*ਸਪੇਨੀ ਲੜਕੀ ਨਾਲ ਗੈਂਗ ਰੈਪ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ*
ਗੜਸ਼ੰਕਰ,3 ਮਾਰਚ ( ) ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ,ਕਿਰਤੀ ਕਿਸਾਨ ਯੂਨੀਅਨ,ਜੀਵਨ ਜਾਗ੍ਰਿਤੀ ਮੰਚ ਅਤੇ ਦੁਆਬਾ ਸਾਹਿਤ ਸਭਾ ਵੱਲੋਂ ਪਿਛਲੇ ਦਿਨੀ ਭਾਰਤ ਵਿੱਚ ਸਫਰ ਕਰਨ ਆਏ ਸਪੇਨੀ ਜੋੜੇ ਨਾਲ ਬਦਸਲੂਕੀ ਕਰਕੇ ਕੁੱਟਮਾਰ ਕਰਨ ਅਤੇ ਸਪੇਨੀ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।
ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਵੱਖ-ਵੱਖ ਜਥੇਬੰਦੀਆਂ ਡੀਟੀਐਫ ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ, ਕਿਰਤ ਕਿਸਾਨ ਯੂਨੀਅਨ ਦੇ ਸੂਬਾ ਆਗੂ ਕਾਮਰੇਡ ਹਰਮੇਸ਼ ਢੇਸੀ, ਜੀਵਨ ਜਾਗ੍ਰਿਤੀ ਮੰਚ ਦੇ ਪ੍ਰਧਾਨ ਪ੍ਰਿੰਸੀਪਲ ਡਾ ਬਿੱਕਰ ਸਿੰਘ ਅਤੇ ਦੁਆਬਾ ਸਾਹਿਤ ਸਭਾ ਦੇ ਜਨਰਲ ਸਕੱਤਰ ਪਵਨ ਕੁਮਾਰ ਭੱਮੀਆ ਨੇ ਕਿਹਾ ਕਿ ਸਪੇਨੀ ਜੋੜਾ ਜੋ ਪੂਰੀ ਦੁਨੀਆ ਵਿੱਚ ਮੋਟਰਸਾਈਕਲ ਤੇ ਵੱਖ ਵੱਖ ਦੇਸ਼ਾਂ ਵਿੱਚ ਸਫਰ ਕਰਦਿਆਂ ਹੋਇਆਂ ਭਾਰਤ ਪਹੁੰਚਿਆ ਹੋਇਆ ਹੈ।
ਜਦੋਂ ਇਹ ਜੋੜਾ ਝਾਰਖੰਡ ਵਿੱਚ ਰਾਤ ਬਿਤਾ ਰਿਹਾ ਸੀ ਤਾਂ ਉੱਥੇ ਗੁੰਡਿਆਂ ਵੱਲੋਂ ਇਸ ਜੋੜੇ ਦੀ ਕੁੱਟਮਾਰ ਕਰਨ ਤੋਂ ਬਾਅਦ ਸਪੇਨੀ ਔਰਤ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਜੋ ਕਿ ਕਿਸੇ ਵੀ ਸਭਿਅਕ ਸਮਾਜ ਅਤੇ ਲੋਕਤੰਤਰੀ ਦੇਸ਼ 'ਤੇ ਵੱਡਾ ਕਲੰਕ ਹੈ ਉਹਨਾਂ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਲਗਾਤਾਰ ਪਿਛਲੇ ਇਕ ਦਹਾਕੇ ਤੋਂ ਦੇਸ਼ ਦੇ ਵਿੱਚ ਫਿਰਕੂ ਅਤੇ ਔਰਤ ਵਿਰੋਧੀ ਮਾਹੌਲ ਬਣਾ ਕੇ ਅਤੇ ਇਹੋ ਜਿਹਾ ਅਨਸਰਾਂ ਦੀ ਲਗਾਤਾਰ ਸਰਕਾਰੀ ਦਰਬਾਰੇ ਪੁਸ਼ਤ ਪਨਾਹੀ ਕਰਨ ਕਰਕੇ ਇਹੋ ਜਿਹੇ ਘਨੌਣੇ ਕਾਂਡ ਲਗਾਤਾਰ ਵਾਪਰ ਰਹੇ ਹਨ ਅਤੇ ਦੇਸ਼ ਦਾ ਨਾਂ ਪੂਰੀ ਦੁਨੀਆ ਪੱਧਰ ਤੇ ਕਲੰਕਤ ਹੁੰਦਾ ਹੈ ਉਹਨਾਂ ਇਹਨਾਂ ਬਲਾਤਕਾਰੀ ਦੋਸ਼ੀਆਂ ਖਿਲਾਫ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ।