16 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ

 




ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ਤੇ ਜ਼ਿਲ੍ਹਾ ਜਲੰਧਰ ਦੇ ਸਾਂਝਾ ਫਰੰਟ ਦੇ ਆਗੂਆਂ ਵੱਲੋਂ 16 ਫਰਵਰੀ ਦੀ ਹੜਤਾਲ ਕਰਨ ਸਬੰਧੀ  ਜਿਲਾ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਰੰਗਲ ਜੀ ਨੂੰ ਨੋਟਿਸ ਦਿੱਤਾ ਗਿਆ । ਇਸ ਮੌਕੇ ਇਕੱਤਰ ਆਗੂਆਂ ਸ਼੍ਰੀ ਪਿਆਰਾ ਸਿੰਘ, ਥੋੜੂ ਰਾਮ, ਨਵਪ੍ਰੀਤ ਸਿੰਘ ਬੱਲੀ, ਸੁਰਿੰਦਰ ਕੁਮਾਰ ਪੁਆਰੀ, ਪੁਸ਼ਪਿੰਦਰ ਕੁਮਾਰ ਵਿਰਦੀ, ਕੁਲਦੀਪ ਸਿੰਘ ਵਾਲੀਆ, ਸ਼੍ਰੀ ਗੋਬਿੰਦ, ਜਸਵੀਰ ਸਿੰਘ ਸੰਧੂ ਨੇ ਦੱਸਿਆ ਕਿ ਦੇਸ਼ ਦੀ ਕੇਂਦਰੀ ਟਰੇਡ ਯੂਨੀਅਨ , ਕਿਸਾਨ, ਮੁਲਾਜ਼ਮ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ 16 ਫਰਵਰੀ 2024 ਨੂੰ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ । ਉਸ ਹੜਤਾਲ ਵਿੱਚ ਪੰਜਾਬ ਮੁਲਾਜ਼ਮ ਅਤੇ  ਪੈਨਸ਼ਨਰ ਸਾਂਝੇ ਫਰੰਟ ਵਲੋਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ ਅਤੇ ਪੰਜਾਬ ਦਾ ਹਰ ਪਿੰਡ ਹਰ ਕਸਬਾ ਬੰਦ ਕੀਤਾ ਜਾਵੇਗਾ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਲਗਾਤਾਰ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀਆਂ ਲਾਗੂ ਕਰ ਰਹੀਆਂ ਹਨ ਜਿੱਥੇ ਮੁਲਾਜ਼ਮਾਂ ਦੇ ਬੁਢਾਪੇ ਦੀ ਡੰਗੋਰੀ ਪੈਨਸ਼ਨ ਖੋਹੀ ਹੈ, ਉਥੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਕੋਈ ਨੀਤੀ ਨਹੀਂ ਬਣੀ ਹੈ ।  ਦੇਸ਼ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੀ ਸੰਖਿਆ ਵੱਡੀ ਗਿਣਤੀ ਵਿੱਚ ਵੱਧ ਰਹੀ ਹੈ ਪਰ ਦੇਸ਼ ਵਿੱਚ 60 ਲੱਖ ਤੋਂ ਵੱਧ ਪੋਸਟਾਂ ਖਾਲੀ ਪਈਆਂ ਹਨ ਮੁਲਾਜ਼ਮ ਮੰਗ ਕਰਦੇ ਹਨ ਕਿ ਪੀ.