ਸੂਬਾ ਪੱਧਰੀ ਮੀਟਿੰਗ ਉਪਰੰਤ ਦਫ਼ਤਰੀ ਬਾਬੂਆਂ ਵੱਲੋਂ ਹੜਤਾਲ 11 ਦਸੰਬਰ ਤੱਕ ਵਧਾਉਣ ਦਾ ਐਲਾਨ

 ਸੂਬਾ ਪੱਧਰੀ ਮੀਟਿੰਗ ਉਪਰੰਤ ਦਫ਼ਤਰੀ ਬਾਬੂਆਂ ਵੱਲੋਂ ਹੜਤਾਲ 11 ਦਸੰਬਰ ਤੱਕ ਵਧਾਉਣ ਦਾ ਐਲਾਨ


ਸਰਕਾਰ ਨਾਲ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਮੰਗਾਂ ਪੂਰੀਆਂ ਨਾ ਹੋਣ ਕਾਰਨ ਰੋਸ ਫੈਲਿਆ-


ਸੰਗਰੂਰ 06 ਦਸੰਬਰ (0000) - ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਪੰਜਾਬ ਵੱਲੋਂ ਮਨਿਸਟੀਰੀਅਲ ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ 8 ਨਵੰਬਰ ਤੋਂ ਸ਼ੁਰੂ ਹੋਈ ਕਲਮਛੋੜ ਹੜਤਾਲ ਸਰਕਾਰ ਦੀ ਸਬ ਕਮੇਟੀ ਨਾਲ ਮਿਤੀ 5 ਦਸੰਬਰ ਨੂੰ ਹੋਈ ਬੇਸਿੱਟਾ ਮੀਟਿੰਗ ਉਪਰੰਤ ਸੂਬੇ ਦੇ ਮੁਲਾਜਮਾਂ ਵਿੱਚ ਨਿਰਾਸ਼ਤਾ ਦੇ ਨਾਲ ਨਾਲ ਭਾਰੀ ਰੋਸ ਫੈਲ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਪ੍ਧਾਨ ਰਾਕੇਸ਼ ਸ਼ਰਮਾ, ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਸੂਬਾ ਵਿੱਤ ਸਕੱਤਰ ਅਨੁਜ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਸੂਬਾ ਕਮੇਟੀ ਵੱਲੋਂ ਸਮੂਹ ਵਿਭਾਗਾਂ ਦੇ ਸੂਬਾ ਪ੍ਧਾਨ/ਜਨਰਲ ਸਕੱਤਰ ਅਤੇ ਸਮੂਹ ਜਿਲਿਆਂ ਦੇ ਜਿਲਾ ਪ੍ਧਾਨ/ਜਨਰਲ ਸਕੱਤਰ ਨਾਲ ਵਰਚੂਅਲ ਮੀਟਿੰਗ ਕਰਕੇ ਵਿਚਾਰ ਲੈਣ ਉਪਰੰਤ ਕਲਮਛੋੜ ਹੜਤਾਲ 11 ਦਸੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਨਾਲ ਮਿਤੀ 8 ਦਸੰਬਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਭਰ ਵਿੱਚ ਸਮੂਹ ਕੈਬਨਿਟ ਮੰਤਰੀਆਂ/ਐਮਐਲਏਜ ਦੇ ਘਰਾਂ ਦਾ ਜਿਲਾ ਪੱਧਰ ਤੇ ਘਿਰਾਉ ਕਰਕੇ ਤਿੱਖਾ ਰੋਸ ਜਾਹਿਰ ਕੀਤਾ ਜਾਵੇਗਾ। ਇਸ ਦੇ ਨਾਲ ਹੀ 9 ਦਸੰਬਰ ਨੂੰ ਮੁਹਾਲੀ ਵਿਖੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੀਪੀਐੱਫ ਕ੍ਮਚਾਰੀ ਯੂਨੀਅਨ ਪੰਜਾਬ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦਾ ਪੂਰਨ ਤੌਰ ਤੇ ਸਮਰਥਨ ਕੀਤਾ ਗਿਆ ਅਤੇ ਹਰੇਕ ਜਿਲੇ ਵਿੱਚੋਂ ਮਨਿਸਟੀਰੀਅਲ ਮੁਲਾਜਮਾਂ ਨੂੰ ਮੁਹਾਲੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਗਈ ਹੈ। ਅਗਰ ਇਸ ਦੌਰਾਨ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ ਕਰਕੇ ਮੰਗਾਂ ਦਾ ਹੱਲ ਨਾ ਹੋਇਆ ਤਾਂ ਹੋਰ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ।



ਜਿਲਾ ਖਜਾਨਾ ਦਫਤਰ ਸੰਗਰੂਰ ਵਿਖੇ ਭਰਵੀਂ ਗੇਟ ਰੈਲੀ ਕਰਕੇ ਮੁਲਾਜਮਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਲਗਾਤਾਰ 29ਵੇਂ ਦਿਨ ਸਰਕਾਰ ਵਿਰੁੱਧ ਰੋਸ ਜਤਾਇਆ ਗਿਆ। ਗੇਟ ਰੈਲੀ ਦੌਰਾਨ ਜੋਗਿੰਦਰ ਸਿੰਘ ਪ੍ਰਧਾਨ ਡੀਸੀ ਦਫਤਰ ਕਰਮਚਾਰੀ ਯੂਨੀਅਨ ਸੰਗਰੂਰ,ਹਰਵਿੰਦਰ ਸਿੰਘ ਕਾਲਾ ਘਰਾਚੋਂ ਮੀਤ ਪ੍ਧਾਨ, ਸੰਦੀਪ ਸ਼ੇਰਗਿੱਲ ਸੀਨੀਅਰ ਆਗੂ, ਰਣਜੀਤ ਸਿੰਘ ਭੀਖੀ ਜਿਲਾ ਪ੍ਧਾਨ ਹੈਲਥ, ਮਨਪ੍ਰੀਤ ਕੌਰ ਜਨਰਲ ਸਕੱਤਰ ਹੈਲਥ, ਅੰਮ੍ਰਿਤਪਾਲ ਕੌਰ ਆਗੂ ਸਿੱਖਿਆ ਵਿਭਾਗ, ਸੰਜੋਲੀ ਵਿੱਤ ਸਕੱਤਰ ਜਸਸ ਵਿਭਾਗ, ਸੰਦੀਪ ਕੌਰ ਫੂਡ ਸਪਲਾਈ, ਕੁਲਵਿੰਦਰ ਸਿੰਘ ਹੈਲਥ, ਤਰਸੇਮ ਖੰਨਾ ਮੱਛੀ ਪਾਲਣ, ਅਮਰੀਕ ਸਿੰਘ ਪੂਨੀਆ ਜਿਲਾ ਸੀਨੀਅਰ ਮੀਤ ਪ੍ਰਧਾਨ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਸਾਡੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਕਰ ਰਹੀ, ਜਿਸ ਕਾਰਨ ਜਥੇਬੰਦੀ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵੱਖ ਵੱਖ ਵਿਭਾਗਾਂ ਦੇ ਆਗੂ ਅਤੇ ਮੁਲਾਜਮ ਹਾਜਿਰ ਰਹੇ।




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends