KHEDA WATAN PUNJAB DIYAN RESULT 2023: ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਸੂਬਾ ਪੱਧਰੀ ਮੁਕਾਬਲੇ ਸਮਾਪਤ , ਪੜ੍ਹੋ ਵਿਜੇਤਾਵਾਂ ਦੀ ਸ

 ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਸੂਬਾ ਪੱਧਰੀ ਮੁਕਾਬਲੇ ਸਮਾਪਤ 


ਬਰਨਾਲਾ, 15 ਅਕਤੂਬਰ

  'ਖੇਡਾਂ ਵਤਨ ਪੰਜਾਬ ਦੀਆਂ 2023' ਤਹਿਤ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਨੈੱਟਬਾਲ, ਬੈਡਮਿੰਟਨ ਅਤੇ ਟੇਬਲ ਟੈਨਿਸ ਦੇ ਸੂਬਾ ਪੱਧਰੀ ਮੁਕਾਬਲੇ ਸਮਾਪਤ ਹੋ ਗਏ ਹਨ।



   ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਟੇਬਲ ਟੈਨਿਸ ਮੁਕਾਬਲੇ ਜੋ ਕਿ ਬਰਨਾਲਾ ਕਲੱਬ ਵਿੱਚ ਕਰਵਾਏ ਗਏ, 'ਚ ਅੰਡਰ 14 ਲੜਕੇ (ਸੈਮੀਫਾਈਨਲ) ਵਿੱਚ ਜਲੰਧਰ ਨੇ ਲੁਧਿਆਣਾ ਨੂੰ 3-2 ਨਾਲ ਹਰਾਇਆ। ਅੰਡਰ 14 ਲੜਕੇ (ਫਾਈਨਲ) ਵਿੱਚ ਅੰਮ੍ਰਿਤਸਰ ਨੇ ਜਲੰਧਰ ਨੂੰ 3—2 ਨਾਲ ਹਰਾਇਆ। ਇਸ ਤਰ੍ਹਾਂ ਅੰਮ੍ਰਿਤਸਰ ਪਹਿਲੇ, ਦੂਜੇ ਸਥਾਨ 'ਤੇ ਜਲੰਧਰ ਅਤੇ ਤੀਜੀ ਪੁਜੀਸ਼ਨ ਲੁਧਿਆਣਾ ਅਤੇ ਫਿਰੋਜ਼ਪੁਰ ਨੇ ਪ੍ਰਾਪਤ ਕੀਤੀ। ਅੰਡਰ 17 ਲੜਕੇ (ਸੈਮੀਫਾਈਨਲ) ਵਿੱਚ ਜਲੰਧਰ ਨੇ ਬਰਨਾਲਾ ਨੂੰ 3-0 ਨਾਲ , ਅੰਮ੍ਰਿਤਸਰ ਨੇ ਲੁਧਿਆਣਾ ਨੂੰ 3-0 ਨਾਲ ਹਰਾਇਆ। ਅੰਡਰ 17 ਲੜਕੇ (ਫਾਈਨਲ) ਵਿੱਚ ਅੰਮ੍ਰਿਤਸਰ ਨੇ ਜਲੰਧਰ ਨੂੰ 3-2 ਨਾਲ ਹਰਾਇਆ। ਇਸ ਤਰ੍ਹਾਂ ਅੰਮ੍ਰਿਤਸਰ ਪਹਿਲੇ, ਦੂਜੇ ਸਥਾਨ 'ਤੇ ਜਲੰਧਰ ਅਤੇ ਤੀਜੀ ਪੁਜੀਸ਼ਨ ਬਰਨਾਲਾ ਅਤੇ ਲੁਧਿਆਣਾ ਨੇ ਪ੍ਰਾਪਤ ਕੀਤੀ। ਅੰਡਰ 21-30 ਲੜਕੇ (ਫਾਈਨਲ) ਵਿੱਚ ਅੰਮ੍ਰਿਤਸਰ ਨੇ ਜਲੰਧਰ ਨੂੰ 3-2 ਨਾਲ ਹਰਾਇਆ। ਤੀਜੇ ਸਥਾਨ 'ਤੇ ਪਟਿਆਲਾ ਅਤੇ ਲੁਧਿਆਣਾ ਰਹੇ।

