DESGPC VACANCY 2024 :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

 


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਵੱਖ-ਵੱਖ ਕਾਲਜਾਂ ਵਿੱਚ ਕੰਟਰੈਕਟ ਪੱਧਰ 'ਤੇ ਟੀਚਿੰਗ ਅਸਾਮੀਆਂ ਭਰਨ ਹਿਤ ਆਨਲਾਈਨ ਅਰਜੀਆਂ ਮੰਗੀਆਂ ਜਾਂਦੀਆਂ ਹਨ। ਵਧੇਰੇ ਜਾਣਕਾਰੀ ਲਈ Online  www.desgpc.org 'ਵਿਜ਼ਿਟ ਕਰੋ । 

ਆਨਲਾਈਨ ਰਜਿਸਟ੍ਰੇਸ਼ਨ ਫੀਸ: 500/- ਰੁਪਏ

 ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਮਿਤੀ: 25-01-2024



ਟੀਚਿੰਗ ਅਸਾਮੀਆਂ ਦੀ ਆਨਲਾਈਨ ਭਰਤੀ ਲਈ ਜਰੂਰੀ ਹਦਾਇਤਾਂ:-

1. ਅਸਾਮੀਆਂ ਕੰਟਰੈਕਟ ਪੱਧਰ ਪਰ ਭਰੀਆਂ ਜਾਣਗੀਆਂ

2. ਉਮੀਦਵਾਰ ਨੂੰ 500/- ਰੁਪਏ ਬਤੌਰ ਆਨਲਾਈਨ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਹੈ। 

3. ਇੱਕ ਤੋਂ ਵੱਧ ਅਸਾਮੀ ਲਈ ਅਪਲਾਈ ਕਰਨ ਲਈ ਵੱਖਰੀ ਫੀਸ ਲੱਗੇਗੀ।

4. ਯੂ.ਜੀ.ਸੀ./ਪੰਜਾਬ ਸਰਕਾਰ/ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ/ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀਆਂ ਸ਼ਰਤਾਂ ਮੁਤਾਬਕ ਲੋੜੀਂਦੀਆਂ ਯੋਗਤਾਵਾਂ ਰੱਖਣ ਵਾਲੇ ਉਮੀਦਵਾਰ ਅਸਾਮੀਆਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।

5. ਉਕਤ ਅਸਾਮੀਆਂ ਲਈ ਉਮੀਦਵਾਰ ਦਾ ਸਬੰਧਤ ਵਿਸ਼ੇ ਵਿਚ ਪੀ.ਐੱਚ ਡੀ. ਜਾਂ ਯੂ.ਜੀ.ਸੀ. ਨੈੱਟ ਪਾਸ ਹੋਣਾ ਲਾਜ਼ਮੀ ਹੈ। ਇਸ ਲਈ ਕੇਵਲ ਪੀ.ਐਚ.ਡੀ. ਜਾਂ ਯੂ.ਜੀ.ਸੀ. ਨੈੱਟ ਪਾਸ ਹੀ ਅਪਲਾਈ ਕਰਨ।

6. ਤਨਖਾਹ 21600/- ਰੁਪਏ ਪ੍ਰਤੀ ਮਹੀਨਾ ਹੋਵੇਗੀ। ਵੱਧ ਤਨਖਾਹ ਦੇਣ ਲਈ ਇੰਟਰਵਿਊ ਸਮੇਂ ਵਿਚਾਰ ਕੀਤੀ ਜਾ ਸਕਦੀ ਹੈ।

7. ਉਮੀਦਵਾਰ ਨੇ ਦਸਵੀਂ ਪੱਧਰ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ।

8. ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ।

9. ਅਸਾਮੀਆਂ ਦੀ ਗਿਣਤੀ ਘੱਟ-ਵੱਧ ਸਕਦੀ ਹੈ।

10. ਨਿਮਨ ਹਸਤਾਖਰੀ ਪਾਸ ਇੰਟਰਵਿਊ ਨੂੰ ਰੱਦ/ਮੁਲਤਵੀ ਕਰਨ ਦਾ ਅਧਿਕਾਰ ਰਾਖਵਾਂ ਹੈ।

11. ਇੰਟਰਵਿਊ ਲਈ ਆਉਣ ਵਾਸਤੇ ਉਮੀਦਵਾਰਾਂ ਨੂੰ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।

12. ਇੰਟਰਵਿਊ ਸਬੰਧੀ ਸਮਾਂ ਸਾਰਣੀ ਮਿਤੀ 01-02-2024 ਨੂੰ ਵੈਬਸਾਈਟ www.desgpc.org ਪੁਰ ਅਪਲੋਡ ਕੀਤੀ ਜਾਵੇਗੀ।

13. ਉਕਤ ਇਸ਼ਤਿਹਾਰ ਦੇ ਸਬੰਧ ਵਿੱਚ ਸੋਧ/ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਵੈਬਸਾਈਟ ਤੇ ਹੀ ਅਪਲੋਡ ਕੀਤੀ ਜਾਵੇਗੀ।


 Link for application: click here 


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

27 ਜੁਲਾਈ ਦਾ ਰਾਸ਼ੀਫਲ: ਤੁਹਾਡੇ ਲਈ ਕੀ ਹੈ ਖਾਸ?

  27 ਜੁਲਾਈ ਦਾ ਰਾਸ਼ੀਫਲ: ਤੁਹਾਡੇ ਲਈ ਕੀ ਹੈ ਖਾਸ? ਆਓ, ਦੇਖੀਏ 27 ਜੁਲਾਈ ਨੂੰ ਤੁਹਾਡੀ ਰਾਸ਼ੀ ਲਈ ਕੀ ਕੁਝ ਖਾਸ ਹੈ: ਮੇਖ (ਮਾਰਚ 21 - ਅਪ੍ਰੈਲ 19) ਆਪਣੀਆਂ ਭਾਵਨਾਵਾਂ ...

RECENT UPDATES

Trends