ਐਫ.ਆਰ.ਡੀ.ਏ ਐਕਟ ਰੱਦ ਕਰਕੇ ਪੁਰਾਣੀ  ਪੈਨਸ਼ਨ ਬਹਾਲ ਕੀਤੀ ਜਾਵੇ , ਬੇਰੁਜ਼ਗਾਰ ਨੌਜਵਾਨਾਂ ਨੂੰ ਖਾਲੀ ਪਈਆਂ ਪੋਸਟਾਂ ਉੱਤੇ ਰੈਗੂਲਰ ਤੌਰ ਤੇ ਭਰਤੀ ਕੀਤਾ ਜਾਵੇ। ਠੇਕਾ ਆਉਟਸੋਰਸਿੰਗ ਦਿਹਾੜੀ ਦੇ ਆਧਾਰ 'ਤੇ ਨਿਯੁਕਤੀਆਂ ਕਰਨੀਆਂ ਬੰਦ ਕੀਤੀਆਂ ਜਾਣ । ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਜਾਵੇ। ਸਾਰੇ ਰਾਜਾਂ ਅੰਦਰ ਸਰਕਾਰੀ ਵਿਭਾਗਾਂ ਅਤੇ ਜਨਤਕ ਖੇਤਰਾਂ ਦੇ ਅਦਾਰਿਆਂ ਅੰਦਰ ਖਾਲੀ ਅਸਾਮੀਆਂ ਰੈਗੂਲਰ ਭਰਤੀ ਰਾਹੀ ਤੁਰੰਤ ਭਰੀਆਂ ਜਾਣ । ਮਾਣਭੱਤਾ ਮੁਲਾਜ਼ਮਾਂ 'ਤੇ ਘੱਟੋ ਘੱਟ ਤਨਖ਼ਾਹ  ਸਕੇਲ ਲਾਗੂ ਕੀਤੇ ਜਾਣ । ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਅਤੇ ਸਰਕਾਰੀ ਵਿਭਾਗਾਂ ਦੀ ਅਕਾਰ ਘਟਾਈ ਬੰਦ ਕੀਤੀ ਜਾਵੇ। ਨਵੀਂ ਸਿੱਖਿਆ ਨੀਤੀ 2020 ਅਤੇ ਬਿਜਲੀ ਬਿਲ 2020 ਵਾਪਸ ਲਿਆ ਜਾਵੇ। ਸੰਵਿਧਾਨ ਦੀ ਧਾਰਾ 310,311(ਏ),(ਬੀ),(ਸੀ) ਨੂੰ ਰੱਦ ਕੀਤਾ ਜਾਵੇ ਅਤੇ ਸਭ ਤਰ੍ਹਾਂ ਦੇ ਮੁਲਾਜ਼ਮ ਵਿਰੋਧੀ ਸਰਕੁਲਰ ਦੇ ਆਦੇਸ਼ ਵਾਪਸ ਲਏ ਜਾਣ ।  ਹਰ ਪੰਜ ਸਾਲ ਬਾਅਦ ਇਕ ਵਾਰ ਤਨਖਾਹ ਪੈਨਸ਼ਨ ਸੁਧਾਈ ਕਰਨ ਦੀ ਪ੍ਰਵਾਣਤ ਪਹੁੰਚ ਉਪਰ ਅਮਲ ਕੀਤਾ ਜਾਵੇ । 18 ਮਹੀਨੇ ਦੇ ਜ਼ਬਤ ਕੀਤੇ ਡੀ.ਏ ./ਡੀ.ਆਰ ਦੀ ਸਭ ਬਕਾਇਆ ਕਿਸ਼ਤਾਂ  ਜਾਰੀ ਕੀਤੀਆਂ ਜਾਣ । ਮਹਿੰਗਾਈ ਤੇ ਰੋਕ ਲਗਾਈ ਜਾਵੇ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕੀਤਾ ਜਾਵੇ । ਪੰਜਾਬ ਦੇ ਪੈਨਸ਼ਨਰਾਂ ਤੇ ਤਨਖਾਹ ਕਮਿਸ਼ਨ   ਦੀ ਸਿਫਾਰਸਾਂ ਅਨੁਸਾਰ ਪੈਨਸ਼ਨ ਦੋਹਰਾਈ 2.59 ਗੁਣਾਂਕ ਨਾਲ ਕੀਤੀ ਜਾਵੇ। ਪੰਜਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ ਅਤੇ ਇਸਦੀਆਂ ਸਿਫਾਰਸਾਂ ਦੂਜਾ ਹਿੱਸਾ ਵੀ ਜਾਰੀ ਕੀਤਾ ਜਾਵੇ ।  