ਸਰਕਾਰੀ ਪ੍ਰਾਇਮਰੀ ਸਕੂਲ ਢੀਂਗਾਵਾਲੀ ਨੇ ਨੈਸ਼ਨਲ ਕਬੱਡੀ( ਕੁੜੀਆਂ ) ਮੁਕਾਬਲੇ ਵਿੱਚ ਸੂਬਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ।
ਸੂਬਾ ਪੱਧਰੀ ਖੇਡਾਂ ਵਿੱਚ ਮੱਲਾਂ ਮਾਰਨ ਵਾਲੀਆਂ ਖਿਡਾਰਨਾਂ ਦਾ ਕੀਤਾ ਜ਼ੋਰਦਾਰ ਸਵਾਗਤ ਅਤੇ ਸੈਂਟਰ ਦੇ ਸਮੂਹ ਅਧਿਆਪਕਾਂ ਨੇ ਖਿਡਾਰੀਆਂ ਨੂੰ ਗਰਮ ਜਾਕਟਾਂ ਵੰਡੀਆਂ।
ਬਲਾਕ ਖੂਈਆਂ ਸਰਵਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਢੀਂਗਾ ਵਾਲੀ ਦੀ ਨੈਸ਼ਨਲ ਕਬੱਡੀ ( ਕੁੜੀਆਂ) ਦੀ ਟੀਮ ਵੱਲੋਂ ਰਾਜ ਪੱਧਰੀ ਖੇਡਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸਕੂਲ ਪਹੁੰਚਣ ਤੇ ਨਿੱਕੇ ਖਿਡਾਰੀਆਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਤੇ ਸਕੂਲ ਵਿੱਚ ਸੈਂਟਰ ਵੱਲੋ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਬੀਪੀਈਓ ਸਤੀਸ਼ ਮਿਗਲਾਨੀ ਨੇ ਉਚੇਚੇ ਤੌਰ ਤੇ ਪਹੁੰਚ ਕੇ ਇਹਨਾਂ ਨਿੱਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਹਨਾਂ ਹੋਣਹਾਰ ਖਿਡਾਰੀਆਂ ਨੇ ਆਪਣੇ ਸਕੂਲ , ਬਲਾਕ ਅਤੇ ਜਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ।ਇਸ ਲਈ ਖਿਡਾਰੀ ਅਤੇ ਸਮੂਹ ਸਕੂਲ ਸਟਾਫ ਵਧਾਈ ਦੇ ਹੱਕਦਾਰ ਹਨ।
ਸੈਂਟਰ ਸਕੂਲ ਮੁੱਖੀ ਅਭਿਸ਼ੇਕ ਕਟਾਰੀਆ ਨੇ ਕਿਹਾ ਕਿ ਇਹਨਾਂ ਖਿਡਾਰੀਆਂ ਨੇ ਜ਼ੋਰਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲੇ ਵਿੱਚ ਥਾਂ ਬਣਾਈ ਅਤੇ ਸੂਬਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਤਾਕਤ ਦਾ ਲੋਹਾ ਮਨਵਾਇਆ।ਸਕੂਲ ਪੱਧਰ ਤੋਂ ਜਿੱਤ ਦਾ ਸ਼ੁਰੂ ਹੋਇਆ ਸਿਲਸਲਾ ਸੂਬਾ ਪੱਧਰ ਤੱਕ ਜਾਰੀ ਰਿਹਾ।ਸਰਹੱਦੀ ਖੇਤਰ ਦੇ ਸਕੂਲ ਨੇ ਵੱਡੀ ਕਾਰਜੁਗਾਰੀ ਦਰਜ ਕਰਵਾਈ ਹੈ। ਇਹਨਾਂ ਖਿਡਾਰੀਆਂ ਵਿੱਚੋਂ ਹੀ ਭਵਿੱਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ।
ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ, ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਸੂਬਾ ਸਿੱਖਿਆ ਸਲਾਹਕਾਰ ਕਮੇਟੀ ਮੈਂਬਰ ਲਵਜੀਤ ਗਰੇਵਾਲ ਅਤੇ ਸੈਂਟਰ ਦੇ ਸਮੂਹ ਅਧਿਆਪਕਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਇਸ ਮੌਕੇ ਤੇ ਪਿੰਡ ਦੇ ਸਰਪੰਚ ਯੋਗੇਸ਼ ਕੁਮਾਰ ਸਹਾਰਣ, ਹੈੱਡ ਟੀਚਰ ਰੋਹਤਾਸ ਕੁਮਾਰ,ਅਧਿਆਪਕ ਗੌਤਮ, ਸੁਭਾਸ਼ ਚੰਦਰ, ਸ਼ੰਕਰ ਲਾਲ , ਮੈਡਮ ਸੀਮਾ, ਮੀਨਾਕਸ਼ੀ ਜੀ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ।