ਵੱਡੀ ਖੱਬਰ: ਉੱਤਰ ਪੱਤਰੀਆਂ ਨੂੰ ਸ਼ੋਸ਼ਲ ਮੀਡੀਆ ਤੇ ਵਾਇਰਲ ਕਰਨ ਤੇ ਸਿੱਖਿਆ ਵਿਭਾਗ ਵੱਲੋਂ ਸਖ਼ਤ ਹਦਾਇਤਾਂ
ਚੰਡੀਗੜ੍ਹ, 1 ਮਾਰਚ 2024 ( PBJOBSOFTODAY)
Punjab School Education Board Warns Against Sharing Exam Content on Social Media
The Punjab School Education Board (PSEB) has issued a warning to its employees against sharing exam content on social media. The warning comes after the PSEB received reports that some teachers were sharing photos of answer sheets on WhatsApp groups and social media.
The PSEB has said that sharing exam content is a violation of the board's confidentiality rules and can lead to disciplinary action. The board has also asked teachers to report any instances of exam content being shared to the board's assistant secretary (confidential)..
The PSEB's warning comes amid growing concerns about the misuse of social media.
ਸਿੱਖਿਆ ਬੋਰਡ ਵੱਲੋਂ ਉੱਤਰ ਪੱਤਰੀਆਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਸਬੰਧੀ ਸਖ਼ਤ ਹਦਾਇਤਾਂ ਕੀਤੀਆਂ ਹਨ। ਸਿੱਖਿਆ ਬੋਰਡ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਾਰਕਿੰਗ ਦੌਰਾਨ ਕਈ ਵਾਰ ਜਿੰਨ੍ਹਾਂ ਪ੍ਰੀਖਿਆਰਥੀਆਂ ਨੂੰ ਪੰਜਾਬੀ ਘੱਟ ਲਿਖਣੀ ਆਉਂਦੀ ਹੈ ਅਤੇ ਉਨ੍ਹਾਂ ਵੱਲੋਂ ਕੁੱਝ ਗਲਤ ਲਿਖ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਵੱਲੋਂ ਕਈ ਵਾਰ ਹਾਸੇ ਵਾਲੀ ਗੱਲ ਪੇਪਰ ਵਿੱਚ ਲਿੱਖ ਦਿੱਤੀ ਜਾਂਦੀ ਹੈ। ਜਿਸ ਦਾ ਮਜ਼ਾਕ ਦੇ ਰੂਪ ਵਿੱਚ ਜਾਂ ਕਈ ਵਾਰ ਅਣਜਾਣੇ ਵਿੱਚ ਸਾਡੇ ਅਧਿਆਪਕਾਂ ਵੱਲੋਂ ਉਸ ਉੱਤਰ ਪੱਤਰੀ ਜਾਂ ਉਸ ਲਿਖਤੀ ਅੰਸ਼ ਨੂੰ ਵਟਸ ਐਪ ਗਰੁੱਪਾਂ ਰਾਹੀਂ ਜਾਂ ਸ਼ੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਨੂੰ ਭੇਜ ਦਿੱਤਾ ਜਾਂਦਾ ਹੈ ਅਤੇ ਜਿਸ ਉਪਰੰਤ ਕਈ ਇਹ ਸ਼ਰਾਰਤੀ ਅਨਸਰਾਂ ਰਾਹੀਂ ਸਮਾਜ ਵਿੱਚ ਫੈਲਦਾ ਹੈ ਅਤੇ ਸਾਡੇ ਸਿੱਖਿਆ ਪ੍ਰਤੀ ਗਲਤ ਸੁਨੇਹਾ ਜਾਂਦਾ ਹੈ।
ਉਕਤ ਦੀ ਲੋਅ ਵਿੱਚ ਬੋਰਡ ਪ੍ਰੀਖਿਆਵਾਂ ਦੀ ਪਵਿੱਤਰਤਾ ਅਤੇ ਗੁਪਤਤਾ ਨੂੰ ਕਾਇਮ ਰੱਖਣ ਦੇ ਮੱਦੇ ਨਜ਼ਰ ਸਮੂਹ ਮਾਰਕਿੰਗ ਕੇਂਦਰਾਂ ਦੇ ਕੋਆਰਡੀਨੇਟਰਾਂ ਨੂੰ ਲਿਖਿਆ ਗਿਆ ਹੈ ਕਿ ਉਨ੍ਹਾਂ ਅਧੀਨ ਕੰਮ ਕਰਦੇ ਸਮੂਹ ਅਮਲੇ ਨੂੰ ਅਜਿਹੀਆਂ ਗਤੀਵਿੱਧੀਆ ਨਾ ਕਰਨ ਸਬੰਧੀ ਸਖਤ ਹਦਾਇਤ ਕੀਤੀ ਜਾਵੇ।
ਮਾਰਕਿੰਗ ਦੌਰਾਨ ਜੇਕਰ ਬੰਡਲਾਂ ਵਿੱਚ ਕੋਈ ਇਤਰਾਜ ਯੋਗ ਸਮੱਗਰੀ/ਕਾਗਜ਼ ਪ੍ਰਾਪਤ ਹੁੰਦਾ ਹੈ ਤਾਂ ਇਸ ਸਬੰਧੀ ਤੁਰੰਤ ਸਹਾਇਕ ਸਕੱਤਰ (ਗੁਪਤ) ਜੀ ਨਾਲ ਮੋਬਾਇਲ ਨੰ: 98555-39433 ਤੇ ਸੰਪਰਕ ਕੀਤਾ ਜਾਵੇ। ਪ੍ਰੀਖਿਆਵਾਂ ਦੀ ਗੁਪਤਤਾ ਦੇ ਮੱਦੇ ਨਜ਼ਰ ਕਿਸੇ ਵੀ ਹਾਲਤ ਵਿੱਚ ਅਜਿਹੀ ਘਟਨਾ ਨੂੰ ਸ਼ੋਸ਼ਲ ਮੀਡੀਆ ਜਾਂ ਕਿਸੇ ਹੋਰ ਸਾਧਨ ਰਾਹੀਂ ਜਨਤਕ ਨਾ ਕੀਤਾ ਜਾਵੇ।