CSR CASUAL LEAVE RULE : ਸੀਐਸਆਰ ਅਨੁਸਾਰ ਅਚਨਚੇਤ ਛੁੱਟੀਆਂ ਸਬੰਧੀ ਨਿਯਮ
ਅਚਨਚੇਤ ਛੁੱਟੀ—(ਸੀ: ਐਸ ਆਰ : ਪਾਰਟ 2 ਅਨੁਲਗ-17 ਅਨੁਸਾਰ ਗੋ: ਸੇਵਾ ਵਿਚ ਕਰਮ- ਚਾਰੀਆਂ ਲਈ ਅਚਨਚੇਤ ਛੁਟੀ ਇਸ ਪ੍ਰਕਾਰ ਬਣਦੀ ਹੈ:-
1
- ਓ. 10 ਸਾਲ ਦੀ ਨੌਕਰੀ ਤੱਕ ਸਾਲ ਵਿਚ 10 ਦਿਨ ।
- ਅ 10 ਸਾਲ ਤੋਂ 20 ਸਾਲ ਨੌਕਰੀ ਵਾਲੇ ਲਈ ਸਾਲ ਵਿਚ 15 ਦਿਨ।
- ੲ 20 ਸਾਲ ਤੋਂ ਉੱਪਰ ਨੌਕਰੀ ਵਾਲੇ ਲਈ ਸਾਲ ਵਿਚ 20 ਦਿਨ।
2 ਸਾਲ ਪਹਿਲੀ ਜਨਵਰੀ ਤੋਂ 31 ਦਸੰਬਰ ਤੱਕ ਗਿਣਿਆ ਜਾਵੇਗਾ ਕਿਸੇ ਸਾਲ ਵਿਚ ਬਚ ਰਹੀਆਂ ਛੁਟੀਆਂ ਅਗਲੇ ਸਾਲ ਦੇ ਲੇਖੇ ਵਿਚ ਜਮ੍ਹਾਂ ਨਹੀਂ ਹੋ ਸਕਦੀਆਂ । ਤੇ ਜਿਸ ਸਾਲ ਵਿਚ ਕਰਮਚਾਰੀ ਦੀ ਸੇਵਾ ਦੇ 10 ਸਾਲਪੂਰੇ ਹੁੰਦੇ ਹਨ ਉਸ ਸਾਲ ਵਿਚ ਓਹ 10 ਵੀਂ ਥਾਂ 15 ਛੁਟੀਆਂ ਦਾ ਹੱਕਦਾਰ ਹੋ ਜਾਂਦਾ ਹੈ ਅਤੇ ਇਸੇ ਪ੍ਰਕਾਰ 20 ਸਾਲ ਸੇਵਾ ਪੂਰੀ ਹੋਣ ਵਾਲੇ ਕਲੈਂਡਰ ਸਾਲ ਵਿਚ 20 ਛੁਟੀਆਂ ਲੈ ਸਕਦਾ ਹੈ।
4 ਗਜ਼ਟਿਡ ਛੁਟੀਆਂ ਤੋਂ ਬਿਨਾ ਹੋਰ ਕਿਸੇ ਵੀ ਪ੍ਰਕਾਰ ਦੀ ਛੁਟੀ ਦੇ ਨਾਲ ਲਗਵੀਂ ਪਹਿਲਾਂ ਜਾਂ ਪਿਛਾਂ ਜਾਂ ਵਿਚਕਾਰ ਅਚਨਚੇਤ ਛੁਟੀ ਨਹੀਂ ਮਿਲ ਸਕਦੀ। ਅਚਨਚੇਤ ਛੁਟੀ ਅਤੇ ਗਜ਼ਟਿਡ ਛੁਟੀਆਂ ਮਿਲਾ ਕੇ ਇਕ ਵਾਰ 16 ਦਿਨ ਤੋਂ ਨਹੀਂ ਵਧਣੀਆਂ ਚਾਹੀਦੀਆਂ ।
5 ਕਰਮਚਾਰੀ ਅਚਨਚੇਤ ਛੁੱਟੀ ਲੈ ਕੇ ਆਗਿਆ ਤਿਨਾ ਜ਼ਿਲਿਓਂ ਬਾਹਰ ਨਹੀਂ ਜਾ ਸਕਦਾ ਅਤੇ ਨਾਂ ਹੀ ਕਿਸੇ ਅਜਿਹੀ ਥਾਂ ਜਾ ਸਕਦਾ ਹੈ ਜਿਥੋਂ 36 ਘੰਟੇ ਅੰਦਰ ਵਾਖ਼ਸ ਨਾਂ ਬੁਲਾਇਆ ਜਾ ਸਕਦਾ ਹੋਵੇ।
6 ਤਬਦੀਲੀ ਅਧੀਨ ਵਿਅਕਤੀ ਨੂੰ ਅਚਨਚੇਤ ਛੁਟੀ ਨਹੀਂ ਦਿਤੀ ਜਾ ਸਕਦੀ।
7 ਮੈਡੀਕਲ ਜਾਂ ਹੈਲਥ ਅਫਸਰ ਦੇ ਸਰਟੀਫੀਕੇਟ ਤੇ 21 ਦਿਨ ਤਕ ਅਤੇ ਵਿਸ਼ੇਸ਼ ਹਾਲਤਾਂ ਵਿਚ 30 ਤਿਨ ਤਕ ਹੇਠ ਲਿਖੀਆਂ ਬਿਮਾਰੀਆਂ ਲਈ ਕਰਮਚਾਰੀ ਕੁਆਰਨਟੀਨ ਛੁਟੀ ਲੈ ਸਕਦਾ ਹੈ ਬਸ਼ਰਤੇ ਕਿ ਉਸ ਨੇ ਇਹ ਬਿਮਾਰੀ ਜਾਣ ਬੁੱਝ ਕੇ ਨਾਂ ਸਹੇੜ ਲਈ ਹੋਵੇ- ਹੈਜ਼ਾ, ਚੀਚਕ, ਪਲੇਗ, ਡਿਪਥੱਰੀਆ, ਟਾਈਫਸ, ਮੈਨਿਨਜਾਈਟਸ।
8.
6 ਮਹੀਨੇ ਅਧਾਰ ਤੇ ਕੰਮ ਕਰ ਰਹੇ ਵਿਅਕਤੀਆਂ ਲਈ ਹਰ ਪੂਰਾ ਮਹੀਨਾ ਬੀਤਨ ਪਿਛੇ ਇਕ ਛੁਟੀ ਦਾ ਹੱਕ ਬਨਦਾ ਜਾਂਦਾ ਹੈ, 31 ਦਸੰਬਰ ਪਿਛੋਂ ਦੂਜੇ ਕਰਮਚਾਰੀਆਂ ਤਰਾਂ ਬਾਕੀ ਰਹਿੰਦੀਆਂ ਛੁਟੀਆਂ ਖਤਮ ਸਮਝਣੀਆਂ ਚਾਹੀਦੀਆਂ ਹਨ ।