ਜਵਾਹਰ ਨਵੋਦਿਆ ਵਿਦਿਆਲੇ ਦੀ ਦਾਖਲਾਂ ਪ੍ਰੀਖਿਆ ਸਫਲਤਾ ਪੂਰਵਕ ਹੋਈ ਸੰਪਨ

 ਜਵਾਹਰ ਨਵੋਦਿਆ ਵਿਦਿਆਲੇ ਦੀ ਦਾਖਲਾਂ ਪ੍ਰੀਖਿਆ ਸਫਲਤਾ ਪੂਰਵਕ ਹੋਈ ਸੰਪਨ


20 ਪ੍ਰੀਖਿਆ ਕੇਂਦਰਾਂ ਤੇ 3710 ਵਿਦਿਆਰਥੀਆਂ ਦਿੱਤੀ ਪ੍ਰੀਖਿਆ 



ਜਿਲਾ ਫਾਜਿਲਕਾ ਵਿੱਚ ਜਵਾਹਰ ਨਵੋਦਿਆਂ ਵਿਦਿਆਲੇ ਦੀ ਕਲਾਸ ਛੇਵੀਂ ਵਿੱਚ ਦਾਖਲੇ ਲਈ ਹੋਈ ਦਾਖਲਾ ਪ੍ਰੀਖਿਆ ਸਫਲਤਾ ਪੂਰਵਕ ਸੰਪਨ ਹੋਈ । 

ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ  ਦੌਲਤ ਰਾਮ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਜਿਲ੍ਹੇ ਦੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਇਵੇਟ ਸਕੂਲਾਂ ਦੇ 4781 ਪ੍ਰੀਖਿਆਰਥੀਆਂ ਨੇ ਅਪਲਾਈ ਕੀਤਾ ਸੀ, ਜਿਸ ਵਿੱਚੋਂ 3710 ਪ੍ਰੀਖਿਆਰਥੀ  ਹਾਜਰ ਹੋਏ ਅਤੇ 1071 ਪ੍ਰੀਖਿਆਰਥੀ ਗੈਰ ਹਾਜ਼ਰ ਰਹੇ।

ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਜਿਲ੍ਹੇ ਵਿੱਚ  ਕੁੱਲ 20 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਉਕਤ ਪ੍ਰੀਖਿਆਵਾਂ  ਸਰਕਾਰ ਦੇ ਦਿਸ਼ਾ ਨਿਰਦੇਸ਼ਾ ਪੂਰਨ  ਸਾਵਧਾਨੀਆਂ ਦੀ ਪਾਲਣਾ ਕਰਦਿਆਂ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ। 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਦੇ ਪ੍ਰਿੰਸੀਪਲ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਕਤ ਵਕਾਰੀ ਪ੍ਰੀਖਿਆ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜੀ ਅਤੇ ਨਕਲ ਆਦਿ ਦਾ ਕੋਈ ਕੇਸ ਨਹੀਂ ਆਇਆ। ਜ਼ਿਲ੍ਹਾ ਸਿੱਖਿਆ ਅਫ਼ਸਰ ਦੌਲਤ ਰਾਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ  ਅਬੋਹਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ, ਸਰਕਾਰੀ ਮਾਡਲ ਹਾਈ ਸਕੂਲ ਅਬੋਹਰ, ਗੁਰੂ ਨਾਨਕ ਏਵੀ ਸਕੂਲ ਅਬੋਹਰ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਵੱਲੋਂ ਹੋਲੀ ਹਾਰਟ ਸਕੂਲ ਫਾਜ਼ਿਲਕਾ,ਸਰਵ ਹਿੱਤਕਾਰੀ ਵਿਦਿਆ ਮੰਦਿਰ ਸਕੂਲ ਫਾਜ਼ਿਲਕਾ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ, ਨਾਇਬ ਤਹਿਸੀਲਦਾਰ ਖੂਈਆਂ ਸਰਵਰ ਵਿਪਨ ਕੁਮਾਰ ਅਤੇ ਬੀਪੀਈਓ ਸਤੀਸ਼ ਮਿਗਲਾਨੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈਆਂ ਸਰਵਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਾਂ ਵਾਲੀ ਅਤੇ ਸਰਕਾਰੀ ਮਾਡਲ ਹਾਈ ਸਕੂਲ ਗਿੱਦੜਾਂ ਵਾਲੀ ਕੇਂਦਰਾ ਦੀ ਨਿਗਰਾਨੀ ਨਿੱਜੀ ਤੌਰ ਤੇ ਕੀਤੀ ਗਈ। 

ਜ਼ਿਲ੍ਹਾ ਸਿੱਖਿਆ ਅਫ਼ਸਰ ਦੌਲਤ ਰਾਮ ਨੇ ਦੱਸਿਆ ਕਿ ਸਮੂਹ ਬੀਪੀਈਓ,ਸਮੂਹ ਕੇਂਦਰ ਸੁਪਰਡੈਂਟ ਅਤੇ ਨਿਗਰਾਨ ਅਮਲੇ ਵੱਲੋਂ ਸਲਾਘਾਯੋਗ ਕੰਮ ਕੀਤਾ ਗਿਆ। ਇਸ ਵਕਾਰੀ ਪ੍ਰੀਖਿਆ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜਵਾਹਰ ਨਵੋਦਿਆ ਵਿਦਿਆਲੇ ਦੇ ਪ੍ਰਿਸੀਪਲ ਅਸ਼ੋਕ ਵਰਮਾ ਵੱਲੋਂ ਸਮੁਚੇ ਪ੍ਰਬੰਧਾ ਦੀ ਦੇਖਰੇਖ ਕੀਤੀ ਗਈ। 

ਕੋਆਰਡੀਨੇਟਰ ਪ੍ਰੀਖਿਆਵਾਂ ਵਿਵੇਕ ਅਨੇਜਾ, ਮੈਡਮ ਮਨੀਸ਼ਾ, ਪ੍ਰੀਖਿਆ ਇੰਚਾਰਜ਼ ਅਨਿਲ ਕੁਮਾਰ ,ਹੈੱਡ ਟੀਚਰ ਰਜਿੰਦਰ ਕੁਮਾਰ, ਸੁਰਿੰਦਰ ਕੰਬੋਜ, ਮਹਿੰਦਰ ਪਾਲ ਅਤੇ ਸਮੂਹ ਦਫ਼ਤਰੀ ਅਮਲੇ ਵੱਲੋਂ ਸਲਾਘਾਯੋਗ ਕੰਮ ਕੀਤਾ ਗਿਆ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends