NEW VOTER CARD ONLINE FREE: ਗੁਮ ਹੋ ਗਿਆ, ਖਰਾਬ ਹੋ ਗਿਆ, ਪਾਓ ਮੁਫ਼ਤ ਵਿੱਚ ਨਵਾਂ ਵੋਟਰ ਕਾਰਡ, ਮੁਫ਼ਤ ਕਰੋ ਅਪਲਾਈ


NEW VOTER CARD ONLINE FREE: ਗੁਮ ਹੋ ਗਿਆ, ਖਰਾਬ ਹੋ ਗਿਆ, ਪਾਓ ਮੁਫ਼ਤ ਵਿੱਚ ਨਵਾਂ ਵੋਟਰ ਕਾਰਡ, ਮੁਫ਼ਤ ਕਰੋ ਅਪਲਾਈ 

ਲੋਕ ਸਭਾ ਚੋਣਾਂ 2024 ਦਾ ਐਲਾਨ ਹੋ ਚੁੱਕਾ ਹੈ  ਇਹਨਾਂ ਚੋਣਾਂ ਵਿੱਚ ਵੋਟਾਂ ਪਾਉਣ ਲਈ ਵੋਟਰ ਕਾਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵੋਟਰ ਕਾਰਡ ਦੀ ਵਰਤੋਂ ਹੋਰ ਵੀ ਬਹੁਤੇ ਆਨਲਾਈਨ ਅਤੇ ਆਫਲਾਈਨ ਦਸਤਾਵੇਜ ਵਜੋਂ ਕੀਤੀ ਜਾਂਦੀ ਹੈ ਪਰੰਤੂ ਕਈ ਵਾਰ ਵੋਟਰ ਕਾਰਡ ਗੁੰਮ ਹੋ ਜਾਣ ਜਾਂ ਫੱਟ ਜਾਣ ਜਾਂ ਫਿਰ ਪੁਰਾਣਾ ਹੋ ਜਾ ਹੋ ਜਾਣ ਕਾਰਨ ਬਹੁਤੇ ਲੋਕਾਂ ਨੂੰ ਸਮੱਸਿਆ ਆਉਂਦੀ ਹੈ । 

ਜੇਕਰ ਤੁਹਾਡਾ ਵੀ ਵੋਟਰ ਕਾਰਡ ਗੁੰਮ ਹੋ ਗਿਆ ਹੈ, ਫ਼ਟ  ਗਿਆ ਹੈ ਜਾਂ ਪੁਰਾਣਾ ਹੋ ਗਿਆ ਹੈ ਤਾਂ ਤੁਸੀਂ ਹੇਠਾਂ ਦਿੱਤੇ ਸਟੈਪਾਂ ਰਾਹੀਂ ਨਵਾਂ ਵੋਟਰ ਕਾਰਡ ਮੰਗਵਾ ਸਕਦੇ ਹਨ ਭਾਰਤ ਚੋਣ ਕਮਿਸ਼ਨ ਵੱਲੋਂ ਇਹ ਸੁਵਿਧਾ ਬਿਲਕੁਲ ਫਰੀ ਦਿੱਤੀ ਜਾ ਰਹੀ ਹੈ ਤੁਸੀਂ ਆਪਣੇ ਮੋਬਾਈਲ ਫੋਨ ਰਾਹੀਂ ਜਾਂ ਲੈਪਟਾਪ ਤੇ ਆਨਲਾਈਨ ਵੋਟਰ ਕਾਰਡ ਮੰਗਵਾ ਸਕਦੇ ਹਨ।

  • ਸਭ ਤੋਂ ਪਹਿਲਾਂ ਹੇਠਾਂ ਦੇ ਉੱਤੇ ਲਿੰਕ ਤੇ ਕਲਿੱਕ ਕਰੋ ਇਹ ਭਾਰਤ ਚੋਣ ਕਮਿਸ਼ਨ ਦੀ ਆਫਿਸ਼ੀਅਲ ਵੈੱਬਸਾਈਟ ਹੈ। https://voters.eci.gov.in/login 
  • ਇਸ ਵੈਬਸਾਈਟ ਤੇ ਲੋਗਇਨ ਕਰਨ ਦੇ ਤਿੰਨ ਤਰੀਕੇ ਹਨ।  ਜੇਕਰ ਤੁਸੀਂ ਪਹਿਲਾਂ ਹੀ ਸਾਈਨ ਅਪ ਕਰ ਚੁੱਕੇ ਹਨ ਤਾਂ ਆਪਣਾ ਵੋਟਰ ਕਾਰਡ,  ਮੋਬਾਈਲ ਨੰਬਰ ਜਾਂ ਈਮੇਲ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੋਗਇਨ ਕਰੋ।
  • ਜੇਕਰ ਸਾਈਨ ਅਪ ਨਹੀਂ ਕੀਤਾ ਗਿਆ ਹੈ ਤਾਂ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਨੰਬਰ ਨਾਲ ਸਾਈਨ ਅਪ ਕਰੋ।
  • ਸਾਈਨ ਅਪ ਕਰਨ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਜਾਂ ਵੋਟਰ ਕਾਰਡ ਨੰਬਰ,  ਪਾਸਵਰਡ ਅਤੇ ਕੈਪਚਾ ਭਰਨ ਉਪਰੰਤ ਰਿਕਸਟ ਓਟੀਪੀ ( Request OTP ) ਬਟਨ ਤੇ ਕਲਿੱਕ ਕਰੋ
  • ਇਸ ਤਰ੍ਹਾਂ ਸਾਈਨ ਇਨ ਕਰਨ ਤੋਂ ਬਾਅਦ ਫਾਰਮ ਨੰਬਰ 8 Form 8  ਤੇ ਕਲਿੱਕ ਕਰੋ।

  • ਕਲਿੱਕ ਕਰਨ ਉਪਰੰਤ ਨਵੀਂ ਵਿੰਡੋ ਓਪਨ ਹੋਣ ਤੇ ਸੈਲਫ ਜਾਂ ਅਦਰ ਇਲੈਕਟਰ ਦੀ ਆਪਸ਼ਨ ਤੇ ਕਲਿੱਕ ਕਰੋ ਆਪਣਾ ਵੋਟਰ ਕਾਰਡ ਨੰਬਰ ਭਰੋ ਅਤੇ ਓਕੇ ਬਟਨ ਤੇ ਕਲਿੱਕ ਕਰੋ। (ਆਪਣੇ ਮੋਬਾਈਲ ਫੋਨ ਨੂੰ ਲੈਂਡਸਕੇਪ ਮੋਡ ਵਿੱਚ ਰੱਖੋ)


  • ਇਸ ਉਪਰੰਤ ਤੁਹਾਡੇ ਆਧਾਰ ਕਾਰਡ ਦੇ ਬਿਰਵੇ ਤੁਹਾਡੇ ਸਾਹਮਣੇ ਓਪਨ ਹੋ ਜਾਣਗੇ ਆਪਣੇ ਬਿਰ ਵਿੱਚ ਚੈੱਕ ਕਰਨ ਨੂੰ ਉਪਰੰਤ ਓਕੇ ਬਟਨ ਤੇ ਕਲਿੱਕ ਕਰੋ।


  • ਇਸ ਇਸ ਉਪਰੰਤ ਇਸੂ ਆਫ ਰਿਪਲੇਸਮੈਂਟ ਵੋਟਰ ਕਾਰਡ ਆਪਸ਼ਨ ਤੇ ਕਲਿੱਕ ਕਰੋ 

  • ਇਸ ਉਪਰੰਤ ਆਪਸ਼ਨ A ਅਤੇ B ਤੇ Next Button ਤੇ ਕਲਿੱਕ ਕਰੋ। ਆਪਸ਼ਨ C ਤੇ  Issue of Replacement without correction ਅਤੇ ਆਪਸ਼ਨ D ਤੇ ਕੋਈ ਵੀ ਆਪਸ਼ਨ ਤੇ ਕਲਿੱਕ ਕਰੋ।ਕੈਪਚਾ ਭਰੋ ਅਤੇ submit Button ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਤੁਹਾਡੇ ਵੋਟਰ ਦੇ ਵੇਰਵੇ ਸਕਰੀਨ ਤੇ ਆ ਜਾਣਗੇ, ਵੇਰਵੇ ਚੈੱਕ ਕਰਨ ਉਪਰੰਤ SUBMIT button ਤੇ ਕਲਿੱਕ ਕਰੋ।
  • ਕੁਝ ਹੀ ਦਿਨਾਂ ਬਾਅਦ, ਤੁਹਾਡਾ ਨਵਾਂ ਵੋਟਰ ਕਾਰਡ ਤੁਹਾਡੇ ਘਰ ਆ ਜਾਵੇਗਾ।
  • PSEB 5TH RESULT 2023 RESULT LINK ACTIVE 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends