ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ ਅਤੇ ਸਰਕਲ ਪ੍ਰਧਾਨ ਰਾਮ ਸਿੰਘ ਬਿਸ਼ਨੋਈ ਦੇ ਯਤਨਾਂ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਨੂੰ ਆਧੁਨਿਕ ਫਰਨੀਚਰ ਹੋਇਆ ਪ੍ਰਾਪਤ
ਬਲਾਕ ਖੂਈਆਂ ਸਰਵਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਨੂੰ ਸਕੂਲ ਮੁੱਖੀ ਨਰਿੰਦਰ ਸਿੰਘ ਦੀ ਅਗਵਾਈ ਵਿੱਚ ਹਰ ਸਹੂਲਤ ਨਾਲ ਲੈਸ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਿਭਾਗੀ ਗ੍ਰਾਟਾ ਦੇ ਨਾਲ ਨਾਲ ਸਕੂਲ ਸਟਾਫ ਅਤੇ ਦਾਨੀ ਸੱਜਣਾਂ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਸਕੂਲ ਸਟਾਫ ਦਾ ਖੇਤਰ ਦੇ ਦਾਨੀ ਸੱਜਣਾਂ ਅਤੇ ਅਗਾਂਹ ਵਧੂ ਸੋਚ ਰੱਖਣ ਵਾਲੇ ਲੋਕਾਂ ਨਾਲ ਚੰਗੇ ਸਬੰਧਾ ਦਾ ਭਰਪੂਰ ਫਾਇਦਾ ਹੋ ਰਿਹਾ ਹੈ।
ਇਸ ਕੜੀ ਨੂੰ ਅੱਗੇ ਤੋਰਦਿਆਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹਰੀਪੁਰਾ ਨੂੰ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਜੀ ਦੇ ਦਿਖਾਏ ਰਸਤੇ ਤੇ ਚਲਦਿਆਂ ਜ਼ਿਲ੍ਹਾ ਯੋਜਨਾ ਬੋਰਡ ਫਾਜ਼ਿਲਕਾ ਦੇ ਚੇਅਰਮੈਨ ਸੁਨੀਲ ਕੁਮਾਰ ਸਚਦੇਵਾ ਦੁਆਰਾ ਅਤੇ ਸਰਕਲ ਪ੍ਰਧਾਨ ਸ੍ਰੀ ਰਾਮ ਸਿੰਘ ਬਿਸ਼ਨੋਈ ਹਰੀਪੁਰਾ ਜੀ ਦੇ ਯਤਨਾਂ ਸਦਕਾ ਸਕੂਲ ਨੂੰ ਅਤੀ ਆਧੁਨਿਕ ਫਰਨੀਚਰ ਜਿਸ ਵਿੱਚ ਟੀਚਰ ਟੇਬਲ,ਕੰਪਿਊਟਰ ਟੇਬਲ,ਆਫਿਸ ਚੇਅਰਸ ਅਤੇ ਹੋਰ ਫਰਨੀਚਰ ਉਪਲਬਧ ਕਰਵਾਇਆਂ ਗਿਆ ।ਉਚੇਚੇ ਤੌਰ ਤੇ ਸਕੂਲ ਵਿੱਚ ਪਹੁੰਚੇ ਸ੍ਰੀ ਰਾਮ ਸਿੰਘ ਬਿਸਨੋਈ ਅਤੇ ਨਰੇਗਾ ਇੰਚਾਰਜ ਸ੍ਰੀ ਹਰੀ ਪ੍ਰਕਾਸ਼ ਜੀ ਦਾ ਸਮੂਹ ਸਟਾਫ ,ਬੱਚਿਆਂ ਅਤੇ ਸਕੂਲ ਮੁਖੀ ਸਰਦਾਰ ਨਰਿੰਦਰ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਾਕ ਸਿੱਖਿਆ ਅਫਸਰ ਸ੍ਰੀ ਸਤੀਸ ਮਿਗਲਾਨੀ ਜੀ ਅਤੇ ਸੀਐਚਟੀ ਮੈਡਮ ਸ੍ਰੀਮਤੀ ਜਸਵਿੰਦਰ ਕੌਰ ਜੀ ਵੀ ਬੱਚਿਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ। ਉਹਨਾਂ ਦੁਆਰਾ ਇਸ ਨੇਕ ਕਾਰਜ ਲਈ ਰਾਮ ਸਿੰਘ ਬਿਸ਼ਨੋਈ ਅਤੇ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸਕੂਲਾਂ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ।ਇਸ ਮੌਕੇ ਤੇ ਸਮੂਹ ਸਕੂਲ ਸਟਾਫ ਮੈਂਬਰ ਮੌਜੂਦ ਸਨ।