂ ਉਹ ਜਿਲਾ ਐਮ.ਆਈ.ਐਸ ਕੋਆਰਡੀਨੇਟਰ ਦੀ ਮਦਦ ਲੈ ਸਕਦਾ ਹੈ, ਜਿਨ੍ਹਾਂ ਦੀ ਫੋਨ ਨੰਬਰਾਂ (ਨਾਲ ਨੱਥੀ) ਦੀ ਸੂਚੀ epunjabschool portal ਤੇ ਉਪਲਬਧ ਹੈ।