LOK SABHA ELECTION 2024: ਅਧਿਆਪਕਾਂ ਨੂੰ ਵਿਭਾਗੀ ਡਿਊਟੀਆਂ/ ਮਿਸ਼ਨ ਸਮਰੱਥ ਤੋਂ ਤੁਰੰਤ ਰਿਲੀਵ ਕਰ , ਚੋਣ ਡਿਊਟੀਆਂ ਤੇ ਹਾਜ਼ਰ ਹੋਣ ਦੇ ਹੁਕਮ
ਕਪੂਰਥਲਾ, 18 ਮਾਰਚ 2024 ( PBJOBSOFTODAY)
ਲੋਕ ਸਭਾ ਚੋਣਾਂ -2024 ਦੇ ਸਬੰਧ ਵਿੱਚ ਬਤੌਰ ਸੁਪਰਵਾਈਜਰ, ਬੀ.ਐਲ.ਓ. ਅਤੇ ਹੋਰ ਚੋਣ ਅਮਲੇ ਨੂੰ ਉਹਨਾਂ ਦੀ ਵਿਭਾਗੀ ਡਿਊਟੀ, ਪ੍ਰੀਖਿਆਵਾਂ ਅਤੇ ਮਿਸ਼ਨ ਸਮਰੱਥ ਵਿੱਚ ਲੱਗੀਆਂ ਡਿਊਟੀਆਂ ਤੋਂ ਛੋਟ ਦੇਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਦਫਤਰ ਉਪ ਮੰਡਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਵੱਲੋਂ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ/ਪ੍ਰਾਇਮਰੀ), ਕਪੂਰਥਲਾ ਨੂੰ ਲਿਖਿਆ ਗਿਆ ਹੈ ਕਿ ਲੋਕ ਸਭਾ ਚੋਣਾਂ 2024 ਦਾ ਐਲਾਨ ਹੋ ਚੁੱਕਾ ਹੈ।
ਇਸ ਲਈ ਚੋਣਾਂ ਦੇ ਕੰਮ ਦੀ ਅਹਿਮੀਅਤ ਨੂੰ ਸਮਝਦੇ ਹੋਏ ਚੋਣ ਹਲਕਾ 028 ਸੁਲਤਾਨਪੁਰ ਲੋਧੀ ਵਿੱਚ ਲੱਗੇ ਹੋਏ ਚੋਣ ਅਮਲੇ ਜੋ ਬਤੌਰ ਸੁਪਰਵਾਈਜਰ, ਅਸਿਸਟੈਂਟ ਸੁਪਰਵਾਈਜਰ, ਬੀ.ਐਲ.ਓਜ. ਮਾਸਟਰ ਟਰੇਨਰਜ ਅਤੇ ਹੋਰ ਕਰਮਚਾਰੀ ਜੋ ਚੋਣਾਂ ਦਾ ਕੰਮ ਕਰ ਰਹੇ ਹਨ ਉਹਨਾਂ ਨੂੰ ਉਹਨਾਂ ਦੀ ਵਿਭਾਗੀ ਡਿਊਟੀ, ਪ੍ਰੀਖਿਆਵਾਂ ਸਬੰਧੀ ਡਿਊਟੀ ਅਤੇ ਮਿਸ਼ਨ ਸਮਰੱਥ ਵਿੱਚ ਬਤੌਰ ਟਰੇਨਰ ਤੋਂ ਤੁਰੰਤ ਫਾਰਗ ਕੀਤਾ ਜਾਵੇ ਤਾਂ ਜੋ ਚੋਣਾਂ ਦੇ ਕੰਮ ਨੂੰ ਨਿਰਵਿਘਨ ਚਲਾਇਆ ਜਾ ਸਕੇ।