ਗਿਆਰਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਠੰਡ ਕਾਰਨ ਰਾਹਤ ਦੇਣ ਲਈ ਛੁੱਟੀਆਂ ਕੀਤੀਆਂ ਜਾਣ (ਸੰਜੀਵ ਕੁਮਾਰ )
ਲੁਧਿਆਣਾ , 8 ਜਨਵਰੀ 2024
ਗਿਆਰਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਠੰਡ ਕਾਰਨ ਆਨ ਲਾਈਨ ਕਲਾਸਾਂ ਲਗਾਉਣ ਦੀ ਆਗਿਆ ਹੋਵੇ ਤਾਂ ਜੋ ਸਰਦੀਆਂ ਤੋਂ ਬਚਾ ਕੀਤਾ ਜਾਵੇ ਅਤੇ ਧੁੰਦ ਕਾਰਨ ਸਫਰ ਦੌਰਾਨ ਅਧਿਆਪਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਇਆ ਜਾ ਸਕੇ।
ਕੜਾਕੇ ਦੀ ਠੰਡ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਯੋਗ ਮੁੱਖਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਦਸਵੀਂ ਕਲਾਸ ਤੱਕ ਦੇ ਸਾਰੇ ਸਰਕਾਰੀ ਅਤੇ ਪੑਾਈਵੇਟ ਸਕੂਲਾਂ ਚ 8 ਜਨਵਰੀ ਤੋਂ 14 ਜਨਵਰੀ ਤੱਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਸੰਬੰਧੀ ਗੌਰਮਿਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਫ਼ੈਸਲਾ ਦੇਰੀ ਨਾਲ਼ ਲਿਆ ਹੈ ਪਰ ਦਰੁਸਤ ਹੈ ।
ਅਸਲ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਇਸ ਦੇ ਮਦ ਏ ਨਜ਼ਰ ਸਕੂਲਾਂ ਦੇ ਸਮੇਂ ਦੇ ਪ੍ਰਬੰਧਨ ਨੂੰ ਪੁਨਰ ਪਰਿਭਾਸ਼ਿਤ ਕਰਨ ਅਤੇ ਛੁੱਟੀਆਂ ਬਾਰੇ ਪੁਨਰ ਵਿਚਾਰ ਕਰਨ ਦੀ ਜ਼ਰੂਰਤ ਹੈ| ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਤਾਸੀਰ ਅਤੇ ਮੌਸਮ ਅਨੁਸਾਰ ਢਲਣ ਦੀ ਸਮਰੱਥਾ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਕਾਰਨ ਵਿਦਿਆਰਥੀਆਂ ਜ਼ਿਆਦਾ ਬਿਮਾਰ ਹੋ ਰਹੇ ਹਨ ਇਸ ਦਾ ਅੰਦਾਜਾ ਸਰਕਾਰੀ ਸਕੂਲਾਂ ਦੀ ਪਿਛਲੇ ਹਫਤੇ ਦੀ ਹਾਜ਼ਰੀ ਤੋਂ ਸਹਿਜੇ ਲਗਾਇਆ ਜਾ ਸਕਦਾ ਹੈ |ਕੜਾਕੇ ਦੀ ਠੰਡ ਕਾਰਨ ਘਰਾਂ ਵਿੱਚੋਂ ਨਿਕਲਣਾ ਮੁਹਾਲ ਹੋਇਆ ਪਿਆ ਹੈ ਅਜਿਹੇ ਵਿੱਚ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਿਹਤ ਨਾਲੋਂ ਅਕਾਦਮਿਕ ਦਿਨਾਂ ਦੀ ਚਿੰਤਾ ਗ਼ੈਰ ਮੁਨਾਸਿਬ ਨਜ਼ਰ ਆਉਂਦੀ ਹੈ ਜਿਸ ਕਾਰਨ ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆਂ ਨੂੰ ਸਕੂਲ ਹਾਜਰ ਹੋਣ ਦੇ ਹੁਕਮ ਚਾਹੜ ਦਿੱਤੇ ਗਏ ਹਨ।
ਅਜਿਹੇ ਹੁਕਮਾਂ ਦੇ ਮਦ ਏ ਨਜ਼ਰ ਗੌਰਮਿਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਵੱਲੋਂ ਅਹੁਦੇਦਾਰਾਂ ਦੀ ਜ਼ੂਮ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਕਰਕੇ ਠੰਡ ਦੇ ਦਿਨਾਂ ਤੱਕ ਆਨ ਲਾਇਨ ਜਮਾਤਾਂ ਲਗਾਉਣੀਆਂ ਚਾਹੀਦੀਆਂ ਹਨ ਤਾਂ ਕਿ ਵਿਦਿਆਰਥੀਆਂ ਦੀ ਸਿਹਤ ਤੇ ਸਿੱਖਿਆ ਦੋਵਾਂ ਦਾ ਬਚਾਅ ਹੋ ਸਕੇ|ਇਸ ਮੀਟਿੰਗ ਵਿੱਚ |ਸਲਾਹਕਾਰ ਸੁਖਦੇਵ ਸਿੰਘ ਰਾਣਾ, ਸ ਬਲਰਾਜ ਸਿੰਘ ਬਾਜਵਾ, ਜਗਤਾਰ ਸਿੰਘ ਸੈਦੋਕੇ ਸ੍ਰੀ ਅਮਨ ਸ਼ਰਮਾ, ਸ.. ਗੁਰਪ੍ਰੀਤ ਸਿੰਘ ਬਠਿੰਡਾ,ਸ. ਅਵਤਾਰ ਸਿੰਘ ਰੋਪੜ, ਰਵਿੰਦਰਪਾਲ ਸਿੰਘ ਜਲੰਧਰ, ਅਮਰਜੀਤ ਸਿੰਘ ਪਟਿਆਲਾ, ਬਲਦੀਸ਼ ਸਿੰਘ ਨਵਾਂ ਸਹਿਰ, ਮਲਕੀਤ ਸਿੰਘ ਫਿਰੋਜ਼ਪੁਰ, ਕੋਸ਼ਲ ਸ਼ਰਮਾ ਪਠਾਨਕੋਟ ਤੇ ਹੋਰ ਹਾਜਰ ਸਨ