ਸਰਕਾਰੀ ਹਾਈ ਸਮਾਰਟ ਸਕੂਲ ਰਾਜਪੁਰਾ ਟਾਊਨ ਵਿਖੇ ਵਿਸ਼ਵ ਏਡਜ਼ ਦਿਵਸ ਮੌਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ
ਰਾਜਪੁਰਾ 1 ਦਸੰਬਰ
ਸਰਕਾਰੀ ਹਾਈ ਸਮਾਰਟ ਸਕੂਲ ਰਾਜਪੁਰਾ ਟਾਊਨ ਦੇ ਰਾਣੀ ਲਕਸ਼ਮੀ ਬਾਈ ਹਾਊਸ ਵੱਲੋਂ ਆਯੋਜਿਤ ਪ੍ਰੋਗਰਾਮ ਦੌਰਾਨ ਜਸਵਿੰਦਰ ਕੌਰ ਸਾਇੰਸ ਮਿਸਟ੍ਰੈਸ ਨੇ ਏਡਜ਼ ਦੇ ਕਾਰਨਾਂ ਅਤੇ ਬਚਾਅ ਸੰਬੰਧੀ ਵਿਸ਼ੇਸ਼ ਲੈਕਚਰ ਕੀਤਾ। ਸੰਗੀਤਾ ਵਰਮਾ ਸਕੂਲ ਇੰਚਾਰਜ ਨੇ ਸਮੂਹ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਦੇ ਗੁਰ ਦੱਸੇ। ਅਲਕਾ ਮੈਥ ਮਿਸਟ੍ਰੈਸ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਚੰਗਾ ਭੋਜਨ ਖਾਣ ਲਈ ਪ੍ਰੇਰਿਆ। ਜਸਵਿੰਦਰ ਕੌਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏਡਜ਼ ਦੀ ਬਿਮਾਰੀ ਇਲਾਜਯੋਗ ਵੀ ਹੈ ਪਰ ਇਸਦੇ ਲਈ ਸਭ ਤੋਂ ਵੱਡਾ ਇਲਾਜ ਪ੍ਰਹੇਜ ਹੀ ਹੈ। ਇਸ ਮੌਕੇ ਡਾਕਟਰ ਕੇਸਰ ਸਿੰਘ , ਮੀਨਾ ਰਾਣੀ ਹਾਊਸ ਇੰਚਾਰਜ, ਰਾਜਿੰਦਰ ਸਿੰਘ ਚਾਨੀ, ਨੀਲਮ ਚੌਧਰੀ, ਨਰੇਸ਼ ਧਮੀਜਾ, ਕਰਮਦੀਪ ਕੌਰ ਹੋਰ ਅਧਿਆਪਕ ਵੀ ਮੌਜੂਦ ਰਹੇ।