21-30 ਉਮਰ ਵਰਗ ਲੜਕਿਆਂ ਦੀ ਮੈਡਲ ਸੈਰੇਮਨੀ ਦੀ ਰਸਮ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਨਿਭਾਈ। ਅੰਡਰ 14, 17, 21 ਦੇ ਜੇਤੂ ਲੜਕਿਆਂ ਦੀ ਹੌਸਲਾ ਅਫਜ਼ਾਈ ਬਰਨਾਲਾ ਕਲੱਬ ਦੇ ਸੈਕਟਰੀ ਡਾਕਟਰ ਰਮਨਦੀਪ ਸਿੰਘ ਨੇ ਕੀਤੀ।


*ਖੇਡਾਂ ਵਤਨ ਪੰਜਾਬ ਦੀਆਂ 2023*
ਨੈੱਟਬਾਲ (ਲੜਕੀਆਂ) ਦੇ ਸੂਬਾ ਪੱਧਰੀ ਮੁਕਾਬਲੇ ਸ਼ਾਨੋਂ-ਸ਼ੌਕਤ ਨਾਲ ਸਮਾਪਤ


* ਅੰਡਰ 21 ਅਤੇ 21-30 ਉਮਰ ਵਰਗ ਵਿੱਚ ਬਰਨਾਲਾ ਦੀ ਝੰਡੀ


ਬਰਨਾਲਾ, 15 ਅਕਤੂਬਰ

 ਖੇਡਾਂ ਵਤਨ ਪੰਜਾਬ ਦੀਆਂ ਤਹਿਤ ਐੱਸ.ਡੀ ਕਾਲਜ ਬਰਨਾਲਾ ਵਿਖੇ ਨੈੱਟਬਾਲ (ਲੜਕੀਆਂ) ਦੇ ਸੂਬਾ ਪੱਧਰੀ ਮੁਕਾਬਲੇ ਸ਼ਾਨੋਂ-ਸ਼ੌਕਤ ਨਾਲ ਸਮਾਪਤ ਹੋ ਗਏ। 

ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਇਨ੍ਹਾਂ ਮੁਕਾਬਲਿਆਂ ਦੀ ਸਫ਼ਲਤਾ 'ਤੇ ਪ੍ਰਬੰਧਕਾਂ ਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਬਾਅਦ ਜ਼ਿਲ੍ਹੇ ਅੰਦਰ ਖੇਡਾਂ ਦੇ ਪ੍ਰਤੀ ਰੁਚੀ ਵਿੱਚ ਵਾਧਾ ਹੋਵੇਗਾ। 

ਇਸ ਮੌਕੇ ਕਨਵੀਨਰ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ 14 ਵਿੱਚ ਮਾਨਸਾ ਨੇ ਪਹਿਲਾ, ਬਠਿੰਡਾ ਨੇ ਦੂਜਾ ਤੇ ਬਰਨਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਵਿੱਚ ਮਾਨਸਾ ਨੇ ਪਹਿਲਾ, ਲੁਧਿਆਣਾ ਨੇ ਦੂਜਾ ਤੇ ਫਾਜ਼ਿਲਕਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21 ਵਰਗ ਵਿੱਚ ਬਰਨਾਲਾ ਪਹਿਲੇ, ਮਾਨਸਾ ਦੂਜੇ ਤੇ ਫਾਜ਼ਿਲਕਾ ਤੀਜੇ ਨੰਬਰ 'ਤੇ ਰਿਹਾ। 21-30 ਵਰਗ ਵਿੱਚ ਬਰਨਾਲਾ ਨੇ ਪਹਿਲਾ ਤੇ ਮਾਨਸਾ ਨੇ ਦੂਜਾ, ਜਦਕਿ 31-40 ਵਰਗ ਵਿੱਚ ਬਠਿੰਡਾ ਪਹਿਲੇ, ਬਰਨਾਲਾ ਦੂਜੇ ਤੇ ਅੰਮ੍ਰਿਤਸਰ ਤੀਜੇ ਸਥਾਨ 'ਤੇ ਰਿਹਾ।

ਇਸ ਮੌਕੇ ਗਗਨਦੀਪ ਸਿੰਗਲਾ, ਸਬ ਇੰਸਪੈਕਟਰ ਅਵਤਾਰ ਸਿੰਘ, ਐਸਡੀਓ ਪ੍ਰਦੀਪ ਸ਼ਰਮਾ, ਗੁਰਵਿੰਦਰ ਕੌਰ, ਡਾ.ਬਹਾਦਰ ਸਿੰਘ, ਪ੍ਰੋ.ਜਸਵਿੰਦਰ ਕੌਰ ਜੱਸੀ, ਗਗਨਦੀਪ ਕੌਰ, ਰੋਹਿਤ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਹਾਜ਼ਰ ਸਨ।


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends