*ਮਾਸਟਰ ਕੇਡਰ ਯੂਨੀਅਨ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਲਾਰੇ ਲੱਪੇ ਲਾਉਣ ਦਾ ਦੋਸ਼*
*"ਮਾਮਲਾ ਮੀਟਿੰਗਾ ਵਿੱਚ ਮਸਲੇ ਹਲ ਕਰਨ ਦੀ ਥਾਂ ਲਾਰੇ ਲੱਪੇ ਲਗਾਉਣ ਦਾ"*
*ਅੱਜ ਮਿਤੀ (15/12/23) ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਫਾਉਡਰ ਮੈਂਬਰ ਵਾਸ਼ਿੰਗਟਨ ਸਿੰਘ ਸਮੀਰੋਵਾਲ, ਜਨਰਲ ਸਕੱਤਰ ਬਲਜਿੰਦਰ ਧਾਲੀਵਾਲ,ਵਿੱਤ ਸਕੱਤਰ ਰਮਨ ਕੁਮਾਰ ,ਹਰਮੰਦਰ ਸਿੰਘ ਉੱਪਲ, ਪ੍ਰੈਸ ਸਕੱਤਰ ਸੰਦੀਪ ਕੁਮਾਰ ਨੇ ਸਾਂਝੇ ਤੋਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 07 ਨਵੰਬਰ ਨੂੰ ਸਿੱਖਿਆ ਮੰਤਰੀ ਦੇ ਓ ਐਸ ਡੀ ਸ਼੍ਰੀ ਗੁਲਸ਼ਨ ਛਾਬੜਾ, ਡੀ ਪੀ ਆਈ ਸੈਕੰਡਰੀ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਅਤੇ ਡਿਪਟੀ ਡਾਇਰੈਕਟਰ ਪਰਮੋਸ਼ਨ ਸੈਲ ਸ਼੍ਰੀ ਮਤੀ ਰਿਤੂ ਨਾਲ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ ਵਿੱਤੀ ਸੰਬੰਧੀ ਐਸ ਐਸ ਏ ਰਮਸਾ ਦੀਆਂ ਲੈਂਥ ਆਫ ਸਰਵਿਸ ਅਨੁਸਾਰ ਬਣਦਿਆਂ ਅਚਨਚੇਤ ਛੁੱਟੀਆਂ ਅਤੇ ਪਰਮੋਸ਼ਨਾ ਕਰਨ ਸੰਬੰਧੀ ਮੰਗਾਂ ਨੂੰ ਹਲ ਕਰਨ ਵਾਸਤੇ ਮੀਟਿੰਗ ਕੀਤੀ ਗਈ ਸੀ ਅਤੇ ਇਸ ਤੋ ਪਹਿਲਾਂ ਵੀ ਸਿੱਖਿਆ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਇਹਨਾਂ ਮੰਗਾਂ ਨੂੰ ਹਲ ਕਰਨ ਵਾਸਤੇ ਮੀਟਿੰਗਾਂ ਹੋ ਚੁੱਕਿਆ ਹਨ ਪਰ ਸਰਕਾਰ ਵੱਲੋਂ ਲਾਰੇ ਲੱਪੇ ਤੋ ਇਲਾਵਾ ਕੁਝ ਨਹੀਂ ਕੀਤਾ ਜਾ ਰਿਹਾ ।ਜਥੇਬੰਦੀ ਦੇ ਆਗੂਆਂ ਨੇ ਵਿਸਥਾਰ ਵਿੱਚ ਦਸਿਆ ਕਿ 8886 ਐਸ ਐਸ ਏ ਰਮਸਾ ਅਧਿਆਪਕਾ ਦੀ ਭਰਤੀ 2008 ਵਿੱਚ ਹੋਈ ਸੀ ਅਤੇ 2018 ਵਿੱਚ ਇਹ ਅਧਿਆਪਕ ਰੈਗੂਲਰ ਹੋਏ ਸਨ ਇਹਨਾਂ ਐਸ ਐਸ ਏ ਰਮਸਾ ਅਧਿਆਪਕਾ ਨੂੰ ਸਿੱਖਿਆ ਵਿਭਾਗ ਵਿੱਚ ਕੰਮ ਕਰਦੀਆਂ ਨੂੰ ਤਕਰੀਬਨ ਪੰਦਰਾਂ ਸਾਲ ਹੋ ਚੱਲੋ ਹਨ ਪਰ ਇਹਨਾਂ ਅਧਿਆਪਕਾ ਨੂੰ ਪੰਜਾਬ ਸਰਕਾਰ ਦੇ ਅੰਤਿਕਾ 12 ਅਨੁਸਾਰ ਜਿੰਨ੍ਹਾਂ ਕਰਮਚਾਰੀਆਂ ਦੀ ਸੇਵਾ 10 ਸਾਲ ਤੋ ਵੱਧ ਪਰ 20 ਸਾਲ ਤੋ ਘੱਟ ਹੋਵੇ ਅਤੇ ਬਿਨਾਂ ਬਰੇਕ ਸਰਵਿਸ ਹੋਵੇ ਉਹ ਕਰਮਚਾਰੀ ਪੰਦਰਾਂ ਅਚਨਚੇਤ ਛੁੱਟੀਆਂ ਦਾ ਹੱਕਦਾਰ ਹੈ ਪਰ ਪੰਜਾਬ ਸਰਕਾਰ ਸਿੱਖਿਆ ਵਿਭਾਗ ਨੇ ਇਹਨਾਂ ਐਸ ਐਸ ਏ ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾ ਨੂੰ ਇਸ ਹਕ ਤੋ ਵਾਂਝੇ ਰਖਿਆ ਹੋਇਆ ਹੈ ।ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਹਰ ਮੀਟਿੰਗ ਵਿੱਚ ਐਸ ਐਸ ਏ ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾ ਦੀਆਂ ਲੈਂਥ ਆਫ ਸਰਵਿਸ ਦੇ ਹਿਸਾਬ ਨਾਲ ਬਣਦੀਆਂ ਅਚਨਚੇਤ ਛੁੱਟੀਆਂ ਦਾ ਮਸਲਾ ਉਠਾਇਆ ਹੈ 07 ਨਵੰਬਰ 2023 ਨੂੰ ਸਿੱਖਿਆ ਮੰਤਰੀ ਦੇ ਓ ਐਸ ਡੀ ਸ਼੍ਰੀ ਗੁਲਸ਼ਨ ਛਾਬੜਾ, ਡੀ ਪੀ ਆਈ ਸੈਕੰਡਰੀ ਸੰਜੀਵ ਕੁਮਾਰ ਸ਼ਰਮਾ ਅਤੇ ਮੈਡਮ ਰਿਤੂ ਡਿਪਟੀ ਡਾਇਰੈਕਟਰ ਪਰਮੋਸ਼ਨ ਸੈਲ ਨਾਲ ਵੀ ਇਸ ਮਸਲੇ ਸੰਬੰਧੀ ਪੱਤਰ ਜਲਦੀ ਤੋ ਜਲਦੀ ਕੱਢਣ ਬਾਰੇ ਕਿਹਾ ਸੀ ਪਰ ਹਰ ਮੀਟਿੰਗ ਵਿੱਚ ਲਾਰੇ ਲੱਪੇ ਨਾਲ ਡੰਗ ਟਪਾਇਆ ਜਾਂਦਾ ਹੈ ।ਮਾਸਟਰ ਕੇਡਰ ਯੂਨੀਅਨ ਵੱਲੋਂ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਐਸ ਐਸ ਐਸ ਏ ਰਮਸਾ ਅਧਿਆਪਕਾ ਦੀਆਂ ਲੈਂਥ ਆਫ ਸਰਵਿਸ ਅਨੁਸਾਰ ਬਣਦਿਆਂ ਪੰਦਰਾਂ ਅਚਨਚੇਤ ਛੁੱਟੀਆਂ ਸੰਬੰਧੀ ਪੱਤਰ ਜਲਦੀ ਤੋ ਜਲਦੀ ਜਾਰੀ ਕਰਨ ਦੀ ਮੰਗ ਕੀਤੀ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ ਪੰਜਾਬ ਸਰਕਾਰ ਖਿਲਾਫ ਤਿੱਖੇ ਸੰਘਰਸ਼ ਵਿਡੇਗੀ ।ਇਸ ਸਮੇਂ ਹੋਰਨਾ ਤੋ ਇਲਾਵਾ ਅਰਜਿੰਦਰ ਕਲੇਰ, ਬਲਵਿੰਦਰ ਸਿੰਘ, ਧਰਮਿੰਦਰ ਗੁਪਤਾ, ਸ਼ਮਸ਼ੇਰ ਸਿੰਘ,ਦਲਜੀਤ ਸਿੰਘ ਸੱਬਰਵਾਲ, ਗਗਨਦੀਪ ਸਿੰਘ, ਸੁਖਦੇਵ ਕਾਜਲ, ਮਨਜਿੰਦਰ ਸਿੰਘ, ਗੁਰਮੀਤ ਸਿੰਘ ਭੁੱਲਰ, ਮੋਹਨ ਲਾਲ, ਇੰਦਰਪਾਲ ਸਿੰਘ ਆਦਿ ਹਾਜ਼ਰ ਸਨ* ।