ਸਕੂਲਾਂ ਦੀ ਚਾਰਦੀਵਾਰੀ ਦੀ ਬਕਾਇਆ 65% ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਜੀ ਟੀ ਯੂ ਪੰਜਾਬ*

 *ਸਕੂਲਾਂ ਦੀ ਚਾਰਦੀਵਾਰੀ ਦੀ ਬਕਾਇਆ 65% ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਜੀ ਟੀ ਯੂ ਪੰਜਾਬ* 

ਸਮਾਣਾ:-


ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘ ਹਰਪਾਲਪੁਰ, ਸਰਪ੍ਰਸਤ ਰਣਜੀਤ ਸਿੰਘ ਮਾਨ ਤੇ ਜ਼ਿਲ੍ਹਾ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਅਤੇ ਜਸਵਿੰਦਰ ਸਿੰਘ ਸਮਾਣਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਕੂਲਾਂ ਨੂੰ ਚਾਰਦੀਵਾਰੀ ਦੀ 65% ਰਾਸ਼ੀ ਦੀ ਬਕਾਇਆ ਗ੍ਰਾਂਟ ਜਾਰੀ ਨਾ ਹੋਣ ਬਾਰੇ ਵਿਚਾਰ ਚਰਚਾ ਹੋਈ ਇਸ ਸਬੰਧੀ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਦੋਸ਼ ਲਾਇਆ ਕਿ ਬਿਲਾਂ ਨੂੰ ਖਜ਼ਾਨਾ ਦਫਤਰ ਵੱਲੋਂ ਪਾਸ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਅਧਿਆਪਕਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਸਕੂਲਾਂ ਦੇ ਮੁਖੀਆਂ ਨੇ ਗ੍ਰਾਂਟ ਜਲਦੀ ਆਉਣ ਦੇ ਭਰੋਸਾ ਮਿਲਣ ਤੇ ਆਪਣੀ ਜੇਬਾਂ ਵਿਚੋਂ ਪੈਸਾ ਖ਼ਰਚ ਕਰਕੇ ਕੰਮ ਨੂੰ ਚਲਦਾ ਰੱਖਿਆ ਤੇ ਕਈ ਸਕੂਲ ਮੁਖੀਆਂ ਨੇ ਦੁਕਾਨਦਾਰਾਂ ਤੋਂ ਉਧਾਰ ਚੁੱਕ ਕੇ ਕੰਮ ਚਾਲੂ ਰੱਖਿਆ ਪ੍ਰੰਤੂ ਹੁਣ ਗ੍ਰਾਂਟਾਂ ਜਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਖਜ਼ਾਨਾ ਅਫ਼ਸਰ ਨੂੰ ਵੀ ਜੀਟੀਯੂ ਪਟਿਆਲਾ ਦਾ ਵਫ਼ਦ ਮਿਲਿਆ ਸੀ ਜਿਸ ਤੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਨੇ ਮੰਜੂਰੀ ਨਾ ਆਉਣ ਦਾ ਕਾਰਨ ਮੰਜੂਰੀ ਦਾ ਨਾਂ ਆਉਣਾ ਦੱਸਿਆ ਸੀ ਤੇ ਜਲਦੀ ਹੀ ਨਿੱਜੀ ਪੱਧਰ ਤੇ ਕੋਸ਼ਿਸ਼ ਕਰਕੇ ਬਿੱਲ ਕਲੀਅਰ ਕਰਵਾਉਣ ਦਾ ਭਰੋਸਾ ਦਿੱਤਾ ਸੀ। ਪ੍ਰੰਤੂ ਹਾਲੇ ਤੱਕ ਵੀ ਬਿੱਲ ਕਲੀਅਰ ਨਾ ਹੋਣ ਕਾਰਨ ਜੱਥੇਬੰਦੀ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਜੇਕਰ ਜਲਦੀ ਹੀ ਗ੍ਰਾਂਟ ਜਾਰੀ ਨਾ ਕੀਤੀ ਗਈ ਤੇ ਅਧਿਆਪਕਾਂ ਨੂੰ ਇਸੇ ਤਰ੍ਹਾਂ ਨਾਲ ਖਜਲ ਖੁਆਰ ਕੀਤਾ ਗਿਆ ਤਾਂ ਜੱਥੇਬੰਦੀ ਇਸ ਸਭ ਦੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸੰਘਰਸ਼ ਕਰਨ ਤੋਂ ਪਿੱਛੋਂ ਨਹੀਂ ਹਟੇਗੀ। ਇਸ ਮੌਕੇ ਕੈਸ਼ੀਅਰ ਕੰਵਲ ਨੈਣ ਸਮਾਣਾ, ਹਰਪ੍ਰੀਤ ਉੱਪਲ ਪਟਿਆਲਾ,ਸੁਖਵਿੰਦਰ ਸਿੰਘ ਨਾਭਾ, ਵਿਕਾਸ ਸਹਿਗਲ ਨਾਭਾ,ਜਗਪ੍ਰੀਤ ਸਿੰਘ ਭਾਟੀਆ, ਹਿੰਮਤ ਸਿੰਘ ਖੋਖ, ਜਸਵਿੰਦਰ ਨਾਲ ਸ਼ਰਮਾ, ਜਸਵੰਤ ਸਿੰਘ ਨਾਭਾ,ਸ਼ਿਵਪ੍ਰੀਤ, ਰਾਜਿੰਦਰ ਸਿੰਘ ਰਾਜਪੁਰਾ, ਸਰਬਜੀਤ ਸਿੰਘ, ਭੀਮ ਸਿੰਘ, ਮਨਜਿੰਦਰ ਸਿੰਘ ਗੋਲਡੀ,ਹਰਵਿੰਦਰ ਸੰਧੂ, ਭੁਪਿੰਦਰ ਸਿੰਘ ਕੌੜਾ, ਗੁਰਵਿੰਦਰ ਪਾਲ ਸਿੰਘ ਸੋਨੀ, ਅਮਨਦੀਪ ਸਿੰਘ ਬੋਪਾਰਾਏ, ਸੁਰੇਸ਼ ਕੁਮਾਰ, ਟਹਿਲਵੀਰ ਸਿੰਘ ਪਟਿਆਲਾ, ਰਜਿੰਦਰ ਜਵੰਦਾ ਪਟਿਆਲਾ,ਸੁਸ਼ੀਲ ਕੁਮਾਰ, ਗੁਰਪ੍ਰੀਤ ਸਿੰਘ ਸਿੱਧੂ, ਜੁਗਪ੍ਰਗਟ ਸਿੰਘ,ਰਾਮਪਾਲ ਆਦਿ ਅਧਿਆਪਕ ਆਗੂ ਹਾਜ਼ਰ ਸਨ।*


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends