*ਮੁਲਾਜਮ ਤੇ ਪੈਂਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ*
ਅੰਮ੍ਰਿਤਸਰ 14 ਦਸੰਬਰ ਪੰਜਾਬ ਮੁਲਾਜਮ ਤੇ ਪੈਂਨਸ਼ਨਰ ਸਾਝਾਂ ਫਰੰਟ ਦੇ ਸੱਦੇ ਤੇ ਜਿਲਾ ਕਨਵੀਨਰਜ ਗੁਰਦੀਪ ਸਿੰਘ ਬਾਜਵਾ , ਅਸ਼ਵਨੀ ਅਵਸਥੀ , ਜੋਗਿੰਦਰ ਸਿੰਘ , ਸੁਖਦੇਵ ਸਿੰਘ ਪੰਨੂ , ਪ੍ਰਭਜੀਤ ਸਿੰਘ ਉੱਪਲ , ਮਦਨ ਗੋਪਾਲ , ਰਾਮ ਲੁਬਾਇਆ , ਕੰਵਲਜੀਤ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਸਾਹਮਣੇ ਰੋਸ਼ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ਗਿਆ । ਇਸ ਉਪਰੋਕਤ ਆਗੂਆਂ ਤੋਂ ਇਲਾਵਾ , ਸੂਬਾ ਕਨਵੀਨਰ ਜਰਮਨਜੀਤ ਸਿੰਘ ਛੱਜਲਵੱਡੀ , ਸੁਰਿੰਦਰਪਾਲ ਸਿੰਘ ਮੋਲੋਵਾਲੀ ਅਤੇ ਅਤੇ ਜਿਲ੍ਹਾ ਕਮੇਟੀ ਆਗੂਆਂ ਨਰਿੰਦਰ ਸਿੰਘ , ਚਰਨ ਸਿੰਘ ਸੰਧੂ , ਸੁਖਦੇਵ ਰਾਜ ਕਾਲੀਆ , ਜਤਿੰਦਰ ਸਿੰਘ ਔਲਖ , ਜਸਵੰਤ ਰਾਏ , ਕਰਮਜੀਤ ਕੇ ਪੀ , ਗੁਰਵਿੰਦਰ ਸਿੰਘ ਖੈਹਰਾ , ਪ੍ਰਦੀਪ ਸਿੰਘ ਵੇਰਕਾ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਡਿੱਠਾ ਹੀ ਕੀਤਾ ਜਾ ਰਿਹਾ ਹੈ ਅਤੇ ਮੁਲਾਜ਼ਮ ਵਿਰੋਧੀ ਫੈਸਲੇ ਬੜੀ ਤੇਜ਼ੀ ਨਾਲ ਲਾਗੂ ਕੀਤੇ ਜਾ ਰਹੇ ਹਨ । ਮੁੱਖ ਮੰਤਰੀ ਵਲੋਂ ਜੱਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਤੱਕ ਨਹੀਂ ਦਿੱਤਾ ਜਾ ਰਿਹਾ ਅਤੇ ਝੂਠੇ ਪ੍ਰਚਾਰ ਰਾਹੀਂ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਗੁਰਮੁੱਖ ਸਿੰਘ , ਕਵਲਜੀਤ ਕੌਰ ਛੱਜਲਵੱਡੀ , ਸੁਖਜਿੰਦਰ ਸਿੰਘ ਰਿਆੜ , ਸਵਿੰਦਰ ਭੱਟੀ , ਕਰਤਾਰ ਸਿੰਘ ਐਮ ਏ , ਪੂਰਨ ਸਿੰਘ ਭੋਮਾਂ , ਦਵਿੰਦਰ ਸਿੰਘ , ਹਰਪ੍ਰੀਤ ਸਿੰਘ ਰਮਦਾਸ , ਸੁਖਦੇਵ ਸਿੰਘ ਉਮਰਾਨੰਗਲ, ਹਰਮਨਦੀਪਭੰਗਾਲੀ , ਸਾਹਿਬ ਸਿੰਘ ਸੋਨੂੰ ਆਦਿ ਆਗੂਆਂ ਨੇ ਕਿਹਾ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਡੀ ਏ ਦੀਆਂ ਤਿੰਨ ਡਿਊ ਕਿਸਤਾਂ ( 4+4+4 =12 %) ਜਾਰੀ ਨਹੀਂ ਕੀਤੀਆਂ ਜਾ ਰਹੀਆਂ , ਪੇਂਡੂ ਤੇ ਬਾਰਡਰ ਏਰੀਆ ਭੱਤੇ ਸਮੇਤ 37 ਭੱਤੇ ਬਹਾਲ ਨਹੀਂ ਕੀਤੇ ਜਾ ਰਹੇ ,ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਅਤੇ ਮਾਣ ਭੱਤਾ/ ਇੰਨਸੈਨਟਿਵ ਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਉਜਰਤਾਂ ਵਿੱਚ ਵਾਧਾ ਕਰਨ ਦੀ ਥਾਂ ਪੰਜਾਬ ਦੇ ਲੋਕਾਂ ਦੇ ਕਰੋੜਾਂ ਰੁਪਏ ਝੂਠੇ ਪ੍ਰਚਾਰ ਤੇ ਉਡਾਏ ਜਾ ਰਹੇ ਹਨ । ਸ਼ਹੀਦ ਭਗਤ ਸਿੰਘ ਦੇ ਨਾ ਹੇਠ ਵੋਟਾਂ ਵਟੋਰ ਕੇ ਮੁੱਖ ਮੰਤਰੀ ਵੱਲੋਂ ਸ਼ਹੀਦਾਂ ਦੇ ਸੁਪਨਿਆਂ ਨੂੰ ਪੈਰਾਂ ਥੱਲੇ ਰੋਲ ਕੇ ਸਰਮਾਏਦਾਰਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਮਜ਼ਦੂਰ ਜਮਾਤ ਨੂੰ ਮਿਲ ਰਹੀਆਂ ਸਹੂਲਤਾਂ ਨੂੰ ਇੱਕ-ਇੱਕ ਕਰਕੇ ਖੋਹਿਆ ਜਾ ਰਿਹਾ ਹੈ। ਕੱਚੇ ਕਮਿਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਜਾਣ ਬੁਝ ਕੇ ਲਟਕਾਇਆ ਜਾ ਰਿਹਾ ਹੈ ਜਦਕਿ ਭਗਵੰਤ ਮਾਨ ਵੱਲੋਂ ਬਾਕੀ ਰਾਜਾਂ ਵਿੱਚ ਜਾ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਹਿਮਾਚਲ ਪ੍ਰਦੇਸ਼ ਵਿੱਚ ਪੁਰਾਣੀ ਪੈਨਸ਼ਨ ਲਾਗੂ ਵੀ ਕਰ ਦਿੱਤੀ ਗਈ ਹੈ। ਤਨਖਾਹ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਨ ਤੋਂ ਵੀ ਸਰਕਾਰ ਭੱਜ ਰਹੀ ਹੈ। ਇਸ ਮੌਕੇ ਪ੍ਰੇਮ ਚੰਦ ਅਜਾਦ , ਮੁਖਤਾਰ ਸਿੰਘ ਮੁਹਾਵਾ , ਚਰਨ ਸਿੰਘ , ਸੁਖਰਾਜ ਸਰਕਾਰੀਆ , ਹਰਭਜਨ ਸਿੰਘ ਝੰਜੋਟੀ , ਹੀਰਾ ਸਿੰਘ ਭੱਟੀ , ਪਰਮਜੀਤ ਸਿੰਘ ਲੋਪੋਕੇ , ਬਲਜਿੰਦਰ ਸਿੰਘ ਧੂਲਕਾ , ਸਤਨਾਮ ਸਿੰਘ ਗਮਾਨਪੁਰਾ , ਨਵਜੋਤ ਰਤਨ ਅਤੇ ਬਲਵਿੰਦਰ ਸਿੰਘ ਆਦਿ ਹਾਜਿਰ ਸਨ ।