ਪ੍ਰਸ਼ਨ ਪੱਤਰ ਲੀਕ ਹੋਣ ਅਤੇ ਉੱਤਰ ਪੱਤਰੀਆਂ ਦੀ ਟਰੈਕਿੰਗ ਨੂੰ ਰੋਕਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਹਾਈਟੈਕ ਹੋ ਗਿਆ ਹੈ। ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ 13 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਮਾਰਚ ਨੂੰ ਹੋਣੀਆਂ ਹਨ।ਮੰਗਲਵਾਰ ਨੂੰ ਦਸਵੀਂ ਜਮਾਤ ਦੇ 7 ਹਜ਼ਾਰ 90 ਸਕੂਲਾਂ ਵਿਚੋਂ 2 ਲੱਖ 84 ਹਜ਼ਾਰ 640 ਪ੍ਰੀਖਿਆਰਥੀ ਪੰਜਾਬੀ-ਏ ਵਿਸ਼ਾ, ਜਦੋਂ ਕਿ ਬਾਰ੍ਹਵੀਂ ਜਮਾਤ ਦੇ 3870 ਸਕੂਲਾਂ 'ਚੋਂ 2 ਲੱਖ 87 ਹਜ਼ਾਰ 744 ਪ੍ਰੀਖਿਆਰਥੀ ਹੋਮ ਸਾਇੰਸ ਵਿਸ਼ੇ ਦਾ ਪੇਪਰ ਦੇਣਗੇ।
ਸਤਬੀਰ ਬੇਦੀ, ਚੇਅਰਪਰਸਨ, ਪੰਜਾਬ ਸਕੂਲ ਸਿੱਖਿਆ ਬੋਰਡ, ਨੇ ਸਿਸਟਮ ਨੂੰ ਬਿਹਤਰ ਬਣਾਉਣ ਲਈ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ PSEB-MATQ ਮੋਬਾਈਲ ਐਪ ਤਿਆਰ ਕੀਤੀ ਗਈ ਹੈ।
ਚੇਅਰਪਰਸਨ ਨੇ ਕਿਹਾ, " ਕਿ ਹਰੇਕ ਪੈਕੇਟ ਵਿੱਚ ਇੱਕ QR ਕੋਡ ਹੋਵੇਗਾ, ਜਿਸ ਨੂੰ ਸਕੈਨ ਕੀਤਾ ਜਾਵੇਗਾ। ਇਹ ਐਪ ਗਲਤ ਵਿਸ਼ਿਆਂ ਦੇ ਪੈਕੇਟ ਨੂੰ ਸਕੈਨ ਨਹੀਂ ਕਰੇਗੀ ਅਤੇ ਪ੍ਰਸ਼ਨ ਪੱਤਰ ਕਿਸੇ ਵੀ ਅਣਅਧਿਕਾਰਤ ਵਿਅਕਤੀ ਦੁਆਰਾ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਹਨ। "ਇਸ ਤਰ੍ਹਾਂ, ਪੇਪਰ ਲੀਕ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ," ਚੇਅਰਪਰਸਨ ਨੇ ਕਿਹਾ "ਇਸ ਐਪ ਨੂੰ ਸਿਰਫ਼ ਬੋਰਡ ਨਾਲ ਰਜਿਸਟਰਡ ਮੋਬਾਈਲ ਫ਼ੋਨ ਨੰਬਰਾਂ ਦੁਆਰਾ ਹੀ ਐਕਸੈਸ ਕੀਤਾ ਜਾ ਸਕਦਾ ਹੈ। ਬੋਰਡ ਦੇ ਤਕਨੀਕੀ ਵਿੰਗ ਵੱਲੋਂ ਪਹਿਲਾਂ ਹੀ ਸਿੱਖਿਆ ਵਿਭਾਗ ਦੇ ਵੱਖ-ਵੱਖ ਖੇਤਰਾਂ ਦੇ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਪ੍ਰੀਖਿਆ ਕੇਂਦਰਾਂ ਤੇ ਸੁਪਰਡੈਂਟਾਂ ਅਤੇ ਨਿਗਰਾਨਾਂ ਦੇ ਨਾਲ, ਬੋਰਡ ਨੇ ਉੱਡਣ ਦਸਤੇ ਵੀ ਤਾਇਨਾਤ ਕੀਤੇ ਹਨ।
ਪ੍ਰੀਖਿਆਵਾਂ ਵਿੱਚ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