Pre-Matric Scholarship to OBC, EBC and DNT Students Scheme

 Pre-Matric Scholarship to OBC, EBC and DNT Students Scheme ਦਾ ਉਦੇਸ਼ ਨੌਵੀਂ ਅਤੇ ਦਸਵੀਂ ਕਲਾਸ ਦੇ ੳ.ਬੀ.ਸੀ. (ਅਦਰ ਬੈਕਵਰਡ ਕਲਾਸਿਜ), ਈ.ਬੀ.ਸੀ. (ਇਕਨੋਮੀਕਲ ਬੈਕਵਰਡ ਕਲਾਸਿਜ) ਅਤੇ ਡੀ.ਐਨ.ਟੀ. (ਡੀਨੋਟੀਫਾਈਡ ਟਰਾਈਬਜ) ਵਿਦਿਆਰਥੀਆਂ ਨੂੰ ਵਿੱਤੀ ਲਾਭ ਦੇਣਾ ਹੈ। ਇਸ ਸਕੀਮ ਅਧੀਨ ਆਨਲਾਈਨ ਦਰਖਾਸਤਾ ਈ-ਪੰਜਾਬ ਪੋਰਟਲ https://www.epunjabschool.gov.in ਤੇ ਲਈਆ ਜਾਂਦੀਆ ਹਨ। ਇਸ ਸਕੀਮ ਅਧੀਨ ਵਿਦਿਆਰਥੀਆ ਨੂੰ 4,000 ਰੁਪਏ ਸਲਾਨਾ ਸਕਾਲਰਸਿਪ ਦਿਤਾ ਜਾਂਦਾ ਹੈ।

ਯੋਗਤਾ 1. ਵਿਦਿਆਰਥੀ ਪੰਜਾਬ ਰਾਜ ਦਾ ਵਸਨੀਕ ਹੋਵੇ।

2. ਵਿਦਿਆਰਥੀ ਪੰਜਾਬ ਰਾਜ ਦੀ ੳ.ਬੀ.ਸੀ. (ਅਦਰ ਬੈਕਵਰਡ ਕਲਾਸਿਜ), ਈ.ਬੀ.ਸੀ. (ਇਕਨੋਮੀਕਲ ਬੈਕਵਰਡ ਕਲਾਸਿਜ) ਅਤੇ ਡੀ.ਐਨ.ਟੀ. (ਡੀਨੋਟੀਫਾਈਡ ਟਰਾਈਬਜ) ਨਾਲ ਸਬੰਧਤ ਹੋਵੇ।

3. ਵਿਦਿਆਰਥੀਆਂ ਦੇ ਮਾਤਾ ਪਿਤਾ/ਸਰਪ੍ਰਸਤ ਦੀ ਸਲਾਨਾ ਪਰਿਵਾਰਕ ਆਮਦਨ 2.50 ਲੱਖ ਰੁਪਏ ਤੋਂ ਵੱਧ ਨਾ ਹੋਵੇ।

4. ਵਿਦਿਆਰਥੀ ਨੌਵੀਂ ਅਤੇ ਦਸਵੀਂ ਕਲਾਸ ਵਿੱਚ ਰੈਗੂਲਰ ਤੌਰ ਤੇ ਸਿਰਫ ਸਰਕਾਰੀ ਸਕੂਲਾਂ ਵਿੱਚ full time basis ਤੇ ਪੜ੍ਹਦਾ ਹੋਣਾ ਲਾਜਮੀ ਹੈ।

ਬਿਨੇਕਾਰ ਲਈ ਹਦਾਇਤਾਂ

ਵਿਦਿਆਰਥੀ ਦਾ ਬੈਂਕ ਖਾਤਾ ਐਕਟਿਵ ਮੋਡ ਵਿੱਚ ਹੋਵੇ ਅਤੇ IFSC ਕੋਡ ਅਪਡੇਟ ਹੋਣ ਤਾਂ ਜੋ ਸਕਾਲਰਸਿਪ ਦੀ ਅਦਾਇਗੀ ਹੋ ਸਕੇ।

. ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ ਜਰੂਰੀ ਹਨ।


ਸਕੂਲਾਂ ਲਈ ਹਦਾਇਤਾਂ 

ਸਮੂਹ ਵਿਦਿਅਕ ਸੰਸਥਾਵਾਂ ਇਹ ਯਕੀਨੀ ਬਣਾਉਣ ਕਿ ਜਦੋਂ ਵੀ ਵਿਦਿਆਰਥੀ ਸੰਸਥਾ/ ਸਕੂਲ ਵਿੱਚ ਦਾਖਲਾ ਲੈਂਦਾ ਹੈ ਤਾਂ ਉਹ ਵਜੀਫੇ ਲਈ ਵਿਦਿਆਰਥੀਆਂ ਦੀ ਚੋਣ ਕਰ ਲੈਣ।

ਸੰਸਥਾ ਵੱਲੋਂ ਸਕੀਮ ਅਧੀਨ ਅਪਲਾਈ ਕਰਵਾਏ ਗਏ ਵਿਦਿਆਰਥੀਆ ਦੇ ਲੋੜੀਂਦੇ ਦਸਤਾਵੇਜ ਜਿਵੇਂ ਕਿ ਐਪਲੀਕੇਸ਼ਨ, ਜਾਤੀ ਸਰਟੀਫਿਕੇਟ, ਇਨਕਮ ਸਰਟੀਫਿਕੇਟ, ਡੋਮੀਸਾਈਲ ਸਰਟੀਫਿਕੇਟ, ਅਧਾਰ ਕਾਰਡ ਦੀ ਕਾਪੀ, ਬੈਂਕ ਦੀ ਕਾਪੀ ਆਦਿ ਆਪਣੇ ਰਿਕਾਰਡ ਵਿੱਚ ਰੱਖਈਆ ਅਤਿ ਜਰੂਰੀ ਹਨ। ਸੰਸਥਾ, ਯੋਗ ਵਿਦਿਆਰਥੀਆਂ ਨੂੰ ਨਿਸ਼ਚਿਤ ਸਡਿਊਲ ਤੱਕ ਅਪਲਾਈ ਕਰਵਾਉਣਾ ਯਕੀਨੀ ਬਣਾਉਣ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends