ਸੜਕ ਹਾਦਸੇ ਦੌਰਾਨ 3 ਪੁਲਿਸ ਮੁਲਾਜ਼ਮਾਂ ਦੀ ਮੌਤ, ਮੁੱਖ ਮੰਤਰੀ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ

ਸੜਕ ਹਾਦਸੇ ਦੌਰਾਨ 3 ਪੁਲਿਸ ਮੁਲਾਜ਼ਮਾਂ ਦੀ ਮੌਤ, ਮੁੱਖ ਮੰਤਰੀ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ 

ਹੁਸ਼ਿਆਰਪੁਰ, 17 ਜਨਵਰੀ,2024

ਪੰਜਾਬ ਦੇ ਹੁਸ਼ਿਆਰਪੁਰ 'ਚ ਪਠਾਨਕੋਟ ਹਾਈਵੇਅ 'ਤੇ ਖੜ੍ਹੀ ਟਰਾਲੀ ਨਾਲ ਪੁਲਸ ਦੀ ਬੱਸ ਦੀ ਟੱਕਰ ਹੋ ਗਈ। ਇਸ ਵਿੱਚ ਬੱਸ ਵਿੱਚ ਸਫ਼ਰ ਕਰ ਰਹੀ ਇੱਕ ਮਹਿਲਾ ਮੁਲਾਜ਼ਮ ਸਮੇਤ 3 ਮੁਲਾਜ਼ਮਾਂ ਦੀ ਮੌਤ ਹੋ ਗਈ, ਜਦਕਿ ਬੱਸ ਵਿੱਚ ਸਫ਼ਰ ਕਰ ਰਹੇ 15 ਮੁਲਾਜ਼ਮ ਜ਼ਖ਼ਮੀ ਹੋ ਗਏ।



ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਕਰਮਚਾਰੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ 18 ਪੁਲੀਸ ਮੁਲਾਜ਼ਮ ਸਵਾਰ ਸਨ। ਹਾਦਸੇ ਵਿੱਚ ਲੇਡੀ ਕਾਂਸਟੇਬਲ ਸ਼ਾਲੂ ਰਾਣਾ (7 ਬਟਾਲੀਅਨ ਪੀਏਪੀ ਜਲੰਧਰ), ਏਐਸਆਈ ਹਰਦੇਵ ਸਿੰਘ (75 ਬਟਾਲੀਅਨ ਪੀਏਪੀ ਜਲੰਧਰ) ਅਤੇ ਬੱਸ ਡਰਾਈਵਰ ਗੁਰਪ੍ਰੀਤ ਸਿੰਘ (ਗੁਰਦਾਸਪੁਰ ਪੁਲੀਸ) ਦੀ ਮੌਤ ਹੋ ਗਈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 

ਅੱਜ ਮੁਕੇਰੀਆਂ ਵਿਖੇ ਹੋਏ ਸੜਕੀ ਹਾਦਸੇ 'ਚ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਜਾਣ ਚੱਲੀ ਗਈ..ਨੀਤੀ ਮੁਤਾਬਕ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਪੰਜਾਬ ਸਰਕਾਰ ਵੱਲੋਂ ਅਤੇ 1 ਕਰੋੜ ਰੁਪਏ ਦੀ ਬੀਮਾ ਰਾਸ਼ੀ HDFC ਬੈਂਕ ਵੱਲੋਂ ਪਰਿਵਾਰਾਂ ਨੂੰ ਦਿੱਤੀ ਜਾਵੇਗੀ...

ਪੰਜਾਬ ਪੁਲਿਸ ਸਾਡਾ ਮਾਣ ਹੈ ਤੇ ਸਾਡੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨਾਲ ਅਸੀਂ ਹਮੇਸ਼ਾ ਖੜ੍ਹੇ ਹਾਂ...

 https://twitter.com/BhagwantMann/status/1747519153492389960?t=Kl0HIiv7yZd13o02yDbyIA&s=19

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends