ਸਿੱਖਿਆ ਬੋਰਡ ਨੇ ਰਿਕਾਰਡ ਅਤੇ ਜਨਮ ਸਰਟੀਫਿਕੇਟ ਆਧਾਰਿਤ ਸੋਧਾਂ ਦੇ ਫਾਰਮ ਖੇਤ ਦਫਤਰਾਂ 'ਚ ਜਮ੍ਹਾ ਕਰਵਾਉਣ ਦੀ ਦਿੱਤੀ ਸਹੂਲਤ
ਫਾਰਮ ਤਸਦੀਕ/ ਫੀਸ/ ਸੋਧ ਕਰਵਾਉਣ ਸਬੰਧੀ ਹਦਾਇਤਾਂ
ਬੋਰਡ ਦੇ ਸਰਟੀਫਿਕੇਟਾਂ ਵਿਚ 5ਵੀਂ, 8ਵੀਂ,10ਵੀਂ, 12ਵੀਂ ਅਧੀਨ ਪ੍ਰੀਖਿਆਰਥੀਆਂ ਦੇ ਵੇਰਵਿਆਂ ਵਿੱਚ ਸੋਧ ਕਰਵਾਉਣ ਲਈ ਵਿਧੀ ਹੇਠ ਲਿਖੇ ਅਨੁਸਾਰ
ਜੇਕਰ ਪ੍ਰੀਖਿਆਰਥੀ ਵੱਲੋਂ ਕਿਸੇ ਵੀ ਸ਼੍ਰੇਣੀ ਵਿੱਚ ਵੇਰਵਿਆਂ ਦੀ ਸੋਧ ਕਰਵਾਈ ਜਾਣੀ ਹੈ, ਉਸ ਸ਼੍ਰੇਣੀ ਦੇ ਨਤੀਜ਼ਾ ਘੋਸ਼ਿਤ ਹੋਏ ਨੂੰ 2 ਸਾਲ ਪੂਰੇ ਨਹੀਂ ਹੋਏ ਅਤੇ ਸਕੂਲ ਦੇ ਦਾਖਲਾ ਰਜਿਸਟਰ ਵਿੱਚ ਵੇਰਵੇ ਸਹੀ ਦਰਜ ਹਨ ਤਾਂ ਇਸ ਦੀ ਸੋਧ ਸਬੰਧਤ ਪ੍ਰੀਖਿਆ ਸ਼ਾਖਾ ਵੱਲੋਂ ਦਾਖਲਾ ਖਾਰਜ ਰਜਿਸਟਰ ਦੇ ਆਧਾਰ ਤੇ ਕੀਤੀ ਜਾਵੇਗੀ।
ਫਾਰਮ ਅਤੇ ਫੋਟੋ ਤਸਦੀਕ ਕਰਨ ਵਾਲੇ ਸਮਰੱਥ ਅਧਿਕਾਰੀ
ਜਿਸ ਸਕੂਲ/ਕਾਲਜ ਤੋਂ ਸਬੰਧਤ ਸ਼੍ਰੇਣੀ ਦੀ ਪ੍ਰੀਖਿਆ ਪਾਸ ਕੀਤੀ ਹੋਵੇ, ਉਮੀਦਵਾਰ ਉਸੇ ਸਕੂਲ/ ਕਾਲਜ ਦੇ ਮੁੱਖੀਆਂ ਤੋਂ ਫਾਰਮ ਤਸਦੀਕ ਕਰਵਾਉਣਗੇ। ਪ੍ਰਾਈਵੇਟ ਜਾਂ ਬਾਹਰਲੇ ਰਾਜਾਂ ਦੇ ਬਿਨੈਕਾਰ ਜਾਂ ਜਿੰਨ੍ਹਾਂ ਬਿਨੈਕਾਰਾਂ ਦੇ ਸਕੂਲ ਬੰਦ ਹੋ ਗਏ ਹਨ, ਉਹ ਆਪਣੇ ਫਾਰਮ ਅ)
ਪਹਿਲਾ ਦਰਜਾ ਮਜਿਸਟ੍ਰੇਟ/ ਗਜ਼ਟਿਡ ਅਫਸਰ ਤੋਂ ਤਸਦੀਕ ਕਰਵਾਉਣਗੇ (ਹਾਈ ਸਕੂਲ ਦਾ ਮੁੱਖੀ ਸਿਰਫ ਦਸਵੀਂ ਪੱਧਰ ਤੱਕ ਹੀ ਫਾਰਮ ਤਸਦੀਕ ਕਰ ਸਕਦਾ ਹੈ।)
ਫੀਸ: ਬਣਦੀ ਫੀਸ ਬੋਰਡ ਦੇ ਜਿਲ੍ਹਾਂ ਖੇਤਰੀ ਦਫ਼ਤਰ ਵਿੱਚ ਕੈਸ਼ੀਅਰ ਪਾਸ ਜਮ੍ਹਾਂ ਕਰਵਾ ਕੇ ਫਾਰਮ ਕੰਪਲੀਟ ਹੋਣ ਦੀ ਸੂਰਤ ਵਿਚ ਫੀਸ ਨਾਲ ਹੀ ਅਸਲ ਰਸੀਦ ਲਗਾਈ ਜਾਵੇ ।
ਜਿਨ੍ਹਾ ਪ੍ਰੀਖਿਆਰਥੀਆਂ ਦੀ ਉਮਰ 21 ਸਾਲ ਜਾਂ 21 ਸਾਲ ਤੋਂ ਘੱਟ ਹੈ, ਭਾਵ Age of Majority attain ਕਰਨ ਤੋਂ ਤਿੰਨ ਸਾਲ ਦੇ ਅੰਦਰ-ਅੰਦਰ ਹੀ ਜਨਮ ਮਿਤੀ ਦੀ ਸੋਧ ਕਰਵਾ ਸਕਦੇ ਹਨ। ਜਨਮ ਮਿਤੀ ਦੀ ਸੋਧ ਕਰਵਾਉਣ ਲਈ ਜਨਮ ਮਿਤੀ ਸਰਟੀਫਿਕੇਟ ਦੀ ਰਜਿਸਟਰੇਸ਼ਨ ਮੈਟ੍ਰਿਕ ਪਾਸ ਕਰਨ ਦੀ ਮਿਤੀ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਜਨਮ ਸਰਟੀਫਿਕੇਟ ਦੀ ਰਜਿਸਟਰੇਸ਼ਨ ਦਸਵੀਂ ਪਾਸ ਕਰਨ ਤੋਂ ਪਹਿਲਾਂ ਦੀ ਸ਼ਰਤ ਮਾਤਾ/ਪਿਤਾ ਦੇ ਨਾਮ ਦੀ ਸੋਧ ਕੇਸਾਂ ਵਿੱਚ ਲਾਗੂ ਨਹੀਂ ਹੋਵੇਗੀ।
1. ਸਾਲ 1970 ਤੋਂ ਲੈ ਕੇ 2001 ਤੱਕ ਰਿਕਾਰਡ ਆਧਾਰਿਤ ਸੋਧਾਂ ਅਤੇ ਫੀਸ
- 1200/-ਰੁਪਏ ਪ੍ਰਤੀ ਗਲਤੀ ਮੱਧ ਫੀਸ ਅਤੇ ੪੦੦/-ਰੁ; ਪ੍ਰਤੀ ਦੁਪਰਤੀ ਸਰਟੀਫਿਕੇਟ ਫੀਸ।
- 1.1 ਹੇਠਲੀ ਜਾ ਉਪਰਲੀ ਸ਼੍ਰੇਣੀ ਦੇ ਆਧਾਰ ਤੇ ਵੇਰਵਿਆਂ ਦੀ ਸੋਧ ਦੇ ਨਿਯਮ ਦਸਤਾਵੇਜ਼ :-
- ► ਜੇਕਰ ਵਿਦਿਆਰਥੀ ਵੱਲੋਂ ਪਾਸ ਕੀਤੀ ਹੇਠਲੀ ਜਾਂ ਉਪਰਲੀ ਸ੍ਰੇਣੀ ਵਿੱਚ ਦਰਜ ਵੇਰਵਿਆਂ (ਦੋਵੇਂ ਭਾਸ਼ਾਵਾਂ ਵਿੱਚ ਸਹੀ) ਦੇ ਆਧਾਰ ਤੇ ਸੋਧ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਸ ਆਧਾਰ ਤੇ ਵਿਦਿਆਰਥੀ ਦੇ ਸਰਟੀਫਿਕੇਟ ਵਿੱਚ ਸੋਧ ਕੀਤੀ ਜਾ ਸਕੇਗੀ।
- ► ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਜਾਰੀ ਜਿੰਨ੍ਹਾਂ ਸ਼੍ਰੇਣੀਆਂ ਦੇ ਸਰਟੀਫਿਕੇਟਾਂ ਵਿਚ ਸੋਧ ਕਰਵਾਉਣੀ ਹੈ, ਉਹਨਾਂ ਦੇ ਅਸਲ ਸਰਟੀਫਿਕੇਟ।
- ► ਉੱਪਰਲੀ ਜਾਂ ਹੇਠਲੀ ਸ਼੍ਰੇਣੀ ਦੇ ਸਹੀ ਵੇਰਵਿਆਂ ਵਾਲੇ ਸਰਟੀਫਿਕੇਟਾਂ ਦੀਆਂ ਤਸਦੀਕਸ਼ੁਦਾ ਕਾਪੀਆਂ।
- ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ
- ► ਆਧਾਰ ਕਾਰਡ ਦੀ ਕਾਪੀ।
1.2 ਟਾਈਪੋਗ੍ਰਾਫਿਕ ਗਲਤੀਆਂ ਨੂੰ ਸੁਧਾਰਨ ਸਬੰਧੀ
ਦਸਤਾਵੇਜ਼ :- ► ਜੇਕਰ ਵਿਦਿਆਰਥੀ ਦੇ ਵੇਰਵੇ ਬੋਰਡ ਸ੍ਰੇਣੀਆਂ ਵਿੱਚ ਪੰਜਾਬੀ ਜਾਂ ਅੰਗਰੇਜੀ ਵਿੱਚ ਇੱਕ ਭਾਸ਼ਾ ਵਿੱਚ ਸਹੀ ਹਨ ਤਾਂ ਇਸ ਆਧਾਰ ਤੇ ਦੂਜੀ ਭਾਸ਼ਾ ਵਿੱਚ spelling ਆਦਿ ਦੀ ਸੋਧ ਕੀਤੀ ਜਾ ਸਕਦੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਜਾਰੀ ਜਿਨ੍ਹਾਂ ਸ਼੍ਰੇਣੀਆਂ ਦੇ ਸਰਟੀਫਿਕੇਟਾਂ ਵਿਚ ਸੋਧ ਕਰਵਾਉਣੀ ਹੈ ਉਹਨਾਂ ਦੇ ਅਸਲ ਸਰਟੀਫਿਕੇਟ ਅਤੇ ਆਧਾਰ ਕਾਰਡ ਦੀ ਕਾਪੀ।
ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ '
1.3 ਪ੍ਰੀਖਿਆਰਥੀ ਦੀ ਜਨਮ ਮਿਤੀ ਅਤੇ ਰਜਿਸਟੇਸ਼ਨ ਨੰਬਰ ਦੀ ਸੋਧ ਸਬੰਧੀ ਦਸਤਾਵੇਜ਼ :-
- ਪ੍ਰੀਖਿਆਰਥੀ ਦੀ ਜਨਮ ਮਿਤੀ ਅਤੇ ਰਜਿਸਟੇਸ਼ਨ ਨੰਬਰ ਦੀ ਸੋਧ ਕੇਵਲ ਹੇਠਲੀ ਸ਼੍ਰੇਣੀ ਦੇ ਅਸਲ ਸਰਟੀਫਿਕੇਟ ਦੇ ਵੇਰਵਿਆ ਦੇ ਆਧਾਰ ਤੇ ਕੀਤੀ ਜਾਵੇਗੀ।
- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਜਿਸ ਸ਼੍ਰੇਣੀ ਦੇ ਸਰਟੀਫਿਕੇਟ ਵਿੱਚ ਸੋਧ ਕਰਵਾਉਣੀ ਹੈ, ਉਸ ਦਾ ਅਸਲ ਸਰਟੀਫਿਕੇਟ।
- ਬੋਰਡ ਤੋਂ ਪਾਸ ਕੀਤੀ ਹੇਠਲੀ ਸ਼੍ਰੇਣੀ ਜਿਸ ਵਿੱਚ ਜਨਮ ਮਿਤੀ ਸਹੀ ਹੋਵੇ, ਦੀ ਤਸਦੀਕਸ਼ੁਦਾ ਫੋਟੋ ਕਾਪੀ।
- ਨੌਕਰੀਸ਼ੁਦਾ ਬਿਨੈਕਾਰ ਆਪਣਾ ਬਿਨੈ-ਪੱਤਰ ਆਪਣੇ ਨਿਯੁਕਤੀਕਾਰ ਵੱਲੋਂ ਤਸਦੀਕ ਕਰਵਾਏਗਾ ਅਤੇ ਇਤਰਾਜਹੀਣਤਾ ਸਰਟੀਫਿਕੇਟ (ਐਨ.ਓ.ਸੀ.) ਪੇਸ਼ ਕਰੇਗਾ।
- ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ
1.4 ਕੇਵਲ ਵਾਧੂ ਵਿਸ਼ੇ ਦੇ ਸਰਟੀਫਿਕੇਟ ਦੇ ਵੇਰਵਿਆਂ ਵਿੱਚ ਸੋਧ ਸਬੰਧੀ ਦਸਤਾਵੇਜ:-
2. ਸਾਲ 1970 ਤੋਂ ਜਨਮ ਸਰਟੀਫਿਕੇਟ ਆਧਾਰਿਤ ਸੋਧਾਂ
ਫੀਸ:
- 1200/-ਰੁਪਏ ਪ੍ਰਤੀ ਗਲਤੀ ਸੋਧ ਫੀਸ + 500 × ਪ੍ਰਤੀ ਸਾਲ ਦੇਰੀ ਫੀਸ (ਬੋਰਡ ਦੀ ਪਾਸ ਕੀਤੀ ਮੁੱਢਲੀ ਪ੍ਰੀਖਿਆ ਤੋਂ ਲੈ ਕੇ) + 800/-ਰੁਪਏ ਪ੍ਰਤੀ ਦੁਪਰਤੀ ਸਰਟੀਫਿਕੇਟ ਫੀਸ ਲਈ ਜਾਵੇਗੀ|
- ਸਾਰੀਆਂ ਸ਼੍ਰੇਣੀਆਂ ਵਿੱਚ ਪ੍ਰੀਖਿਆਰਥੀ ਦੇ ਨਾਮ ਵਿੱਚ ਤਬਦੀਲੀ/ਸਰਨੇਮ ਲਗਾਉਣ/ਹਟਾਉਣ ਸਬੰਧੀ ਨਿਯਮ : ਉਪ ਨਾਮ, ਸਰਨੇਮ ਬਦਲਣ/ਲਗਾਉਣ/ਹਟਾਉਣ ਦਾ ਬਿਨੈ ਪੱਤਰ ਪ੍ਰਾਪਤ ਹੋ ਜਾਣ ਉਪਰੰਤ ਪਹਿਲਾਂ ਜਾਰੀ ਅਸਲ ਸਰਟੀਫਿਕੇਟ ਰੱਦ ਕਰਨ ਉਪਰੰਤ ਨਵਾਂ ਸਰਟੀਫਿਕੇਟ ਉਰਫ ਨਾਲ ਜਾਰੀ ਹੋਵੇਗਾ ।
ਦਸਤਾਵੇਜ਼ :-
- ► ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਜਾਰੀ ਜਿਨ੍ਹਾਂ ਸ਼੍ਰੇਣੀਆਂ ਦੇ ਸਰਟੀਫਿਕੇਟਾਂ ਵਿਚ ਨਾਮ ਬਦਲੀ ਕਰਵਾਉਣਾ ਹੈ ਉਹਨਾਂ ਦੇ ਅਸਲ ਸਰਟੀਫਿਕੇਟ।
- - ਬਿਨੈਕਾਰ ਵੱਲੋਂ ਆਪਣਾ ਨਾਂ ਬਦਲਣ ਸਬੰਧੀ ਦੋ ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਦਿੱਤਾ ਜਾਵੇ ਅਤੇ ਇਥੇ ਇਹ ਵੀ ਧਿਆਨ ਦਿੱਤਾ ਜਾਵੇ ਕਿ ਪੁਰਾਣੇ ਨਾਮ ਨੂੰ ਵੀ ਨਵੇਂ ਨਾਮ ਨਾਲ ਅਖਬਾਰਾਂ ਵਿੱਚ ਨਿਕਲਵਾਇਆ ਜਾਵੇ। ਪੰਜਾਬੀ ਅਖਬਾਰ ਵਿੱਚ ਪੰਜਾਬੀ ਭਾਸ਼ਾ ਵਿੱਚ ਨਾਮ ਬਦਲ ਕੇ ਰੱਖਣ ਸਬੰਧੀ ਦਰਜ ਕਰਵਾਇਆ ਜਾਵੇ ਅਤੇ ਅੰਗਰੇਜੀ ਅਖਬਾਰ ਵਿੱਚ ਅੰਗਰੇਜੀ ਭਾਸ਼ਾ ਵਿੱਚ ਦਰਜ ਕੀਤਾ ਜਾਵੇ।ਵੱਖ-ਵੱਖ ਦੋ ਅਖਬਾਰਾਂ ਦੀਆਂ ਅਸਲ ਕਾਪੀਆਂ ਅਤੇ ਪਹਿਲਾਂ ਜਾਰੀ ਅਸਲ ਸਰਟੀਫਿਕੇਟ ਦਫ਼ਤਰ ਨੂੰ ਭੇਜੇ ਜਾਣ।
- ► ਨਾਂ ਬਦਲੀ ਬਾਰੇ ਪਹਿਲਾ ਦਰਜਾ ਮੈਜਿਸਟ੍ਰੇਟ ਤੋਂ ਤਸਦੀਕ ਹਲਫੀਆ ਬਿਆਨ ਜਿਸ ਵਿੱਚ ਪ੍ਰੀਖਿਆਰਥੀ ਵੱਲੋਂ ਆਪਣਾ ਨਾਮ ਬਦਲ ਕੇ ਰੱਖਣ ਸਬੰਧੀ ਦਰਜ ਕੀਤਾ ਹੋਵੇ। ਹਲਫੀਆ ਬਿਆਨ ਵਿੱਚ ਬਿਨੈਕਾਰ ਵੱਲੋਂ ਇਹ ਵੀ ਦਰਜ ਕੀਤਾ ਜਾਵੇ ਕਿ ਉਹ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਵਿੱਚ ਨੌਕਰੀ ਕਰਦਾ ਹੈ ਜਾਂ ਨਹੀਂ ਅਤੇ ਉਸਦੇ ਵਿਰੁੱਧ ਕਿਸੇ ਅਦਾਲਤ ਵਿੱਚ ਕੋਈ ਕੋਰਟ ਕੇਸ ਨਹੀਂ ਚੱਲਦਾ ਅਤੇ ਨਾ ਹੀ ਕੋਈ ਕੇਸ ਦਰਜ ਹੈ
- ► ਨੌਕਰੀਸ਼ੁਦਾ ਬਿਨੈਕਾਰ ਆਪਣਾ ਬਿਨੈ-ਪੱਤਰ ਆਪਣੇ ਨਿਯੁਕਤੀਕਾਰ ਵੱਲੋਂ ਤਸਦੀਕ ਕਰਵਾਏਗਾ ਅਤੇ ਇਤਰਾਜਹੀਣਤਾ ਸਰਟੀਫਿਕੇਟ (ਐਨ.ਓ.ਸੀ.) ਪੇਸ਼ ਕਰੇਗਾ।
- Transgender persons (Protection of Rights), Act 2019 ਅਧੀਨ gender ਦੇ column ਵਿੱਚ ਸੋਧ ਅਨੁਸਾਰ Female/male ਦਰਜ ਕਰਦੇ ਹੋਏ ਸਰਟੀਫਿਕੇਟ ਜਾਰੀ ਕੀਤਾ ਜਾ ਸਕੇਗਾ ਅਤੇ ਨਾਮ ਵਿੱਚ ਉਰਫ ਨਹੀਂ ਲਿਖਿਆ ਜਾਵੇਗਾ।
- • ਮੈਡੀਕਲ ਸਰਟੀਫਿਕੇਟ, ਜਨਮ ਸਰਟੀਫਿਕੇਟ, ਭਾਰਤ ਸਰਕਾਰ ਦੇ ਗਜ਼ਟ ਵਿੱਚ ਨਾਮ ਦਰਜ ਹੋਵੇ, ਜਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਫੋਟੋ ਸਮੇਤ ਅਸਲ ਸਰਟੀਫਿਕੇਟ ਜਾਰੀ ਕੀਤਾ ਹੋਵੇ। ਆਧਾਰ ਕਾਰਡ ਅਤੇ ਵੋਟਰ ਕਾਰਡ ਜਿਸ ਵਿੱਚ ਨਾਮ ਸੋਧਿਆ ਹੋਵੇ, ਦੀ ਕਾਪੀ।
2.2 ਸਾਰੀਆਂ ਸ਼੍ਰੇਣੀਆਂ ਵਿੱਚ ਪ੍ਰੀਖਿਆਰਥੀ ਦੀ ਜਨਮ ਮਿਤੀ ਸਰਟੀਫਿਕੇਟ ਦੇ ਆਧਾਰ ਤੇ ਜਨਮ ਮਿਤੀ ਅਤੇ ਮਾਤਾ - ਪਿਤਾ ਦੇ ਨਾਮ ਵਿੱਚ ਤਬਦੀਲੀ ਸਬੰਧੀ ਨਿਯਮ:-
ਦਸਤਾਵੇਜ਼ :-
ਪੰਜਾਬ ਸਕੂਲ ਸਿੱਖਿਆ ਬੋਰਡ ਜਾਰੀ ਸਾਰੀਆਂ ਸ਼੍ਰੇਣੀਆਂ ਦੇ ਅਸਲ ਸਰਟੀਫਿਕੇਟ, ਜਨਮ ਮਿਤੀ ਦਾ ਅਸਲ ਸਰਟੀਫਿਕੇਟ ਨੱਥੀ ਕੀਤਾ ਜਾਵੇ (ਸੋਧ ਉਪਰੰਤ ਅਸਲ ਸਰਟੀਫਿਕੇਟ ਵਾਪਸ ਨਹੀਂ ਕੀਤਾ ਜਾਵੇਗਾ )
ਨੌਕਰੀਸ਼ੁਦਾ ਬਿਨੈਕਾਰ ਆਪਣਾ ਬਿਨੈ-ਪੱਤਰ ਆਪਣੇ ਨਿਯੁਕਤੀਕਾਰ ਵੱਲੋਂ ਤਸਦੀਕ ਕਰਵਾਏਗਾ ਅਤੇ ਇਤਰਾਜਹੀਣਤਾ ਸਰਟੀਫਿਕੇਟ (ਐਨ.ਓ.ਸੀ.) ਪੇਸ਼ ਕਰੇਗਾ।
- ਵੇਰਵਿਆਂ ਦੀ ਸੋਧ ਸਬੰਧੀ ਬਿਨੈਕਾਰ (ਜੇਕਰ ਉਮਰ 18 ਸਾਲ ਤੋਂ ਵੱਧ ਹੈ। ਮਾਤਾ - ਪਿਤਾ ਵੱਲੋਂ ਬਾਕੀ ਬੱਚਿਆ ਦਾ ਵੇਰਵਾ ਪਹਿਲਾ ਦਰਜਾ ਮੈਜਿਸਟ੍ਰੇਟ ਤੋਂ ਤਸਦੀਕ ਹਲਫੀਆ ਬਿਆਨ ਵਿੱਚ ਦਿੱਤਾ ਜਾਵੇ ਅਤੇ ਹਲਫੀਆ ਬਿਆਨ ਵਿੱਚ ਬਿਨੈਕਾਰ ਵੱਲੋਂ ਇਹ ਵੀ ਦਰਜ ਕੀਤਾ ਜਾਵੇ ਕਿ ਉਹ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਵਿੱਚ ਨੌਕਰੀ ਕਰਦਾ ਹੈ ਜਾਂ ਨਹੀਂ ਅਤੇ ਉਸਦੇ ਵਿਰੁੱਧ ਕਿਸੇ ਅਦਾਲਤ ਵਿੱਚ ਕੋਈ ਕਰਟ ਕੇਸ ਨਹੀਂ ਚੱਲਦਾ ਅਤੇ ਨਾ ਹੀ ਕੋਈ ਕੇਸ ਦਰਜ ਹੈ।
► ਭੈਣ-ਭਰਾਵਾਂ ਦੇ ਜਨਮ ਜਾਂ ਯੋਗਤਾ ਸਰਟੀਫਿਕੇਟਾਂ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ।
► ਮਾਤਾ/ਪਿਤਾ ਨਾਵਾਂ ਦੇ ਸੋਧ ਦੇ ਕੇਸ ਵਿੱਚ ਅਸਲ ਜਨਮ ਸਰਟੀਫਿਕੇਟ ਦੇ ਆਧਾਰ ਤੇ ਉਸ ਪ੍ਰੀਖਿਆਰਥੀ ਦੇ ਨਾਮ ਦੀ ਸੋਧ ਕੀਤੀ ਜਾ ਸਕਦੀ ਹੈ, ਜਿਹੜੇ ਪ੍ਰੀਖਿਆਰਥੀ ਦਾ ਪੂਰਾ ਨਾਮ ਨਾ ਬਦਲਦਾ ਹੋਵੇ।
► ਸਕੂਲ ਦਾਖਲਾ ਖਾਰਜ ਰਜਿਸਟਰ ਤੇ ਕਟਿੰਗ ਨਾਲ ਵੇਰਵਿਆਂ ਦੀ ਸੋਧ ਜਨਮ ਸਰਟੀਫਿਕੇਟ ਦੇ ਆਧਾਰ ਤੇ ਦਾਖਲਾ ਖਾਰਜ ਰਜਿਸਟਰ ਤੇ ਦਰਜ ਕੀਤੀ ਜਾਵੇ। ਉਸਦਾ ਇੰਦਰਾਜ ਦਾਖਲਾ ਖਾਰਜ ਰਜਿਸਟਰ ਤੇ ਕੀਤਾ ਜਾਵੇ। ਐਸੋਸੀਏਟਡ ਅਤੇ ਐਫੀਲੀਏਟਡ ਸਕੂਲ ਤੋਂ ਪੜ੍ਹੇ ਪ੍ਰੀਖਿਆਰਥੀ ਅਸਲ ਰਿਕਾਰਡ ਦੀ ਕਾਪੀ ਸਬੰਧਤ ਸਕੂਲ ਮੁੱਖੀ ਤੋਂ ਹਸਤਾਖਰ ਕਰਵਾਉਣ ਉਪਰੰਤ ਸਬੰਧਤ ਜਿਲ੍ਹਾ ਮੈਨੇਜਰ ਤੋਂ ਤਸਦੀਕ ਹੋਵੇ। ਜੇਕਰ ਪ੍ਰੀਖਿਆਰਥੀ ਸਰਕਾਰੀ ਸਕੂਲ ਵਿੱਚ ਪੜ੍ਹਿਆ ਹੈ ਤਾਂ ਅਸਲ ਰਿਕਾਰਡ ਦੀ ਕਾਪੀ ਸਬੰਧਤ ਸਕੂਲ ਮੁੱਖੀ ਤੋਂ ਹਸਤਾਖਰ ਕਰਵਾਉਣ ਤੇ ਡੀ.ਈ.ਓ. ਤੋਂ ਪ੍ਰਤੀਸਤਾਖਰ ਕਰਵਾਏ ਜਾਣ ਅਤੇ ਜਿਲ੍ਹਾ ਮੈਨੇਜਰ ਨੂੰ ਚੈੱਕ ਕਰਵਾਉਣ ਉਪਰੰਤ ਤਸਦੀਕਸ਼ੁਦਾ ਕਾਪੀ ਨੱਥੀ ਕੀਤੀ ਜਾਵੇ।
