ਪੇਪਰਾਂ ਦੇ ਦਿਨਾਂ ਵਿੱਚ ਅਧਿਆਪਕਾਂ ਨੂੰ ਸੈਮੀਨਾਰ ,ਟੂਰਾਂ ਵਿੱਚ ਉਲਝਾ ਕੇ ਸਿੱਖਿਆ ਵਿਭਾਗ ਨੇ ਵਿਦਿਅਕ ਮਾਹੌਲ ਕੀਤਾ ਅਸਤ ਵਿਅਸਤ - ਜੀ.ਟੀ.ਯੂ.

 ਪੇਪਰਾਂ ਦੇ ਦਿਨਾਂ ਵਿੱਚ ਅਧਿਆਪਕਾਂ ਨੂੰ ਸੈਮੀਨਾਰ ,ਟੂਰਾਂ ਵਿੱਚ ਉਲਝਾ ਕੇ ਸਿੱਖਿਆ ਵਿਭਾਗ ਨੇ ਵਿਦਿਅਕ ਮਾਹੌਲ ਕੀਤਾ ਅਸਤ ਵਿਅਸਤ - ਜੀ.ਟੀ.ਯੂ.

ਲੁਧਿਆਣਾ 19 ਜਨਵਰੀ 2024

ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਇਕਾਈ ਲੁਧਿਆਣਾ ਦੇ ਆਗੂਆ ਜਗਜੀਤ ਸਿੰਘ ਮਾਨ ਪ੍ਰਭਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਇੰਨੀ ਦਿਨੀ ਸਕੂਲਾਂ ਦੇ ਅੰਦਰ ਸਲਾਨਾ ਪੇਪਰ ਨੇੜੇ ਹੋਣ ਕਾਰਨ ਪ੍ਰੀ ਬੋਰਡ ਦੇ ਪੇਪਰ ਚੱਲ ਰਹੇ ਹਨ। ਪਰ ਸਿੱਖਿਆ ਵਿਭਾਗ ਪੰਜਾਬ ਨੇ ਸਕੂਲਾਂ ਦੀ ਵਿੱਦਿਆ ਦਾ ਮਾਹੌਲ ਪੂਰੀ ਤਰ੍ਹਾਂ ਅਸਤ ਵਿਅਸਤ ਕੀਤਾ ਹੋਇਆ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਇਸ ਸਮੇਂ ਜਦੋਂ ਸਕੂਲਾਂ ਵਿੱਚ ਪੜ੍ਹਾਈ ਦਾ ਪੂਰਾ ਮਾਹੌਲ ਹੈ ਅਤੇ ਵਿਦਿਆਰਥੀਆਂ ਅਤੇ ਬੱਚਿਆਂ ਨੇ ਪੂਰੀ ਮਿਹਨਤ ਲਗਾ ਕੇ ਪੜ੍ਹਨਾ ਅਤੇ ਪੜਾਉਣਾ ਹੈ ਇਸ ਸਮੇਂ ਵਿਭਾਗ ਵੱਲੋਂ ਕਈ ਤਰ੍ਹਾਂ ਦੇ ਸੈਮੀਨਾਰ ਲਗਾ ਕੇ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਰੱਖਿਆ ਹੋਇਆ ਹੈ। ਅਧਿਆਪਕ ਆਗੂਆਂ ਰਣਯੋਧ ਸਿੰਘ, ਇਕਬਾਲ ਸਿੰਘ ਰਾਏ, ਜਸਵੀਰ ਸਿੰਘ ਬਰਮਾ,ਅਮਨ ਖੇੜਾ ਰੋਹਿਤ ਅਵਸਥੀ ਨੇ ਕਿਹਾ ਕਿ ਇਸ ਸਮੇਂ ਅਧਿਆਪਕਾਂ ਨੂੰ ਜਨਵਰੀ ਮਹੀਨੇ ਵਿੱਚ ਬੱਚਿਆਂ ਨੂੰ ਵਿਦਿਅਕ ਟੂਰ ਤੇ ਲਿਜਾਣ ਦੇ ਹੁਕਮ ਵੀ ਵਿਭਾਗ ਵੱਲੋਂ ਚਾੜੇ ਹੋਏ ਹਨ, ਵਿਭਾਗ ਵਲੋਂ ਕਈ ਪ੍ਰਕਾਰ ਦੀਆਂ ਬੇਲੋੜੀਆਂ ਡਾਕ ਮੰਗ ਕੇ ਅਧਿਆਪਕਾ ਨੂੰ ਉਲਝਾਇਆ ਹੋਇਆ ਹੈ ਜਦੋ ਕੇ ਵਿਭਾਗ ਕੋਲ ਹਰ ਤਰਾਂ ਦਾ ਰਿਕਾਰਡ ਆਨਲਾਈਨ ਮੌਜੂਦ ਹੈ !ਇਸ ਤੋਂ ਬਿਨਾਂ ਬੀ ਐਲ ਓ ਡਿਊਟੀ ਲਾ ਕੇ ਨਾ ਤਾਂ ਤਿਉਹਾਰ ਵਾਲੇ ਦਿਨਾਂ ਚ ਬਖਸ਼ਿਆ ਜਾਂਦਾ ਹੈ ਨਾਂ ਹੀ ਸ਼ਨੀਵਾਰ ਐਤਵਾਰ ਨੂੰ ਬਖਸ਼ਿਆ ਜਾਂਦਾ ਹੈ।ਗੌਰਮਿੰਟ ਟੀਚਰਜ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਪ੍ਰੋਗਰਾਮ ਸੈਮੀਨਾਰ, ਵਿਦਿਅਕ ਟੂਰ ਨੂੰ ਜੁਲਾਈ ਮਹੀਨੇ ਤੋਂ ਪਹਿਲੋਂ ਪਹਿਲੋਂ ਕੰਪਲੀਟ ਕਰ ਲੈਣਾ ਚਾਹੀਦਾ ਇਸ ਤੋਂ ਇਲਾਵਾ ਇਹਨਾਂ ਦਿਨਾਂ ਦੇ ਵਿੱਚ ਸਰਦੀ ਦਾ ਪ੍ਰਕੋਪ ਵੀ ਜਾਰੀ ਹੈ ਅਤੇ ਧੁੰਦ ਕਾਰਨ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰ ਰਹੇ ਹਨ।

Featured post

TEACHER TRANSFER 2024 : ਅਧਿਆਪਕਾਂ ਲਈ ਵੱਡੀ ਖੱਬਰ, ਬਦਲੀਆਂ ਲਈ ਪ੍ਰਕਿਰਿਆ ਸ਼ੁਰੂ

Punjab School Education Board asks DEOs to correct UDISE data The Punjab School Education Board (PSEB ) has asked all District Education Off...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends