ਰਾਸ਼ਟਰੀ ਪੱਧਰ ਤੇ ਦਿੱਲੀ ਵਿਖੇ ਹੋਈ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਅਹਿਮ ਮੀਟਿੰਗ


*ਰਾਸ਼ਟਰੀ ਪੱਧਰ ਤੇ ਦਿੱਲੀ ਵਿਖੇ ਹੋਈ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਅਹਿਮ ਮੀਟਿੰਗ*

ਨਵੀਂ ਦਿੱਲੀ, 8 ਫਰਵਰੀ 2024 

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਵੱਖ ਵੱਖ ਰਾਜਾਂ ਦੀ ਬਣੀ ਜੱਥੇਬੰਦੀ *ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਸਯੁੰਕਤ ਮੰਚ (JFROPS)* ਦੀ ਇੱਕ ਬੇਹੱਦ ਅਹਿਮ ਮੀਟਿੰਗ ਦਿੱਲੀ ਦੇ ਜੇ ਪੀ ਚੌਬੇ ਮੈਮੋਰੀਅਲ ਲਾਇਬ੍ਰੇਰੀ ਹਾਲ ਵਿੱਚ ਰਾਸ਼ਟਰੀ ਕਨਵੀਨਰ ਸ਼ਿਵ ਗੋਪਾਲ ਮਿਸ਼ਰਾ ਦੀ ਅਗਵਾਹੀ ਹੇਠ ਹੋਈ ਜਿਸ ਵਿੱਚ ਪੰਜਾਬ ਰਾਜ ਦੀ ਨੁਮਾਇੰਦਗੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਸੂਬਾਈ ਵਿੱਤ ਸਕੱਤਰ ਵਰਿੰਦਰ ਵਿੱਕੀ ਅਤੇ ਸੂਬਾਈ ਆਈ ਟੀ ਸੈੱਲ ਇੰਚਾਰਜ਼ ਸੱਤ ਪ੍ਰਕਾਸ਼ ਵਲੋਂ ਕੀਤੀ ਗਈ।



ਅੱਜ ਦੀ ਬੈਠਕ ਦਾ ਮੁੱਖ ਏਜੰਡਾ ਕੇਂਦਰ ਸਰਕਾਰ ਖਿਲਾਫ ਪੁਰਾਣੀ ਪੈਨਸ਼ਨ ਦੀ ਬਹਾਲੀ ਸਬੰਧੀ ਅਪਣਾਇਆ ਗਿਆ ਅਣਦੇਖੀ ਦੇ ਰਵੱਈਏ ਖਿਲਾਫ ਸਮੁੱਚੇ ਭਾਰਤ ਵਿੱਚ ਐੱਨ.ਪੀ.ਐੱਸ ਪੀੜਤ ਮੁਲਾਜ਼ਮਾਂ ਵਲੋਂ ਦੇਸ਼ ਵਿਆਪੀ ਹੜਤਾਲ ਕਰਨਾ ਰਿਹਾ। ਇਸ ਮੁੱਦੇ ਤੇ ਲੰਬੀ ਚਰਚਾ ਕਰਨ ਉਪਰੰਤ ਸਾਰੇ ਰਾਜਾਂ ਨੇ ਸਹਿਮਤੀ ਪ੍ਰਗਟਾਈ ਅਤੇ ਦੇਸ਼ ਵਿਆਪੀ ਹੜਤਾਲ ਦੀ ਮਿਤੀ ਜਲਦੀ ਨਿਸਚਿਤ ਕਰਨ ਦਾ ਫੈਸਲਾ ਲਿਆ। ਰਾਸ਼ਟਰੀ ਕਨਵੀਨਰ ਸ਼ਿਵ ਗੋਪਾਲ ਮਿਸ਼ਰਾ ਵਲੋਂ ਕੇਂਦਰ ਸਰਕਾਰ ਨਾਲ਼ ਹੋਈਆਂ ਬੈਠਕਾਂ ਉਪਰੰਤ ਸਰਕਾਰ ਦੇ ਢਿੱਲ ਮੱਠ ਵਾਲੇ ਰਵੱਈਏ ਤੇ ਰੋਸ ਪ੍ਰਗਟ ਕੀਤਾ ਗਿਆ ਅਤੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਯੂਨੀਅਨ ਬਜਟ ਸੈਸ਼ਨ ਵਿੱਚ ਵੀ ਪੁਰਾਣੀ ਪੈਨਸ਼ਨ ਸਬੰਧੀ ਕੋਈ ਪਰਪੋਜ਼ਲ ਨਹੀ ਰੱਖੀ ਗਈ। 

ਪੰਜਾਬ ਰਾਜ ਵਲੋਂ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਜਸਵੀਰ ਤਲਵਾੜਾ ਨੇ ਕਿਹਾ ਕਿ ਉਹ ਬੈਠਕ ਵਿੱਚ ਲਏ ਗਏ ਫੈਸਲੇ ਨਾਲ ਸਹਿਮਤ ਹਨ ਅਤੇ ਪੰਜਾਬ ਦੇ ਐੱਨ.ਪੀ.ਐੱਸ ਪੀੜਤ ਮੁਲਾਜ਼ਮਾਂ ਵਲੋਂ ਦੇਸ਼ ਵਿਆਪੀ ਹੜਤਾਲ ਵਿੱਚ ਸਮੂਲੀਅਤ ਕੀਤੀ ਜਾਵੇਗੀ।ਅੱਗੇ ਉਨ੍ਹਾਂ ਪੰਜਾਬ ਦੇ ਸਮੁੱਚੇ ਐਨ ਪੀ ਐੱਸ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਖਿਲਾਫ਼ *25 ਫਰਵਰੀ* ਨੂੰ ਹੋਣ ਜਾ ਰਹੀ ਸੂਬਾ ਪੱਧਰੀ ਮਹਾਂਰੈਲੀ ਜੋ *ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ* ਵਿਖੇ ਹੋਣ ਜਾ ਰਹੀ ਹੈ ਚ ਵੱਧ ਚੜ੍ਹ ਕੇ ਹਿੱਸਾ ਲੈਣ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends