ਲੁਧਿਆਣਾ (6 ਦਸੰਬਰ) 43ਵੀਂਆਂ ਜਰਖੜ ਸਟੇਡੀਅਮ ਵਿਖੇ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ

 43ਵੀਂਆਂ ਜਰਖੜ ਸਟੇਡੀਅਮ ਵਿਖੇ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ


ਮੁੰਡਿਆਂ ਦੇ ਵਰਗ ਵਿੱਚ ਲੁਧਿਆਣਾ ਅਤੇ ਕਪੂਰਥਲਾ ਕੁੜੀਆਂ ਵਿੱਚ ਬਠਿੰਡਾ ਅਤੇ ਲੁਧਿਆਣਾ ਫਾਈਨਲ ਵਿੱਚ ਪੁੱਜੇ


ਉਲੰਪੀਅਨ ਸ਼ਰਨਜੀਤ ਕੌਰ, ਉਲੰਪੀਅਨ ਹਰਦੀਪ ਸਿੰਘ ਅਤੇ ਸ. ਬਲਦੇਵ ਸਿੰਘ ਦਰੋਣਾਚਾਰੀਆ ਅਵਾਰਡੀ ਮੁੱਖ ਮਹਿਮਾਨ ਵਜੋਂ ਪੁੱਜੇ

 


ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਨੀਲੇ ਰੰਗ ਦੀ ਐਸਟ੍ਰੋਟਰਫ ਤੇ ਹੋ ਰਹੀਆਂ 43ਵੀਂਆ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਸਰੇ ਦਿਨ ਮੁੰਡੇ ਤੇ ਕੁੜੀਆਂ ਦੇ ਹਾਕੀ ਦੇ ਬਹੁਤ ਹੀ ਰੋਮਾਂਚਿਕ ਅਤੇ ਸੰਘਰਸ਼ ਪੂਰਨ ਮੁਕਾਬਲੇ ਹੋਏ । ਮੁੰਡਿਆਂ ਦੇ ਵਰਗ ਵਿੱਚ ਲੁਧਿਆਣਾ ਅਤੇ ਕਪੂਰਥਲਾ ਦੀਆਂ ਟੀਮਾਂ ਨੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਕੁੜੀਆਂ ਦੇ ਵਰਗ ਵਿੱਚ ਫਾਈਨਲ ਮੁਕਾਬਲਾ ਲੁਧਿਆਣਾ ਅਤੇ ਬਠਿੰਡਾ ਵਿਚਕਾਰ ਖੇਡਿਆ ਜਾਵੇਗਾ।।

ਅੱਜ ਦੂਸਰੇ ਦਿਨ 1982 ਏਸ਼ੀਅਨ ਖੇਡਾਂ ਦੀ ਜੇਤੂ ਸਟਾਰ ਉਲੰਪੀਅਨ ਸ਼ਰਨਜੀਤ ਕੌਰ, ਉਲੰਪੀਅਨ ਹਰਦੀਪ ਸਿੰਘ ਅਤੇ ਸ. ਬਲਦੇਵ ਸਿੰਘ ਦਰੋਣਾਚਾਰੀਆ ਅਵਾਰਡੀ ਨੇ ਮੁੱਖ ਮਾਨ ਵਜੋਂ ਸਿਰ ਕਰਦਿਆਂ ਵੱਖ ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਜੇਤੂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਪ੍ਰਬੰਧਕੀ ਕਮੇਟੀ ਨੂੰ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਸ਼ਾਨਦਾਰ ਖੇਡਾਂ ਲਈ ਵਧਾਈ ਸੰਦੇਸ਼ ਦਿੱਤਾ। ਇਸ ਮੌਕੇ ਜ਼ਿਲ੍ਾ ਸਿੱਖਿਆ ਅਫਸਰ ਸ: ਬਲਦੇਵ ਸਿੰਘ ਜੋਧਾ ,ਜਰਖੜ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਵਿਰਕ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ।

 

ਅੱਜ ਦੂਸਰੇ ਦਿਨ ਖੇਡੇ ਗਏ ਵੱਖ ਵੱਖ ਮੈਚਾਂ ਵਿੱਚ ਹਾਕੀ ਲੜਕਿਆ ਦੇ ਕੁਆਰਟਰ ਫਾਈਨਲ ਵਿੱਚ ਕਪੂਰਥਲਾ ਨੇ ਮਾਨਸਾ ਨੂੰ 3-2 ਨਾਲ, ਮੋਗਾ ਨੇ ਰੂਪਨਗਰ ਨੂੰ 3-1 ਨਾਲ, ਲੁਧਿਆਣਾ ਨੇ ਪਟਿਆਲਾ ਨੂੰ 7-1 ਨਾਲ ਅਤੇ ਬਠਿੰਡਾ ਨੇ ਜਲੰਧਰ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਪਹਿਲਾ ਸੈਮੀਫਾਈਨਲ ਵਿੱਚ ਕਪੂਰਥਲਾ ਨੇ ਮੋਗਾ ਨੂੰ 5-2 ਨਾਲ ਅਤੇ ਲੁਧਿਆਣਾ ਨੇ ਜਲੰਧਰ ਨੂੰ 6-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਲੁਧਿਆਣਾ ਦਾ ਅੰਕਿਸ਼ ਕੁਮਾਰ ਆਪਣੀ ਵਧੀਆ ਕਾਰਗੁਜ਼ਾਰੀ ਸਦਕਾ ਪੂਰੇ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਬਣਨ ਵੱਲ ਵਧ ਰਿਹਾ ਹੈ।

ਲੜਕੀਆਂ ਵਰਗ ਵਿੱਚ ਬਠਿੰਡਾ ਨੇ ਮੋਗਾ ਨੂੰ 5-0 ਨਾਲ, ਸੰਗਰੂਰ ਨੇ ਮੁਕਤਸਰ ਨੂੰ 2-0 ਨਾਲ, ਲੁਧਿਆਣਾ ਨੇ ਹੁਸ਼ਿਆਰਪੁਰ ਨੂੰ 4-0 ਨਾਲ, ਮਾਨਸਾ ਨੇ ਅਮ੍ਰਿਤਸਰ ਨੂੰ 6-0 ਨਾਲ ਹਰਾਇਆ। ਬਠਿੰਡਾ ਨੇ ਸੰਗਰੂਰ ਨੂੰ 1-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੂਜੇ ਸੈਮੀ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਮਾਨਸਾ ਨੂੰ 4-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਪਾਇਆ।

ਇਸ ਦੌਰਾਨ ਸਟੇਜ ਸਕੱਤਰ ਦੀ ਜਿੰਮੇਵਾਰੀ ਸ੍ਰੀ ਰਵਿੰਦਰ ਸਿੰਘ ਅਤੇ ਸ੍ਰੀ ਹਰਦੇਵ ਸਿੰਘ (ਜਿਲਾ ਕਮੇਟੀ ਮੈਂਬਰ) ਵੱਲੋਂ ਬਾਖੂਬੀ ਨਿਭਾਈ ਗਈ। ਵੱਖ-ਵੱਖ ਜਿਲਿਆਂ ਤੋਂ ਆਈਆਂ ਸਾਰੀਆਂ ਟੀਮਾਂ ਦੀ ਰਿਹਾਇਸ਼ ਅਤੇ ਖਾਣ-ਪੀਣ ਦਾ ਪ੍ਰਬੰਧ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਪ੍ਰੀਤ ਸਿੰਘ ਸੰਧੂ ਦੀ ਅਗਵਾਈ ਹੇਠ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ।ਸਾਰੀਆਂ ਟੀਮਾਂ ਨੂੰ ਹਰ ਪੱਖੋਂ ਵਧੀਆ ਸਹੂਲਤਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਇਹਨਾਂ ਰਾਜ ਪੱਧਰੀ ਖੇਡਾਂ ਵਿੱਚ ਹਾਕੀ ਦੇ ਫਾਈਨਲ ਮੁਕਾਬਲੇ 7 ਦਸੰਬਰ ਨੂੰ ਹੋਣਗੇ ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends