PSEB CLASS 8 PUNJABI QUESTION PAPER 2024 ANSWER KEY

 PSEB CLASS 8 PUNJABI QUESTION PAPER 2024 ANSWER KEY 


 1. 05 ਅੰਕ ਸੁੰਦਰ ਲਿਖਾਈ ਲਈ ਨਿਰਧਾਰਤ ਕੀਤੇ ਗਏ ਹਨ। ਅੱਖਰਾਂ ਤੇ ਸ਼ਬਦਾਂ ਦਾ ਸਹੀ ਆਕਾਰ, ਸਪੱਸ਼ਟਤਾ, ਨਿਸ਼ਚਿਤ ਦੂਰੀ, ਲਿਖਣ ਵਿੱਚ ਇਕਸਾਰਤਾ, ਪ੍ਰਵਾਹਯੁਕਤ ਲੇਖਣ ਅਤੇ ਲਿਖਾਈ ਦੇ ਸਮੁੱਚੇ ਖੂਬਸੂਰਤ ਪ੍ਰਭਾਵ ਦੇ ਆਧਾਰ 'ਤੇ ਪਰੀਖਿਅਕ ਸੰਬੰਧਿਤ ਪਰੀਖਿਆਰਥੀ ਦੀ ਲਿਖਾਈ ਦਾ ਮੁਲਾਂਕਣ ਕਰੇਗਾ।

2.ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ: 5 x1=5

ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ 'ਤੇ ਬੈਠਣ ਉਪਰੰਤ ਬਹੁਤ ਸਾਰੀ ਰਚਨਾ ਕੀਤੀ। ਨਾਨਾ ਗੁਰੂ ਅਮਰਦਾਸ ਜੀ ਦਾ ਦਿੱਤਾ ਵਰ 'ਦੋਹਿਤਾ ਬਾਣੀ ਕਾ ਬੋਹਿਥਾ' ਬਿਲਕੁਲ ਸੱਚ ਸਿੱਧ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ 5894 ਸ਼ਬਦਾਂ ਵਿਚੋਂ 2218 ਸ਼ਬਦ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹੀ ਰਚਨਾ ਹਨ। ਉਹਨਾਂ ਦੀ ਬਾਣੀ ਦਾ ਪ੍ਰਮੁੱਖ ਵਿਸ਼ਾ ਰੱਬੀ ਪ੍ਰੇਮ-ਪਿਆਰ, ਭਗਤੀ, ਸਿਮਰਨ ਤੇ ਡੂੰਘੀ ਜੀਵਨ-ਜਾਂਚ ਵਾਲਾ ਹੈ। 'ਸੁਖਮਨੀ ਸਾਹਿਬ' ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ। ਇਸ ਵਿੱਚ ਬਹੁਤ ਸਰਲ ਢੰਗ ਨਾਲ ਨਾਮ-ਸਿਮਰਨ, ਸੰਤ, ਭਗਤ, ਬ੍ਰਹਮਗਿਆਨੀ ਜੀਵਨ-ਜੁਗਤ ਆਦਿ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹੋਏ ਹਨ। ਉਸ ਸਮੇਂ ਪ੍ਰਚੱਲਿਤ ਸੰਤ-ਭਾਸ਼ਾ, ਬ੍ਰਿਜ-ਭਾਸ਼ਾ, ਰੇਖ਼ਤਾ, ਹਿੰਦੁਸਤਾਨੀ, ਗਾਥਾ, ਸਹਸਕ੍ਰਿਤੀ, ਪੰਜਾਬੀ ਤੇ ਲਹਿੰਦੀ ਸਭ ਵੰਨਗੀਆਂ ਦੀਆਂ ਭਾਸ਼ਾਵਾਂ ਵਿੱਚ ਆਪ ਦੀ ਰਚਨਾ ਮਿਲਦੀ ਹੈ। ਆਪ ਨੇ 30 ਰਾਗਾਂ ਵਿੱਚ ਬਾਣੀ ਰਚੀ। ਆਪ ਸੰਗੀਤ ਤੇ ਰਾਗਾਂ ਦੀ ਪੂਰੀ ਮੁਹਾਰਤ ਰੱਖਦੇ ਸਨ। ਸਰੰਦਾ ਉਹਨਾਂ ਦਾ ਮਨਪਸੰਦ ਸਾਜ਼ ਸੀ।


(1) · ਸ਼੍ਰੀ ਗੁਰੂ ਅਮਰਦਾਸ ਜੀ ਨੇ 'ਦੋਹਿਤਾ ਬਾਣੀ ਕਾ ਬੋਹਿਥਾ' ਸ਼ਬਦ ਕਿਸ ਨੂੰ ਕਹੇ ?

  • (ੳ) ਗੁਰੂ ਨਾਨਕ ਦੇਵ ਜੀ
  • (ਅ) ਗੁਰੂ ਅੰਗਦ ਦੇਵ ਜੀ
  • (ੲ) ਗੁਰੂ ਅਰਜਨ ਦੇਵ ਜੀ ✅
  • (ਸ) ਭਾਈ ਗੁਰਦਾਸ ਜੀ।

(2) ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ?


  • (ੳ) 2218✅
  • (ਅ) 2231
  • (ੲ) 2229
  • (ਸ) 2264
(3) ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ?

  • (ੳ) ਜਪੁਜੀ ਸਾਹਿਬ
  • (ਅ) ਸੁਖਮਨੀ ਸਾਹਿਬ ✅
  • (ੲ) ਜਾਪੁ ਸਾਹਿਬ
  • (ਸ) ਚੌਪਈ ਸਾਹਿਬ

(4) ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ?

  • (ੳ)  29
  • (ਅ) 30 ✅
  • (ਇ) 19
  • (ਸ) 18

(5) ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਮਨਪਸੰਦ ਸਾਜ਼ ਕਿਹੜਾ ਹੈ?

  • (ੳ) ਹਰਮੋਨੀਅਮ
  • (ਅ) ਸਰੰਦਾ ✅
  • (ੲ) ਤਬਲਾ
  • (ਸ) ਸਾਰੰਗੀ

3. ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ : 5x1=5

ਡਾ. ਮਹਿੰਦਰ ਸਿੰਘ ਰੰਧਾਵਾ ਜੀ ਮਿਹਨਤ ਦੇ ਕਦਰਦਾਨ ਸਨ । ਉਹਨਾਂ ਨੂੰ ਅਹਿਸਾਸ ਸੀ ਕਿ ਪੰਜਾਬ ਦਾ ਜ਼ਿਮੀਦਾਰ ਮਿਹਨਤ ਬਹੁਤ ਕਰਦਾ ਹੈ ਪਰ ਉਸ ਦੇ ਪੱਲੇ ਕੁੱਝ ਨਹੀਂ ਪੈਂਦਾ। ਰੰਧਾਵਾ ਜੀ ਦਾ ਇਹ ਕਹਿਣਾ ਸੱਚ ਸੀ ਕਿ ਪੰਜਾਬ ਵਿੱਚ ਖੁਸ਼ਹਾਲੀ ਤਾਂ ਹੀ ਆਵੇਗੀ ਜੇ ਇਸ ਦਾ ਜ਼ਿਮੀਦਾਰ ਖ਼ੁਸ਼ਹਾਲ ਹੋਵੇਗਾ। ਜਿੰਨੀ ਦੇਰ ਡਾ. ਮਹਿੰਦਰ ਸਿੰਘ ਰੰਧਾਵਾ ਖੇਤੀ-ਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ- ਚਾਂਸਲਰ ਰਹੇ, ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਭਰਪੂਰ ਸੇਵਾ ਕੀਤੀ। ਖੇਤਾਂ ਨੂੰ ਵਾਹੁਣ ਦੇ ਵਿਗਿਆਨਿਕ ਢੰਗ, ਬੀਜਣ ਦੇ ਵਿਗਿਆਨਿਕ ਢੰਗ, ਫ਼ਸਲਾਂ ਨੂੰ ਖ਼ਾਦਾਂ ਪਾਉਣ ਤੇ ਕੀੜਿਆਂ ਤੋਂ ਬਚਾਉਣ ਲਈ ਕੀੜੇ-ਮਾਰ ਦਵਾਈਆਂ ਛਿੜਕਣ ਦੇ ਢੰਗ ਦੱਸਣ ਲਈ ਯੂਨੀਵਰਸਿਟੀ ਵਿੱਚ ਇੱਕ ਵਿਭਾਗ ਕਾਇਮ ਕੀਤਾ। ਇਹ ਵਿਭਾਗ ਫ਼ਸਲਾਂ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਵਾਲਾ ਸਾਹਿਤ ਛਾਪ ਕੇ ਕਿਸਾਨਾਂ ਵਿੱਚ ਮੁਫ਼ਤ ਵੰਡਦਾ ਹੈ। ਡਾ. ਮਹਿੰਦਰ ਸਿੰਘ ਰੰਧਾਵਾ ਜੀ ਦੀਆਂ ਕੋਸ਼ਸ਼ਾਂ ਨਾਲ ਹੀ ਹੁਣ ਤੱਕ ਖੇਤੀ-ਬਾੜੀ ਦੇ ਮਾਹਰ 'ਕਿਸਾਨ-ਮੇਲੇ' ਲਾ ਕੇ ਜ਼ਿਮੀਦਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਮਲੀ ਰੂਪ ਵਿੱਚ ਹਾਜ਼ਰ ਹੁੰਦੇ ਹਨ। ਜ਼ਿਮੀਦਾਰ ਦੀ ਆਮਦਨ ਵਧਾਉਣ ਲਈ ਖੇਤੀ-ਬਾੜੀ ਦੇ ਨਾਲ- ਨਾਲ ਸਹਾਇਕ ਕਿੱਤਿਆਂ ਦੀ ਸਿਖਲਾਈ ਵੀ ਮੁਫ਼ਤ ਦਿੱਤੀ ਜਾਂਦੀ ਹੈ।

(1) ਡਾ. ਮਹਿੰਦਰ ਸਿੰਘ ਰੰਧਾਵਾ ਜੀ ਕਿਸ ਦੇ ਕਦਰਦਾਨ ਸਨ?

  • (ੳ) ਕੰਮਚੋਰ
  • (ੲ) ਇਮਾਨਦਾਰ ਦੇ
  • (ਅ) ਚੋਰ ਦੇ
  • (ਸ) ਮਿਹਨਤ ਦੇ ✅

2) ਕਿੱਥੋਂ ਦਾ ਜ਼ਿਮੀਦਾਰ ਮਿਹਨਤ ਬਹੁਤ ਕਰਦਾ ਹੈ?

  • (ੳ) ਨੇਪਾਲ ਦਾ
  • (ਅ) ਲੱਦਾਖ ਦਾ
  • (ੲ) ਪੰਜਾਬ ਦਾ✅
  • (ਸ) ਅੰਡੇਮਾਨ ਦਾ

(3) ਪੰਜਾਬ ਵਿੱਚ ਖ਼ੁਸ਼ਹਾਲੀ ਕਿਸ ਤਰ੍ਹਾਂ ਆਵੇਗੀ?

  • (ੳ) ਜੇਕਰ ਪੰਜਾਬ ਦਾ ਕਿਸਾਨ ਮਿਹਨਤੀ ਨਾ ਹੋਵੇਗਾ
  • (ਅ) ਜੇਕਰ ਪੰਜਾਬ ਦਾ ਕਿਸਾਨ ਗ਼ਰੀਬ ਹੋਵੇਗਾ
  • (ੲ) ਜੇਕਰ ਪੰਜਾਬ ਦਾ ਕਿਸਾਨ ਕੰਮਚੋਰ ਹੋਵੇਗਾ
  • (ਸ) ਜੇਕਰ ਪੰਜਾਬ ਦਾ ਜ਼ਿਮੀਦਾਰ ਖ਼ੁਸ਼ਹਾਲ ਹੋਵੇਗਾ✅


(4) ਡਾ. ਮਹਿੰਦਰ ਸਿੰਘ ਰੰਧਾਵਾ ਕਿਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਰਹੇ?

  • (ੳ) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
  • (ਅ) ਪੰਜਾਬੀ ਯੂਨੀਵਰਸਿਟੀ, ਪਟਿਆਲਾ
  • (ੲ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
  • (ਸ) ਖੇਤੀ-ਬਾੜੀ ਯੂਨੀਵਰਸਿਟੀ, ਲੁਧਿਆਣਾ✅


(5) ਡਾ. ਮਹਿੰਦਰ ਸਿੰਘ ਰੰਧਾਵਾ ਨੇ ਕਿਸ ਕੰਮ ਲਈ ਯੂਨੀਵਰਸਿਟੀ ਵਿੱਚ ਵਿਭਾਗ ਸਥਾਪਿਤ ਕੀਤਾ ?

  • (ੳ) ਖੇਤਾਂ ਨੂੰ ਵਾਹੁਣ ਦੇ ਵਿਗਿਆਨਿਕ ਢੰਗਾਂ ਲਈ
  • (ਅ) ਬੀਜਣ ਦੇ ਵਿਗਿਆਨਿਕ ਢੰਗਾਂ ਲਈ
  • (ੲ) ਫ਼ਸਲਾਂ ਨੂੰ ਖ਼ਾਦਾਂ ਪਾਉਣ ਦੇ ਢੰਗ ਦੱਸਣ ਲਈ
  • (ਸ) ਉਪਰੋਕਤ ਸਾਰੇ✅


4. ਉਪਰੋਕਤ ਪੈਰਿਆਂ ਵਿੱਚੋਂ ਇੱਕ ਨਾਂਵ ਅਤੇ ਇੱਕ ਕਿਰਿਆ ਸ਼ਬਦ ਚੁਣ ਕੇ ਲਿਖੋ। 2x1=2

Answer; 

  • ਇੱਕ ਨਾਂਵ :- ਪੰਜਾਬ 
  • ਕਿਰਿਆ : ਜਾਂਦੀ 

5. ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ :

(1) ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਪੜਨਾਂਵ ਸ਼ਬਦ ਚੁਣੋ।

  • (ੳ) ਲੁਧਿਆਣਾ
  • (ੲ) ਪੰਜਾਬ
  • (ਅ) ਯੂਨੀਵਰਸਿਟੀ
  • (ਸ) ਉਹਨਾਂ✅
(2) ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਕਿਰਿਆ ਸ਼ਬਦ ਚੁਣੋ।

  • (ੳ) ਰੰਧਾਵਾ
  • (ਅ) ਜ਼ਿਮੀਦਾਰ
  • (ਇ) ਨੂੰ 
  • (ਸ) ਜਾਂਦੀ✅

(3) ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਭਾਵਵਾਚਕ ਨਾਂਵ ਸ਼ਬਦ ਚੁਣੋ।

  • (ੳ) ਭਾਸ਼ਾ
  • (ਅ) ਸਰਦਾ
  • (ੲ) ਫ਼ਸਲ
  • (ਸ) ਖ਼ੁਸ਼ਹਾਲ✅

6. ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖੇ ਵਿਸ਼ਰਾਮ ਚਿੰਨ੍ਹ ਲੱਭ ਕੇ ਲਿਖੋ . 4x2=8

  • (1) ਡੰਡੀ :- (।)
  • (2) ਕਾਮਾ :- (,) 
  • (3) ਪ੍ਰਸ਼ਨ-ਚਿੰਨ੍ਹ :-(?)
  • (4) ਵਿਸਮਕ-ਚਿੰਨ੍ਹ :- (!)



7. ਉਪਰੋਕਤ ਪੈਰਿਆਂ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :4x1=4

  • ਨਾਨਾ :- ਨਾਨੀ
  • ਇਹਨਾਂ : ਉਹਨਾਂ
  • ਸੱਚ: ਝੂਠ 
  • ਪਿਆਰ : ਨਫ਼ਰਤ

ਭਾਗ - ਅ

8. ਹੇਠ ਲਿਖੀਆਂ ਕਾਵਿ-ਸਤਰਾਂ ਦਾ ਭਾਵ ਸ਼ਪਸ਼ਟ ਕਰੋ :

ਜੈ ਭਾਰਤ, ਜੈ ਭਾਰਤ ਮਾਤਾ,

ਲਹੂਆਂ ਦੇ ਸੰਗ ਲਿਖੀ ਗਈ ਹੈ,

ਅਣਖ ਤੇਰੀ ਦੀ ਲੰਮੀ ਗਾਥਾ।

ਜੇ ਭਾਰਤ, ਜੈ ਭਾਰਤ ਮਾਤਾ।





Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

KHEDAN WATAN PUNJAB DIYAN 2024 : OFFICIAL WEBSITE, LINK FOR REGISTRATION, IMPORTANT DATES // PUNJAB KHED MELA 2024

29-8-2024 [ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਐਡੀਸ਼ਨ ਦੇ ਉਦਘਾਟਨ ਦੌਰਾਨ।  [Live] CM Bhagwant Mann during i...

RECENT UPDATES

Trends