ਨੋਟ- ਦਾਖਲਾ ਖਾਰਜ ਰਜਿਸਟਰ ਦੀ ਇਹ ਸ਼ਰਤ ਪ੍ਰਾਈਵੇਟ ਤੌਰ ਤੇ ਪੂਰੇ ਵਿਸ਼ਿਆ ਵਿੱਚ ਅਪੀਅਰ ਹੋਏ ਪ੍ਰੀਖਿਆਰਥੀਆਂ ਤੇ ਲਾਗੂ ਨਹੀਂ ਹੋਵੇਗੀ।
2.3 ਅਡਾਪਸ਼ਨ ਡੀਡ ਆਧਾਰਿਤ ਸੋਧਾਂ ਦੇ ਨਿਯਮ
ਦਸਤਾਵੇਜ਼ :-
► ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸਾਰੀਆਂ ਸ਼੍ਰੇਣੀਆਂ ਦੇ ਅਸਲ ਸਰਟੀਫਿਕੇਟ।
ਵਿਦਿਆਰਥੀ ਦੇ ਮਾਤਾ-ਪਿਤਾ ਦਾ ਨਾਮ ਅਡਾਪਸ਼ਨ ਡੀਡ (ਹਿੰਦੂ ਅਡਾਪਸ਼ਨ ਐਂਡ ਮੈਨਟੀਨੈਂਸ ਐਕਟ 1956) ਦੇ ਆਧਾਰ ਤੇ ਦਰਜ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਾਸ ਕੀਤੀਆਂ ਸਾਰੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ ਜਾਰੀ ਕੀਤੇ ਜਾ ਸਕਣਗੇ। ਇਹ ਸਰਟੀਫਿਕੇਟ ਜਾਰੀ ਕਰਨ ਸਮੇਂ ‘ਕੁਦਰਤੀ ਮਾਪਿਆਂ' ਦੀ ਬਜਾਏ ‘ਗੇਂਦ ਲੈਣ ਵਾਲੇ ਮਾਪਿਆਂ ਦਾ ਨਾਮ Training Manual for Civil Registration Functionaries in India ਵਿੱਚ ਦਰਜ ਉਪਬੰਧਾਂ/ਹਦਾਇਤਾਂ ਅਨੁਸਾਰ ਦਰਜ ਕੀਤਾ ਜਾ ਸਕੇਗਾ। ਅਡਾਪਸ਼ਨ ਡੀਡ ਦੀ ਅਸਲ ਕਾਪੀ ਦਿੱਤੀ ਜਾਵੇ।
ਨੌਕਰੀਸ਼ੁਦਾ ਬਿਨੈਕਾਰ ਆਪਣਾ ਬਿਨੈ-ਪੱਤਰ ਆਪਣੇ ਨਿਯੁਕਤੀਕਾਰ ਵੱਲੋਂ ਤਸਦੀਕ ਕਰਵਾਏਗਾ ਅਤੇ ਇਤਰਾਜਹੀਣਤਾ ਸਰਟੀਫਿਕੇਟ (ਐਨ.ਓ.ਸੀ.) ਪੇਸ਼ ਕਰੇਗਾ।
ਜਨਮ ਮਿਤੀ ਦਾ ਅਸਲ ਸਰਟੀਫਿਕੇਟ ਨੱਥੀ ਕੀਤਾ ਜਾਵੇ, ਜਿਸ ਵਿੱਚ ਅਡਾਪਟ ਕਰਨ ਵਾਲੇ ਮਾਤਾ-ਪਿਤਾ ਦਾ ਨਾਮ ਦਰਜ ਹੋਵੇ (ਸੋਧ ਉਪਰੰਤ ਅਸਲ ਸਰਟੀਫਿਕੇਟ ਵਾਪਸ ਨਹੀਂ ਕੀਤਾ ਜਾਵੇਗਾ)
► ਪਿਤਾ ਜਾਂ ਮਾਤਾ ਵੱਲੋਂ ਪਹਿਲਾ ਦਰਜਾ ਮੈਜਿਸਟ੍ਰੇਟ ਵੱਲੋਂ ਤਸਦੀਕ ਹਲਫੀਆ ਬਿਆਨ .
ਪੰਜਾਬ ਸਕੂਲ ਸਿੱਖਿਆ ਬੋਰਡ ਸਮੂਹ ਖੇਤਰੀ ਦਫਤਰਾਂ ਦੇ ਐਡਰੈਸ ਅਤੇ ਜਿਲ੍ਹਾ ਮੈਨੇਜਰ ਡਿਪਟੀ ਮੈਨੇਜਰ ਦੇ ਟੈਲੀਫੋਨ ਨੰਬਰ:-
PUNJAB SCHOOL EDUCATION BOARD ( PSEB) FAZILKA ADDRESS:
Name of Field No. Office : ਅਬੋਹਰ
Mobile : 94630-84414
Dy. Manager Sh./Smt. : 94630-84414
Email-address : dmfazilka@pseb.ac.in
ਜਿਲ੍ਹਾ ਮੈਨੇਜਰ ਖੇਤਰੀ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇੜੇ ਸਰਕਾਰੀ ਮਾਡਲ ਸੀਨੀ: ਸੈਕੰਡਰੀ ਲੜਕੇ) ਸਕੂਲ ਨਹਿਰੂ ਪਾਰਕ ਨੇੜੇ ਬੱਸ ਸਟੈਂਡ ਅਬੋਹਰ, (ਫਾਜਿਲਕਾ)
PUNJAB SCHOOL EDUCATION BOARD ( PSEB) AMRITSAR ADDRESS:
Name of Field No. Office : ਅਬੋਹਰ
Mobile : 94174-60881
Dy. Manager Sh./Smt. : 98156-05936
Email-address : dmamritsar@pseb.ac.in
ਜਿਲ੍ਹਾ ਮੈਨੇਜਰ, ਖੇਤਰੀ ਦਫਤਰ, ਗੋਲਡਨ ਐਵਨਿਯੁ, ਚਾਲੀ ਖੂਹ, ਰੋਡ ਅੰਮ੍ਰਿਤਸਰ।
PUNJAB SCHOOL EDUCATION BOARD ( PSEB) BATHINDA ADDRESS:
Name of Field No. Office : ਬਠਿੰਡਾ
Mobile : 98888-00113
Dy. Manager Sh./Smt. : 9417159165
Email-address : dmbathinda@pseb.ac.in
ਜਿਲ੍ਹਾ ਮੈਨੇਜਰ ਖੇਤਰੀ ਦਫਤਰ ਬਠਿੰਡਾ
ਜਿਲ੍ਹਾ ਮੈਨੇਜਰ ਖੇਤਰੀ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਸਿਵਲ ਸਟੇਸ਼ਨ, ਬਠਿੰਡਾ ।
PUNJAB SCHOOL EDUCATION BOARD ( PSEB) BATHINDA ADDRESS:
Name of Field No. Office : ਫਰੀਦਕੋਟ
Mobile : 98159-78464
Dy. Manager Sh./Smt. : 9872808712
Email-address : dmfaridkot@pseb.ac.in
ਜਿਲ੍ਹਾ ਮੈਨੇਜਰ ਖੇਤਰੀ ਦਫਤਰ ਫਰੀਦਕੋਟ
ਮੈਨੇਜਰ ਖੇਤਰੀ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਸੀ ਈ ੳ ਦਫਤਰ ਨੇੜੇ ਅਮਰ ਆਸ਼ਰਮ ਫਰੀਦਕੋਟ