ਪੰਜਾਬ ਸਰਕਾਰ ਵੱਲੋਂ ਸੋਧ/ਦੁਹਰਾਉਣ ਦੇ ਨਾਮ ਹੇਠ ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ । ਪਰਖ ਕਾਲ ਦਾ ਸਮਾਂ ਇੱਕ ਸਾਲ ਦਾ ਕੀਤਾ  ਜਾਵੇ ਅਤੇ ਇਸ ਸਮੇਂ ਦੌਰਾਨ ਤਨਖਾਹ ਪੂਰੀ ਅਤੇ ਭੱਤਿਆਂ ਸਮੇਤ  ਦਿੱਤੀ ਜਾਵੇ ।  ਪੰਜਾਬ ਦੇ ਨਵੇਂ ਭਰਤੀ ਕੀਤੇ ਜਾ ਰਹੇ ਮੁਲਾਜ਼ਮਾਂ ਤੇ ਜਬਰੀ ਥੋਪੇ ਕੇਂਦਰੀ ਤਨਖਾਹ ਸਕੇਲ ਰੱਦ ਕਰਕੇ ਪੰਜਾਬ ਦੇ ਤਨਖ਼ਾਹ  ਸਕੇਲ ਲਾਗੂ ਕੀਤੇ ਜਾਣ।  ਪੰਜਾਬ ਦੇ ਮੁਲਾਜ਼ਮ ਪੈਨਸ਼ਨਾਂ ਤੇ ਲਗਾਇਆ 200 ਰੁਪਏ ਮਹੀਨਾ ਵਿਕਾਸ ਦੇ ਨਾਮ 'ਤੇ ਜਜੀਆ ਟੈਕਸ ਵਾਪਸ ਲਿਆ ਜਾਵੇ। ਪੰਜਾਬ ਅੰਦਰ ਐਡਹਾਕ ਤੋਂ ਰੈਗੂਲਰ ਕੀਤੇ ਮੁਲਾਜ਼ਮਾਂ  ਨੂੰ ਪਿਛਲੀ ਕੀਤੀ ਸੇਵਾ ਦਾ ਪੂਰਾ ਲਾਭ ਦਿੱਤਾ ਜਾਵੇ ਅਤੇ ਇਹਨਾਂ ਮੁਲਾਜ਼ਮਾਂ ਤੇ ਪਰਕਾਲ ਸਮੇਂ ਦੀ ਸ਼ਰਤ ਖਤਮ ਕੀਤੀ ਜਾਵੇ ।

        ਇਹਨਾਂ ਮੰਗਾਂ ਦੇ ਆਧਾਰ 'ਤੇ ਪੂਰੇ ਦੇਸ਼ ਵਿੱਚ ਕੀਤੀ ਜਾ ਰਹੀ 16 ਫਰਵਰੀ ਦੀ ਹੜਤਾਲ ਵਿੱਚ ਸਾਂਝੇ ਫਰੰਟ ਵੱਲੋਂ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਵੱਡੀ ਗਿਣਤੀ ਵਿੱਚ ਹੜਤਾਲ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਗਈ ।

 ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਰਾਣਾ, ਤੀਰਥ ਸਿੰਘ ਬਾਸੀ,  ਭਾਰਤ ਭੂਸ਼ਣ ਲਾਡਾ, ਅਸ਼ਵਨੀ ਕੁਮਾਰ, ਨਿਰਮੋਲਕ ਸਿੰਘ ਹੀਰਾ,  ਕੁਲਦੀਪ ਸਿੰਘ ਕੌੜਾ, ਬਲਰਾਜ ਸਿੰਘ, ਰਮੇਸ਼ ਚੰਦਰ, ਵੇਦ ਰਾਜ ਚਮਨਜੀਤ ਸਿੰਘ, ਮੰਗਤ ਸਿੰਘ, ਵਿਜੇ ਕੁਮਾਰ, ਪ੍ਰੇਮ ਲਾਲ ਤਰਸੇਮ ਮਾਧੋਪੁਰੀ,  ਰਕੇਸ਼ ਕੁਮਾਰ ਪੰਕਜ ਕੁਮਾਰ, ਜਗੀਰ ਸਿੰਘ, ਪ੍ਰਦੀਪ ਚੰਦ ਆਦਿ ਆਗੂ ਹਾਜ਼ਰ ਸਨ।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends