ਸਟੇਟ ਪੱਧਰੀ ਮੁਕੇਬਾਜ਼ੀ ਦੇ ਮੁਕਾਬਲੇ ਮਾਨਸਾ 'ਚ ਸ਼ਾਨੋ ਸ਼ੌਕਤ ਨਾਲ ਖਤਮ

 ਸਟੇਟ ਪੱਧਰੀ ਮੁਕੇਬਾਜ਼ੀ ਦੇ ਮੁਕਾਬਲੇ ਮਾਨਸਾ 'ਚ ਸ਼ਾਨੋ ਸ਼ੌਕਤ ਨਾਲ ਖਤਮ




ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ


ਹਰਦੀਪ ਸਿੰਘ ਸਿੱਧੂ

ਮਾਨਸਾ 9 ਨਵੰਬਰ: ਸਿੱਖਿਆ ਵਿਭਾਗ ਵੱਲ੍ਹੋਂ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਕਰਵਾਈਆਂ ਗਈਆ ਅੰਤਰ ਜ਼ਿਲ੍ਹਾ ਸਕੂਲੀ ਖੇਡਾਂ ਬਾਕਸਿੰਗ ਅੱਜ ਦੇਰ ਸ਼ਾਮ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦਾ ਸਨੇਹਾ ਦਿੰਦੀਆਂ ਖਤਮ ਹੋਈਆਂ। ਇਹ ਛੇ ਰੋਜ਼ਾ ਰਾਜ ਪੱਧਰੀ ਖੇਡਾਂ ਮਾਨਸਾ ਇਲਾਕੇ ਦੇ ਖਿਡਾਰੀਆਂ ਨੂੰ ਹੋਰ ਉਤਸ਼ਾਹਿਤ ਕਰਨਗੀਆਂ।

       ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਹਰਿੰਦਰ ਸਿੰਘ ਭੁੱਲਰ ਨੇ ਖੇਡਾਂ ਦੌਰਾਨ ਖਿਡਾਰੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਖੇਡ ਲਈ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ਚ ਵੀ ਮਾਨਸਾ ਵਿਖੇ ਹੋਣ ਵਾਲੇ ਖੇਡ ਮੁਕਾਬਲਿਆਂ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।

        ਅੰਤਰ ਜ਼ਿਲ੍ਹਾ ਪੰਜਾਬ ਸਕੂਲ ਖੇਡਾਂ ਦੇ ਆਖਰੀ ਦਿਨ ਅੱਜ ਅੰਡਰ 14 ਸਾਲ ਵਰਗ ਦੇ ਫਾਈਨਲ ਮੁਕਾਬਲਿਆ ਚ 28 ਤੋਂ 30 ਕਿਲੋ ਭਾਰ ਦੌਰਾਨ ਲੱਕੀ ਜਲੰਧਰ ਨੇ ਮੁਹੰਮਦ ਤਨਵੀਰ 

ਮਲੇਰਕੋਟਲਾ ਨੂੰ, 30 ਤੋਂ 32 ਕਿਲੋ ਭਾਰ ਚ ਮੁਹੰਮਦ ਸ਼ਾਹਿਦ ਮਲੇਰਕੋਟਲਾ ਨੇ ਅੰਮ੍ਰਿਤਪਾਲ ਸਿੰਘ ਪਟਿਆਲਾ ਨੂੰ, 32 ਤੋਂ 34 ਕਿਲੋ ਭਾਰ ਦੌਰਾਨ ਅਰਸ਼ਦੀਪ ਸਿੰਘ ਮੁਕਤਸਰ ਨੇ ਅਜੇਪਾਲ ਸਿੰਘ ਪਟਿਆਲਾ ਨੂੰ, 34 ਤੋਂ 36 ਕਿਲੋ ਵਿੱਚ ਮਾਨਵ ਸਹੋਤਾ ਜਲੰਧਰ ਨੇ ਰੋਹਨ ਪਟਿਆਲਾ ਨੂੰ ,36 ਤੋਂ 38 ਕਿਲੋ ਭਾਰ ਦੌਰਾਨ ਰਿਦਮ ਮੋਹਾਲੀ ਵਿੰਗ ਨੇ ਪ੍ਰਭਜੋਤ ਸਿੰਘ ਮਾਨਸਾ ਨੂੰ ,38 ਤੋਂ 40 ਕਿਲੋ ਭਾਰ ਚ ਰੁਸਤਮ ਜੋਤ ਪਟਿਆਲਾ ਨੇ ਮੁਹੰਮਦ ਆਰਿਫ ਹੁਸ਼ਿਆਰਪੁਰ ਨੂੰ ਹਰਾਇਆ। 40 ਤੋਂ 42 ਕਿਲੋ ਭਾਰ ਦੌਰਾਨ ਅਮਨਦੀਪ ਸਿੰਘ ਲੁਧਿਆਣਾ ਨੇ ਪ੍ਰਿੰਸ ਜਲੰਧਰ ਨੂੰ, 42 ਤੋਂ 44 ਕਿਲੋ ਭਾਰ ਦੌਰਾਨ ਵਾਹਿਗੁਰੂ ਲੁਧਿਆਣਾ ਨੇ ਯੁਵਰਾਜ ਸਿੰਘ ਮਹਾਲੀ ਨੂੰ,44 ਤੋਂ 46 ਕਿਲੋ ਭਾਰ ਦੌਰਾਨ ਨੀਰਜ ਜਲੰਧਰ ਨੇ ਮਾਹੀ ਅੰਮ੍ਰਿਤਸਰ ਨੂੰ ਹਰਾਇਆ। 46 ਤੋਂ 48 ਕਿਲੋ ਭਾਰ ਦੌਰਾਨ ਸਨਤ ਅਰੋੜਾ ਫਤਿਹਗੜ੍ਹ ਸਾਹਿਬ ਨੇ ਮੁਹੰਮਦ ਅਨਸ ਮਲੇਰ ਕੋਟਲਾ ਨੂੰ, 48 ਤੋਂ 50 ਕਿਲੋ ਭਾਰ ਦੌਰਾਨ ਹਰਪ੍ਰੀਤ ਸਿੰਘ ਅੰਮ੍ਰਿਤਸਰ ਨੇ ਅਰਮਾਣ ਮਹਾਲੀ ਵਿੰਗ ਨੂੰ ਫਾਇਨਲ ਚ ਮਾਤ ਦਿੱਤੀ।

           ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਹੋਈਆਂ ਸਟੇਟ ਪੱਧਰੀ ਬਾਕਸਿੰਗ ਮੁਕਾਬਲਿਆਂ ਨਾਲ ਇਲਾਕੇ ਦੇ ਹੋਰਨਾਂ ਮੁਕੇਬਾਜ਼ਾਂ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਵੱਲ੍ਹੋਂ ਰਾਜ ਭਰ ਤੋਂ ਆਏ ਮੁਕੇਬਾਜਾਂ ਦੇ ਹਰ ਹੁਨਰ,ਤਕਨੀਕੀ ਨੂੰ ਦੇਖਿਆ ਹੈ,ਜਿਸ ਕਾਰਨ ਉਨ੍ਹਾਂ ਦੀ ਖੇਡ ਵਿੱਚ ਹੋਰ ਨਿਖਾਰ ਆਵੇਗਾ।

 ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦਾ ਸੱਦਾ ਦਿੰਦਿਆਂ ਇਸ ਗੱਲ 'ਤੇ ਤਸੱਲੀ ਜ਼ਾਹਿਰ ਕੀਤੀ ਕਿ ਪੰਜਾਬ ਸਰਕਾਰ ਵੱਲ੍ਹੋਂ ਬਣਾਈ ਗਈ ਖੇਡ ਨੀਤੀ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਲਈ ਚਾਨਣ ਮੁਨਾਰਾ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਸ਼ਹਿਰਾਂ ਤੋਂ ਬਾਅਦ ਪਿੰਡਾਂ 'ਚ ਵੀ ਬਣ ਰਹੇ ਖੇਡ ਸਟੇਡੀਅਮ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀ ਖੇਡਾਂ ਨੂੰ ਸਮਰਪਿਤ ਹਨ,ਜੋ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਲਈ ਯਤਨਸ਼ੀਲ ਹਨ।

    ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਭਰ ਚੋਂ ਆਏ 23 ਜ਼ਿਲ੍ਹਿਆਂ ਅਤੇ ਸਪੋਰਟਸ ਵਿੰਗਾਂ ਦੇ ਖਿਡਾਰੀਆਂ ਲਈ ਖੇਡ ਮੈਦਾਨਾਂ ਅਤੇ ਰਿਹਾਇਸ਼ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਹਨ। 

ਖੇਡ ਕਨਵੀਨਰ ਰਾਜਵੀਰ ਮੋਦਗਿਲ, ਕੋ-ਕਨਵੀਨਰ ਰਾਮਨਾਥ ਧੀਰਾ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਲਈ ਸਟੇਟ ਖੇਡਾਂ ਬਾਕਸਿੰਗ ਯਾਦਗਾਰੀ ਹੋ ਨਿਬੜੀਆ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends